ਦੀਪ ਸਿੱਧੂ ਦੇ ਜਨਮ ਦਿਨ ‘ਤੇ ਰੀਨਾ ਰਾਏ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿਰ ‘ਤੇ ਦੁਮਾਲਾ ਸਜਾਈ ਆਈ ਨਜ਼ਰ

ਰੀਨਾ ਰਾਏ ਨੇ ਦੀਪ ਸਿੱਧੂ ਦਾ ਜਨਮ ਦਿਨ ਖ਼ਾਸ ਅੰਦਾਜ਼ ‘ਚ ਮਨਾਇਆ । ਇਸ ਮੌਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ ।

By  Shaminder April 3rd 2023 12:57 PM

ਦੀਪ ਸਿੱਧੂ (Deep Sidhu) ਇੱਕ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ । ਪਰ ਉਨ੍ਹਾਂ ਦੀ ਖ਼ਾਸ ਦੋਸਤ ਰੀਨਾ ਰਾਏ ਉਨ੍ਹਾਂ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ । ਬੀਤੇ ਦਿਨ ਦੀਪ ਸਿੱਧੂ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਰੀਨਾ ਰਾਏ ਬੀਤੇ ਦਿਨ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ‘ਚ ਪਹੁੰਚੀ । ਇਸ ਮੌਕੇ ਰੀਨਾ ਰਾਏ ਸਿਰ ‘ਤੇ ਦੁਮਾਲਾ ਸਜਾਈ ਨਜ਼ਰ ਆਈ । ਇਸ ਮੌਕੇ ਰੀਨਾ ਰਾਏ ਦੇ ਨਾਲ ਹੋਰ ਵੀ ਕਈ ਮਹਿਲਾਵਾਂ ਮੌਜੂਦ ਸਨ । 


ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਸਾਂਝੀਆਂ ਕੀਤੀਆਂ ਗੋਲੇ ਦੀਆਂ ਕਿਊੇਟ ਤਸਵੀਰਾਂ

ਰੀਨਾ ਰਾਏ ਨੇ ਮੀਡੀਆ ਨਾਲ ਵੀ ਕੀਤੀ ਗੱਲਬਾਤ 

ਇਸ ਮੌਕੇ ਰੀਨਾ ਰਾਏ ਮੀਡੀਆ ਦੇ ਨਾਲ ਵੀ ਮੁਖਾਤਿਬ ਹੋਈ । ਉਸ ਨੇ ਕਿਹਾ ਕਿ ਉਹ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ । ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ।


ਉਸ ਨੇ ਦੀਪ ਸਿੱਧੂ ਦੇ ਵਿਚਾਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਦੀਪ ਸਿੱਧੂ ਨੌਜਵਾਨਾਂ ਦੀ ਸਿੱਖਿਆ ਤੇ ਜ਼ੋਰ ਦਿੰਦਾ ਸੀ ਅਤੇ ਦੁਨੀਆ ‘ਚ ਸਿੱਖਿਆ ਤੋਂ ਵੱਡਾ ਕੋਈ ਹਥਿਆਰ ਹੋਰ ਕੋਈ ਹੋ ਨਹੀਂ ਸਕਦਾ । 

View this post on Instagram

A post shared by Reena Rai (@thisisreenarai)



ਹਾਦਸੇ ਦੇ ਸਮੇਂ ਦੀੋਪ ਸਿੱਧੂ ਦੇ ਨਾਲ ਸੀ ਰੀਨਾ ਰਾਏ 

ਰੀਨਾ ਰਾਏ ਹਾਦਸੇ ਦੇ ਸਮੇਂ ਦੀਪ ਸਿੱਧੂ ਦੇ ਨਾਲ ਸੀ । ਦੋਵੇਂ ਸਕਾਰਪੀਓ ਗੱਡੀ ‘ਚ ਸਵਾਰ ਸਨ, ਪਰ ਸੋਨੀਪਤ ਦੇ ਨਜ਼ਦੀਕ ਦੀਪ ਸਿੱਧੂ ਦੀ ਸਕਾਰਪੀਓ ਦੀ ਟੱਕਰ ਹੋ ਗਈ ਅਤੇ ਉਸ ਦਾ ਮੌਕੇ ‘ਤੇ ਹੀ ਦਿਹਾਂਤ ਹੋ ਗਿਆ ਸੀ । ਜਦੋਂਕਿ ਇਸ ਹਾਦਸੇ ‘ਚ ਰੀਨਾ ਰਾਏ ਵਾਲ-ਵਾਲ ਬਚ ਗਈ ਸੀ । 






Related Post