ਮਨਕਿਰਤ ਔਲਖ ਦਾ ਛੋਟਾ ਜਿਹਾ ਬੇਟਾ ਸਵੀਮਿੰਗ ਕਰਦਾ ਹੋਇਆ ਆਇਆ ਨਜ਼ਰ, ਵੇਖੋ ਵੀਡੀਓ

ਮਨਕਿਰਤ ਔਲਖ ਆਪਣੇ ਬੇਟੇ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਬੇਟੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸਵੀਮਿੰਗ ਪੂਲ ‘ਚ ਤੈਰਦਾ ਹੋਇਆ ਨਜ਼ਰ ਆ ਰਿਹਾ ਹੈ ।

By  Shaminder July 21st 2023 12:21 PM

ਮਨਕਿਰਤ ਔਲਖ (Mankirt Aulakh) ਆਪਣੇ ਬੇਟੇ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਬੇਟੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸਵੀਮਿੰਗ ਪੂਲ ‘ਚ ਤੈਰਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਮਤਿਆਜ਼ ਔਲਖ ਇੱਕਲਾ ਹੀ ਸਵੀਮਿੰਗ ਪੂਲ ‘ਚ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ਤੇ ਇਮਤਿਆਜ਼ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । 


ਹੋਰ ਪੜ੍ਹੋ : ਟਮਾਟਰ ਦੇ ਵਧੇ ਰੇਟਾਂ ਨੇ ਸ਼ਿਲਪਾ ਸ਼ੈੱਟੀ ਨੂੰ ਕੀਤਾ ਪ੍ਰੇਸ਼ਾਨ, ਸਾਂਝਾ ਕੀਤਾ ਮਜ਼ੇਦਾਰ ਵੀਡੀਓ

ਫੈਨਸ ਨੇ ਕੀਤੇ ਕਮੈਂਟਸ 

ਸੋਸ਼ਲ ਮੀਡੀਆ ‘ਤੇ ਮਨਕਿਰਤ ਔਲਖ ਦੇ ਬੇਟੇ ਇਮਤਿਆਜ਼ ਔਲਖ ਦੇ ਇਸ ਵੀਡੀਓ ‘ਤੇ ਫੈਨਸ ਦਿਲ ਵਾਲੇ ਇਮੋਜੀ ਪੋਸਟ ਕਰ ਰਹੇ ਹਨ ਅਤੇ ਕੋਈ ਛੋਟੇ ਜਿਹੇ ਇਮਤਿਆਜ਼ ਦੀ ਬਹਾਦਰੀ ਦੀ ਤਾਰੀਫ ਕਰ ਰਿਹਾ ਹੈ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਕਿਊਟ ਬੇਬੀ’ । ਇੱਕ ਹੋਰ ਨੇ ਲਿਖਿਆ ‘ਬਰੇਵ ਬੁਆਏ’। ਜਦੋਂਕਿ ਇੱਕ ਹੋਰ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । 


ਬੀਤੇ ਦਿਨ ਜਿੰਮ ‘ਚ ਆਇਆ ਸੀ ਨਜ਼ਰ 

ਬੀਤੇ ਦਿਨ ਮਨਕਿਰਤ ਔਲਖ ਦਾ ਬੇਟਾ ਇਮਤਿਆਜ ਔਲਖ ਜਿੰਮ ‘ਚ ਆਪਣੇ ਪਿਤਾ ਦੇ ਨਾਲ ਨਜ਼ਰ ਆਇਆ ਸੀ । ਛੋਟਾ ਇਮਤਿਆਜ਼ ਡੰਬਲ ਵੀ ਚੁੱਕਦਾ ਦਿਖਾਈ ਦਿੱਤਾ ਸੀ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।


ਮਨਕਿਰਤ ਔਲਖ ਦਾ ਵਰਕ ਫਰੰਟ

ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਲਦ ਹੀ ਗਾਇਕ ਅਦਾਕਾਰੀ ਦੇ ਖੇਤਰ ‘ਚ ਵੀ ਨਜ਼ਰ ਆਏਗਾ ।‘ਬ੍ਰਾਊਨ ਮੁੰਡੇ’ ਨਾਂਅ ਦੀ ਫ਼ਿਲਮ ‘ਚ ਉਹ ਕੰਮ ਕਰਦਾ ਦਿਖਾਈ ਦੇਵੇਗਾ । 

View this post on Instagram

A post shared by Mankirt_Love❣️❣️ (@mankirt.2302)




 



Related Post