Viral News: ਪਰਿਵਾਰ ਕਰ ਰਿਹਾ ਸੀ ਅੰਤਿਮ ਸਸਕਾਰ ਦੀਆਂ ਤਿਆਰੀਆਂ, ਅਚਾਨਕ ਮੁੜ ਜਿਉਂਦਾ ਹੋਇਆ ਮ੍ਰਿਤਕ ਵਿਅਕਤੀ, ਵੇਖੋ ਵੀਡੀਓ
Dead Man Alive: ਆਏ ਦਿਨ ਸੋਸ਼ਲ ਮੀਡੀਆ (Social Media) ਉੱਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ (Viral Video) ਹੋ ਰਹੀ ਹੈ, ਜਿਸ 'ਚ ਡਾਕਟਰਾਂ ਵੱਲੋਂ ਇੱਕ ਮ੍ਰਿਤਕ ਵਿਅਕਤੀ ਉਸ ਵੇਲੇ ਜਿਉਂਦਾ ਹੋ ਗਿਆ ਜਦੋਂ ਉਸ ਦੇ ਪਰਿਵਾਰ ਵਾਲੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰ ਰਹੇ ਸਨ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ।
ਇਹ ਮਾਮਲਾ ਹਰਿਆਣਾ ਦਾ ਹੈ। ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਇੱਕ 80 ਸਾਲਾ ਵਿਅਕਤੀ, ਜਿਸ ਨੂੰ ਉਸ ਦੇ ਪਰਿਵਾਰ ਮੈਂਬਰਾਂ ਨੇ ਮ੍ਰਿਤਕ ਸਮਝਿਆ ਲਿਆ ਸੀ ਅਤੇ ਉਸ ਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ, ਅਚਾਨਕ ਉਹ ਬਜ਼ੁਰਗ ਸਾਹ ਲੈਣ ਲੱਗ ਪਿਆ। ਅਚਾਨਕ ਹੀ ਰੋਂਦਾ ਹੋਇਆ ਪਰਿਵਾਰ ਅਤੇ ਹੋਰ ਲੋਕ ਹੈਰਾਨ ਰਹਿ ਗਏ।
ਦਰਅਸਲ, ਬਜੁਰਗ ਵਿਅਕਤੀ ਨੂੰ ਪਟਿਆਲਾ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ ਤੇ ਉਸ ਨੂੰ ਵੈਂਟੀਲੇਟਰ ਤੋਂ ਵੀ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਬਜ਼ੁਰਗ ਦੀ ਮੌਤ ਦੀ ਸੂਚਨਾ ਘਰ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਦਿੱਤੀ। ਇਸ ਤੋਂ ਬਾਅਦ ਘਰ ਵਿੱਚ ਅੰਤਿਮ ਸਸਕਾਰ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ।
ਜਦੋਂ ਪਰਿਵਾਰਕ ਮੈਂਬਰ ਬਜ਼ੁਰਗ ਨੂੰ ਲਾਸ਼ ਸਮਝ ਕੇ ਘਰ ਲੈ ਕੇ ਜਾ ਰਹੇ ਸਨ ਤਾਂ ਐਂਬੂਲੈਂਸ ਦਾ ਟਾਇਰ ਟੋਏ ਨਾਲ ਟਕਰਾ ਜਾਣ ਕਾਰਨ ਪਰਿਵਾਰ ਨੂੰ ਬਜ਼ੁਰਗ ਦੇ ਚੱਲ ਰਹੇ ਸਾਹਾਂ ਬਾਰੇ ਪਤਾ ਲੱਗਿਆ। ਨਗਰ ਪਾਲਿਕਾ ਦੇ ਸਾਬਕਾ ਉੱਪ ਚੇਅਰਮੈਨ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਜੋ ਦਿਲ ਦੀ ਬਿਮਾਰੀ ਤੋ ਪੀੜਤ ਸਨ ਉਹਨਾਂ ਦੀ ਕਈ ਦਿਨਾਂ ਤੋਂ ਸਿਹਤ ਖ਼ਰਾਬ ਚੱਲ ਰਹੀ ਸੀ। ਜਿਸ ਤੋਂ ਬਾਅਦ ਇਲਾਜ ਲਈ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਬਜ਼ੁਰਗ ਦੇ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ। ਜਦੋਂ ਅਗਲੇ ਦਿਨ ਸਵੇਰੇ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਿਤਾ ਦੇ ਦਿਲ ਦੀ ਧੜਕਨ ਰੁਕ ਗਈ ਸੀ। ਜਿਸ ਤੋਂ ਬਾਅਦ ਮੈਡੀਕਲ ਸਟਾਫ ਨੇ ਟੀਕੇ ਲਗਾਏ ਗਏ ਪਰ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਮ੍ਰਿਤਕ ਐਲਾਨ ਦਿੱਤਾ, ਪਰ ਨਿੱਜੀ ਹਸਪਤਾਲ ਵੱਲੋਂ ਉਸ ਨੂੰ ਕੋਈ ਮੌਤ ਦਾ ਸਰਟੀਫਿਕੇਟ ਨਹੀਂ ਦਿੱਤਾ ਗਿਆ।
ਹੋਰ ਪੜ੍ਹੋ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਗਾਇਕਾ ਜਸਵਿੰਦਰ ਬਰਾੜ, ਵੇਖੋ ਵੀਡੀਓ
ਜਦੋਂ ਪਰਿਵਾਰ ਨੂੰ ਬਜ਼ੁਰਗ ਦੇ ਜਿਉਂਦੇ ਹੋਣ ਦਾ ਖ਼ਦਸਾ ਹੋਇਆ ਤਾਂ ਉਨ੍ਹਾਂ ਨੇ ਬਜ਼ੁਰਗ ਦੀ ਨਬਜ਼ ਚੈੱਕ ਕੀਤੀ ਜ ਤਾਂ ਉਸ ਵੇਲੇ ਉਨ੍ਹਾਂ ਦੀ ਨਬਜ਼ ਚੱਲ ਰਹੀ ਸੀ। ਇਸ ਤੋਂ ਬਾਅਦ ਬਜ਼ੁਰਗ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ ਜਿੱਥੇ ਮੌਜੂਦ ਡਾਕਟਰਾਂ ਨੇ ਉਸਦੀ ਜਾਂਚ ਕੀਤੀ ਤਾਂ ਉਸ ਬਜ਼ੁਰਗ ਦੇ ਸਾਹ ਚੱਲ ਰਹੇ ਸਨ। ਫਿਰ ਡਾਕਟਰ ਨੇ ਬਜ਼ੁਰਗ ਨੂੰ ਕਰਨਾਲ ਦੇ ਰਾਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਫਿਲਹਾਲ ਬਜ਼ੁਰਗ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਡਾਕਟਰਾਂ ਨੇ ਕਿਹਾ ਬਜ਼ੁਰਗ ਦਾ ਬਲੱਡ ਪ੍ਰੈਸ਼ਰ 80-90 ਦੇ ਆਸ ਪਾਸ ਹੈ ਅਤੇ ਉਹ ਸਾਹ ਲੈ ਰਹੇ ਹਨ ਅਤੇ ਉਹ ਕੋਸ਼ਿਸ਼ ਕਰ ਰਹੇ ਹਨ ਕਿ ਬਜ਼ੁਰਗ ਨੂੰ ਠੀਕ ਕੀਤਾ ਜਾ ਸਕੇ।