Viral Video: ਫਲਾਈਟ ਯਾਤਰੀਆਂ ਨੇ ਰਨਵੇਅ 'ਤੇ ਬੈਠ ਕੇ ਖਾਧਾ ਖਾਣਾ, ਵੇਖੋ ਵੀਡੀਓ

By  Pushp Raj January 16th 2024 05:21 PM

Viral Video: ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ (Viral Video) ਹੋ ਰਹੀ ਹੈ। ਇਸ ਵੀਡੀਓ ਦੇ ਕੁਝ ਯਾਤਰੀ ਰਨਵੇਅ 'ਤੇ ਬੈਠ ਕੇ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ।

ਇਨ੍ਹੀਂ ਦਿਨੀਂ ਦਿੱਲੀ ਸਣੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ 'ਚ ਸੰਘਣੀ ਧੁੰਦ ਤੇ ਖਰਾਬ ਮੌਸਮ ਦੇ ਚੱਲਦੇ ਫਲਾਈਟ ਤੇ ਟ੍ਰੇਨਾਂ ਲੇਟ ਹਨ। ਅਜਿਹੇ ਵਿੱਚ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲ ਹੀ ਵਿੱਚ ਸੋਸ਼ਲ ਮੀਡੀਆ  (Social Media)ਉੱਤੇ ਇੱਕ ਵਾਇਰਲ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇੰਡੀਗੋ ਦੀ ਫਲਾਈਟ ਦਾ ਹੈ, ਜਿਸ 'ਚ ਗੁੱਸੇ 'ਚ ਆਏ ਯਾਤਰੀ ਨੇ ਪਾਇਲਟ ਦੇ ਮੂੰਹ 'ਤੇ ਮੁੱਕਾ ਮਾਰਿਆ ਸੀ। ਹੁਣ ਇੱਕ ਵੱਖਰਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਫਲਾਈਟ ਲੇਟ ਹੋਣ ਕਾਰਨ ਯਾਤਰੀ ਰਨਵੇਅ (indigo Passangers) 'ਤੇ ਬੈਠ ਕੇ ਡਿਨਰ ਕਰਨ ਲੱਗੇ।

यात्रीगण कृपया ध्यान दें…

मुम्बई से दिल्ली होकर गोवा जाने वाली इंडिगो की फ्लाईट अपने निर्धारित समय से 12 घंटा लेट चल रही है..

अत: सभी यात्रिगण से निवेदन है आप रात का खाना रनवे पर ही बैठ कर खा लें… ???????? pic.twitter.com/YKTqnD7TAq

— ???????????????????????? (@khan_00555) January 15, 2024

ਫਲਾਈਟ ਲੇਟ ਹੋਣ ਦੇ ਚੱਲਦੇ ਯਾਤਰੀਆਂ ਨੇ ਰਨਵੇਅ 'ਤੇ ਬੈਠ ਕੇ ਕੀਤਾ ਡਿਨਰ 

 

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਆ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਫਲਾਈਟ (Indigo) 12 ਘੰਟੇ ਲੇਟ ਹੋਈ ਜਿਸ ਕਾਰਨ ਇਸ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ। ਯਾਤਰੀਆਂ ਨੇ ਜਹਾਜ਼ ਤੋਂ ਹੇਠਾਂ ਉਤਰ ਕੇ ਖਾਣਾ ਖਾਧਾ। ਇਸ ਦੀ ਵੀਡੀਓ ਸ਼ੇਅਰ ਕਰਕੇ ਕਿਹਾ ਗਿਆ ਸੀ ਕਿ ਯਾਤਰੀਆਂ ਨੇ ਇਸ ਫਲਾਈਟ ਨੂੰ ਯਾਤਰੀ ਟ੍ਰੇਨ ਵਰਗਾ ਬਣਾ ਦਿੱਤਾ ਹੈ। ਅਜਿਹੀ ਵੀਡੀਓ ਦੇਖ ਕੇ ਕਿਸੇ ਨੇ ਪੁੱਛਿਆ ਕਿ ਇਹ ਏਅਰਪੋਰਟ ਹੈ ਜਾਂ ਬੱਸ ਸਟੈਂਡ… ਹੁਣ ਏਅਰਪੋਰਟ ਦਾ ਕੀ ਹਾਲ ਹੋ ਗਿਆ ਹੈ?

ਇੰਡੀਗੋ ਨੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਏਅਰਲਾਈਨ ਕੰਪਨੀ ਨੇ ਕਿਹਾ, "ਅਸੀਂ 14 ਜਨਵਰੀ ਨੂੰ ਗੋਆ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ 6E2195 ਨਾਲ ਜੁੜੀ ਘਟਨਾ ਤੋਂ ਜਾਣੂ ਹਾਂ, ਦਿੱਲੀ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਫਲਾਈਟ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ ਸੀ। ਅਸੀਂ ਆਪਣੇ ਗਾਹਕਾਂ ਤੋਂ ਦਿਲੋਂ ਮੁਆਫੀ ਮੰਗਦੇ ਹਾਂ ਅਤੇ ਵਰਤਮਾਨ ਵਿੱਚ ਘਟਨਾ ਦੀ ਜਾਂਚ ਕਰ ਰਹੇ ਹਾਂ।

passengers of IndiGo Goa-Delhi who after 12 hours delayed flight got diverted to Mumbai having dinner just next to indigo plane pic.twitter.com/jGL3N82LNS

— JΛYΣƧΉ  (@baldwhiner) January 15, 2024



ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਲਾਈਟ ਲੇਟ ਹੋਣ ਕਾਰਨ ਪਾਇਲਟ ਦੇ ਮਾਰੇ ਜਾਣ ਦੀ ਵੀਡੀਓ ਕਾਰਨ ਵੀ ਕਾਫੀ ਹੰਗਾਮਾ ਹੋ ਗਿਆ ਸੀ। ਇਸ ਤੋਂ ਬਾਅਦ ਡੀਜੀਸੀਏ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਏਅਰਲਾਈਨਜ਼ ਨੂੰ ਕਿਹਾ ਕਿ ਉਹ ਉਡਾਣਾਂ ਵਿੱਚ ਦੇਰੀ ਬਾਰੇ ਯਾਤਰੀਆਂ ਨੂੰ ਅਪਡੇਟ ਦਿੰਦੇ ਰਹਿਣ ਨਹੀਂ ਤਾਂ ਉਡਾਣਾਂ ਰੱਦ ਕਰ ਦੇਣ।

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਧੁੰਦ ਕਾਰਨ ਹਵਾਈ ਸੇਵਾਵਾਂ ਵਿੱਚ ਵਿਘਨ ਦੇ ਮੱਦੇਨਜ਼ਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਕਿਹਾ ਹੈ ਕਿ ਏਅਰਲਾਈਨਾਂ ਨੂੰ ਆਪਣੀਆਂ ਵੈਬਸਾਈਟਾਂ 'ਤੇ ਉਡਾਣਾਂ ਵਿੱਚ ਦੇਰੀ ਬਾਰੇ ਅਸਲ-ਸਮੇਂ ਦੀ ਜਾਣਕਾਰੀ ਪ੍ਰਕਾਸ਼ਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਯਾਤਰੀਆਂ ਨੂੰ ਅਸਲ ਸਥਿਤੀ ਬਾਰੇ ਵਟਸਐਪ ਅਤੇ ਈਮੇਲ ਰਾਹੀਂ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ।

Yesterday, Delhi witnessed unprecedented fog wherein visibility fluctuated for several hours, and at times, dropped to zero between 5 AM to 9 AM.

The authorities, therefore, were compelled to enforce a shut-down of operations for some time even on CAT III runways (CAT III…

— Jyotiraditya M. Scindia (@JM_Scindia) January 15, 2024




ਹੋਰ ਪੜ੍ਹੋ: ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਸ਼ੂਟਿੰਗ ਹੋਈ ਸ਼ੁਰੂ, ਵੇਖੋ ਤਸਵੀਰਾਂ

ਇਸ ਦੇ ਨਾਲ ਹੀ ਦਿੱਲੀ ਏਅਰਪੋਰਟ 'ਤੇ ਪਾਇਲਟ ਨਾਲ ਦੁਰਵਿਵਹਾਰ ਦੀ ਘਟਨਾ ਤੋਂ ਬਾਅਦ ਹੀ ਡੀਜੀਸੀਏ ਨੇ ਇਹ ਐੱਸਓਪੀ ਸਾਹਮਣੇ ਲਿਆ ਹੈ। ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਮੇਰੀ ਨਿਮਰਤਾਪੂਰਵਕ ਬੇਨਤੀ ਹੈ ਕਿ ਉਹ ਔਖੇ ਸਮੇਂ ਵਿੱਚ ਸਹਿਯੋਗ ਕਰਨ… ਕਿਸੇ ਵੀ ਕਰਮਚਾਰੀ ਨਾਲ ਦੁਰਵਿਵਹਾਰ ਦੀ ਕੋਈ ਵੀ ਘਟਨਾ ਬਰਦਾਸ਼ਤਯੋਗ ਨਹੀਂ ਹੈ। ਇਸ ਦੀ ਬਜਾਏ, ਕਿਸੇ ਵੀ ਘਟਨਾ ਨਾਲ ਮੌਜੂਦਾ ਕਾਨੂੰਨੀ ਵਿਵਸਥਾਵਾਂ ਦੇ ਅਨੁਸਾਰ ਮਜ਼ਬੂਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

Related Post