Sidnaaz viral video:ਈਦ ਤੋਂ ਬਾਅਦ ਵਾਇਰਲ ਹੋਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਪੁਰਾਣੀ ਵੀਡੀਓ, ਸਿਡਨਾਜ਼ ਦੀ ਜੋੜੀ ਵੇਖ ਭਾਵੁਕ ਹੋਏ ਫੈਨਜ਼
ਈਦ ਦੇ ਮੌਕੇ ਜਦੋਂ ਸ਼ਹਿਨਾਜ਼ ਗਿੱਲ ਦੀ ਨਵੀਂ ਫ਼ਿਲਮ ਰਿਲੀਜ਼ ਹੋਈ ਤੇ ਉਸ ਨੇ ਫੈਨਜ਼ ਨੂੰ ਵੀਡੀਓ ਬਣਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਤਾਂ ਇਸ ਦੇ ਨਾਲ ਹੀ ਉਸ ਦੀ ਇੱਕ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਦੇ ਨਾਲ ਇੱਕ ਵਾਰ ਫਿਰ ਆਪਣੇ ਚਹੇਤੇ ਕਲਾਕਾਰ ਸਿਧਾਰਥ ਸ਼ੁਕਲਾ ਨੂੰ ਵੇਖ ਕੇ ਫੈਨਜ਼ ਭਾਵੁਕ ਹੋ ਗਏ।
Sidnaaz viral video : ਟੀਵੀ ਦੇ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 'ਚ ਹੁਣ ਤੱਕ ਕਈ ਜੋੜੀਆਂ ਬਣੀਆਂ ਹਨ, ਪਰ ਇਨ੍ਹਾਂ ਚੋਂ ਇੱਕ ਜੋੜੀ ਹੈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜਿਨ੍ਹਾਂ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ, ਪਰ ਅਫਸੋਸ ਅਸਲ ਜ਼ਿੰਦਗੀ 'ਚ ਇਹ ਜੋੜੀ ਇੱਕ ਨਾ ਹੋ ਸਕੀ। ਹਾਲ ਹੀ ਵਿੱਚ ਜਦੋਂ ਈਦ ਮੌਕੇ ਸ਼ਹਿਨਾਜ਼ ਗਿੱਲ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਿਲੀਜ਼ ਹੋਈ ਤਾਂ ਉਸ ਦੇ ਨਾਲ-ਨਾਲ ਸਿਡਨਾਜ਼ ਦੀ ਇੱਕ ਪੁਰਾਣੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਫੈਨਜ਼ ਵੱਲੋਂ ਬਿੱਗ ਬੌਸ ਸੀਜ਼ਨ-13 'ਚ ਭਰਪੂਰ ਪਿਆਰ ਮਿਲਿਆ। ਫੈਨਜ਼ ਨੂੰ ਇਹ ਜੋੜੀ ਇਨ੍ਹੀਂ ਪਸੰਦ ਸੀ ਕਿ ਉਨ੍ਹਾਂ ਇਨ੍ਹਾਂ ਨੂੰ ਸਿਡਨਾਜ਼ ਦਾ ਨਾਮ ਦਿੱਤਾ, ਪਰ ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੇ ਅਚਨਾਕ ਦਿਹਾਂਤ ਨਾਲ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ।
ਹੁਣ ਹੌਲੀ-ਹੌਲੀ ਸ਼ਹਿਨਾਜ਼ ਆਪਣੇ ਪੁਰਾਣੀ ਜ਼ਿੰਦਗੀ ਵੱਲ ਵਾਪਿਸ ਪਰਤ ਰਹੀ ਹੈ। ਸ਼ਹਿਨਾਜ਼ ਖ਼ੁਦ ਨੂੰ ਕਿਸੇ ਨਾਂ ਕਿਸੇ ਕੰਮ ਵਿੱਚ ਰੁਝਿਆ ਹੋਇਆ ਰੱਖਦੀ ਹੈ। ਮੌਜੂਦਾ ਸਮੇਂ ਵਿੱਚ ਸ਼ਹਿਨਾਜ਼ ਕੌਰ ਗਿੱਲ ਕਈ ਪ੍ਰੋਜੈਕਟਸ 'ਚ ਕੰਮ ਕਰ ਰਹੀ ਹੈ। ਇਸ ਦੌਰਾਨ ਉਹ ਕਈ ਨਵੇਂ ਫੋਟੋਸ਼ੂਟਸ, ਮਿਊਜ਼ਿਕ ਵੀਡੀਓਜ਼ ਤੇ ਫ਼ਿਲਮਾਂ ਵੀ ਕਰ ਰਹੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ। ਇਸ ਫ਼ਿਲਮ 'ਚ ਬੇਸ਼ਕ ਸ਼ਹਿਨਾਜ਼ ਦਾ ਰੋਲ ਬੇਹੱਦ ਛੋਟਾ ਸੀ ਪਰ ਦਰਸ਼ਕਾਂ ਨੇ ਉਸ ਨੂੰ ਭਰਪੂਰ ਪਿਆਰ ਦਿੱਤਾ।
ਦੱਸ ਦਈਏ ਕਿ ਈਦ ਦੇ ਮੌਕੇ ਜਦੋਂ ਸ਼ਹਿਨਾਜ਼ ਗਿੱਲ ਦੀ ਨਵੀਂ ਫ਼ਿਲਮ ਰਿਲੀਜ਼ ਹੋਈ ਤੇ ਉਸ ਨੇ ਫੈਨਜ਼ ਨੂੰ ਵੀਡੀਓ ਬਣਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਤਾਂ ਇਸ ਦੇ ਨਾਲ ਹੀ ਉਸ ਦੀ ਇੱਕ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗ ਪਈ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਕੌਰ ਗਿੱਲ ਆਪਣੇ ਸਭ ਤੋਂ ਪਿਆਰ ਦੋਸਤ ਸਿਧਾਰਥ ਸ਼ੁਕਲਾ ਨਾਲ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਬਿੱਗ ਬੌਸ ਤੋਂ ਬਾਅਦ ਸ਼ਿਡਨਾਜ਼ ਦੀ ਇਸ ਜੋੜੀ ਨੂੰ ਪਹਿਲੀ ਵਾਰ ਇੱਕਠੇ ਫੈਨਜ਼ ਨਾਲ ਲਾਈਵ ਚੈਟ 'ਚ ਗੱਲਬਾਤ ਕਰਦੇ ਹੋਏ ਵੇਖ ਸਕਦੇ ਹੋ। ਇੰਨੇ 'ਚ ਸਿਧਾਰਥ ਸ਼ਹਿਨਾਜ਼ ਨੂੰ ਆਪਣੇ ਫੈਨਜ਼ ਨੂੰ ਈਦ ਮੁਬਾਰਕ ਕਹਿਣ ਲਈ ਕਹਿੰਦੇ ਹਨ ਤੇ ਸ਼ਹਿਨਾਜ਼ ਬੜੇ ਪਿਆਰ ਨਾਲ ਸਿਡ ਦੀ ਗੱਲ ਮੰਨਦੀ ਤੇ ਫੈਨਜ਼ ਨੂੰ ਈਦ ਦੀ ਮੁਬਾਰਕਬਾਦ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਪੈਪਰਾਜੀ ਵਾਇਰਲ ਭਿਆਨੀ ਦੇ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ।
ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਇਸ 'ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸ਼ਹਿਨਾਜ਼ ਦੀ ਫ਼ਿਲਮ ਵਿੱਚ ਉਸ ਦੀ ਚੰਗੀ ਅਦਾਕਾਰੀ ਲਈ ਵੀ ਉਸ ਦੀ ਤਾਰੀਫ ਕਰ ਰਹੇ ਹਨ। ਹਲਾਂਕਿ ਇਸ ਦੌਰਾਨ ਕੁਝ ਫੈਨ ਮੁੜ ਸਿਧਾਰਥ ਨੂੰ ਵੇਖ ਕੇ ਭਾਵੁਕ ਹੋ ਗਏ ਤੇ ਉਹ ਇਹ ਕਹਿੰਦੇ ਨਜ਼ਰ ਆਏ ਕਾਸ਼ ਸਿਧਾਰਥ ਜ਼ਿੰਦਾ ਹੁੰਦਾ ਤੇ ਇਹ ਜੋੜੀ ਕਦੇ ਨਾਂ ਟੁੱਟਦੀ।