ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚਿਆ ਨਾਈਜੀਰੀਅਨ ਰੈਪਰ ਟੀਓਨ ਵੇਨ, ਗਾਇਕ ਦੇ ਪਿਤਾ ਨਾਲ ਟ੍ਰੈਕਟਰ ਦੀ ਕੀਤੀ ਸਵਾਰੀ

ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂਅ ਜੋ ਰਹਿੰਦੀ ਦੁਨੀਆ ਤੱਕ ਰਹੇਗਾ । ਉਸ ਦੀ ਉਮਰ ਬੇਸ਼ੱਕ ਬਹੁਤ ਥੋੜ੍ਹੀ ਸੀ, ਪਰ ਉਸ ਨੇ ਛੋਟੀ ਜਿਹੀ ਉਮਰ ‘ਚ ਗਾਇਕੀ ਦੇ ਖੇਤਰ ਜੋ ਰੁਤਬਾ ਕਮਾਇਆ ਸੀ । ਉਸ ਨੂੰ ਕਮਾਉਣ ਲੱਗਿਆਂ ਉਮਰਾਂ ਬੀਤ ਜਾਂਦੀਆਂ ਨੇ ।

By  Shaminder May 2nd 2023 02:07 PM -- Updated: May 2nd 2023 02:24 PM

ਸਿੱਧੂ ਮੂਸੇਵਾਲਾ (Sidhu Moose wala) ਇੱਕ ਅਜਿਹਾ ਨਾਂਅ ਜੋ ਰਹਿੰਦੀ ਦੁਨੀਆ ਤੱਕ ਰਹੇਗਾ । ਉਸ ਦੀ ਉਮਰ ਬੇਸ਼ੱਕ ਬਹੁਤ ਥੋੜ੍ਹੀ ਸੀ, ਪਰ ਉਸ ਨੇ ਛੋਟੀ ਜਿਹੀ ਉਮਰ ‘ਚ ਗਾਇਕੀ ਦੇ ਖੇਤਰ ਜੋ ਰੁਤਬਾ ਕਮਾਇਆ ਸੀ । ਉਸ ਨੂੰ ਕਮਾਉਣ ਲੱਗਿਆਂ ਉਮਰਾਂ ਬੀਤ ਜਾਂਦੀਆਂ ਨੇ । ਅੱਜ ਗੋਰਾ, ਕਾਲਾ ਹਰ ਕੋਈ ਉਸ ਦਾ ਫੈਨ ਹੈ । ਵਿਦੇਸ਼ਾਂ ‘ਚ ਵੀ ਉਸ ਦੇ ਗੀਤਾਂ ਅਤੇ ਉਸ ਦੀ ਤੂਤੀ ਬੋਲਦੀ ਹੈ ।


View this post on Instagram

A post shared by PTC Punjabi (@ptcpunjabi)


ਹੋਰ ਪੜ੍ਹੋ :  ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਰਾਖੀ ਸਾਵੰਤ ਨੂੰ ਇਸ ਸ਼ਖਸ ਤੋਂ ਹੈ ਜਾਨ ਦਾ ਖਤਰਾ

ਸਿੱਧੂ ਮੂਸੇਵਾਲਾ ਦੀ ਸ਼ੌਹਰਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਅੱਜ ਦੇਸ਼ ਵਿਦੇਸ਼ ਤੋਂ ਉਸ ਦੇ ਪਿੰਡ ਪ੍ਰਸਿੱਧ ਗਾਇਕ ਅਤੇ ਰੈਪਰ ਪਹੁੰਚ ਰਹੇ ਹਨ । 

ਨਾਈਜੀਰੀਅਨ ਰੈਪਰ ਪਹੁੰਚਿਆ ਪਿੰਡ ਮੂਸਾ

ਪਿੰਡ ਮੂਸਾ ਪੂਰੀ ਦੁਨੀਆ ‘ਚ ਮਸ਼ਹੂਰ ਹੋ ਚੁੱਕਿਆ ਹੈ । ਦੇਸ਼ ਵਿਦੇਸ਼ ਤੋਂ ਸਿੱਧੂ ਮੂਸੇਵਾਲਾ ਦੇ ਫੈਨਸ ਅਤੇ ਪ੍ਰਸਿੱਧ ਸੈਲੀਬ੍ਰੇਟੀਜ਼ ਸਿੱਧੂ ਮੂਸੇਵਾਲਾ ਦੇ ਮਾਪਿਆਂ  ਨੂੰ ਮਿਲਣ ਦੇ ਲਈ ਪਹੁੰਚ ਰਹੇ ਹਨ । ਹੁਣ ਨਾਈਜੀਰੀਅਨ ਰੈਪਰ ਟੀਓਨ ਵੇਨ ਵੀ ਸਿੱਧੂ ਮੂਸੇਵਾਲਾ ਦੇ ਪਿੰਡ ਮਿਲਣ ਦੇ ਲਈ ਪਹੁੰਚੇ ਹਨ ।


ਉਨ੍ਹਾਂ ਨੇ ਨਾ ਸਿਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ, ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ 5911 ਟ੍ਰੈਕਟਰ ਦੀ ਸਵਾਰੀ ਵੀ ਕੀਤੀ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਰੈਪਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਟ੍ਰੈਕਟਰ ‘ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਲਕੌਰ ਸਿੰਘ ਸਿੱਧੂ ਟ੍ਰੈਕਟਰ ਚਲਾ ਰਹੇ ਹਨ ਤੇ ਰੈਪਰ ਉਨ੍ਹਾਂ ਦੇ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ । 


ਇਸ ਤੋਂ ਪਹਿਲਾਂ ਕਈ ਹਸਤੀਆਂ ਆਈਆਂ ਸਨ ਪਿੰਡ ਮੂਸਾ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਪਿੰਡ ਮੂਸਾ ਪਹੁੰਚੀਆਂ ਸਨ । ਇਸ ਤੋਂ ਇਲਾਵਾ ਕਈ ਵਿਦੇਸ਼ੀ ਕਲਾਕਾਰ ਅਤੇ ਫੈਨਸ ਵੀ ਪਿੰਡ ਮੂਸਾ ‘ਚ ਪਹੁੰਚੇ ਸਨ ਅਤੇ ਮਰਹੂਮ ਗਾਇਕ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਸੀ । 




 





Related Post