Bruce Lee ਦੀ Death Anniversary 'ਤੇ ਵਾਇਰਲ ਹੋ ਰਿਹਾ ਹੈ ਸਾਲ 1965 'ਚ ਬਣਿਆ ਉਨ੍ਹਾਂ ਦਾ ਟ੍ਰੇਨਿੰਗ ਪਲਾਨ

ਬਰੂਸ ਲੀਨੇ ਆਪਣੇ 32 ਸਾਲਾਂ ਦੇ ਜੀਵਨ ਵਿੱਚ ਇੰਨੀ ਪ੍ਰਸਿੱਧੀ ਖੱਟੀ ਸੀ ਕਿ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੀ ਹੈ। ਬਰੂਸ ਲੀ ਦਾ ਜਨਮ 1940 ਵਿੱਚ ਫਰਾਂਸਿਸਕੋ ਵਿੱਚ ਹੋਇਆ ਸੀ। ਅੱਜ ਵੀ ਇੰਟਰਨੈੱਟ ‘ਤੇ ਬਰੂਸ ਲੀ ਦਾ ਨਾਂ ਬਹੁਤ ਜ਼ਿਆਦਾ ਸਰਚ ਕੀਤਾ ਜਾਂਦਾ ਹੈ। ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਬਰੂਸ ਲੀ ਦੀ ਬਰਸੀ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿੱਚ ਬਰੂਸ ਲੀ ਦੇ ਸਾਲ 1965 ਦੇ ਟ੍ਰੇਨਿੰਗ ਪਲਾਨ ਤੇ ਦ ਵਰਕਆਊਟ ਪਲਾਨ ਬਾਰੇ ਲਿਖਿਆ ਗਿਆ ਹੈ।

By  Pushp Raj July 20th 2023 06:17 PM

Bruce Lee Death Anniversary: ਤੁਸੀਂ ਬਰੂਸ ਲੀ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਮਾਰਸ਼ਲ ਆਰਟ ਦੀ ਦੁਨੀਆ ਵਿਚ ਉਸ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆ ਵਿੱਚ ਬਰੂਸ ਲੀ ਵਰਗਾ ਮਾਰਸ਼ਲ ਆਰਟਿਸਟ ਨਾਂ ਕਦੇ ਹੋਇਆ ਹੈ ਅਤੇ ਨਾਂ ਹੀ ਕਦੇ ਹੋਵੇਗਾ। 

ਮਾਰਸ਼ਲ ਆਰਟ ਨੂੰ ਪ੍ਰਸਿੱਧੀ ਦਵਾਉਣ ਵਾਲਾ ਸ਼ਖਸ ਬਰੂਸ ਲੀ

ਬਰੂਸ ਲੀਨੇ ਆਪਣੇ 32 ਸਾਲਾਂ ਦੇ ਜੀਵਨ ਵਿੱਚ ਇੰਨੀ ਪ੍ਰਸਿੱਧੀ ਖੱਟੀ ਸੀ ਕਿ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦੀ ਹੈ। ਬਰੂਸ ਲੀ ਦਾ ਜਨਮ 1940 ਵਿੱਚ ਫਰਾਂਸਿਸਕੋ ਵਿੱਚ ਹੋਇਆ ਸੀ। ਅੱਜ ਵੀ ਇੰਟਰਨੈੱਟ ‘ਤੇ ਬਰੂਸ ਲੀ ਦਾ ਨਾਂ ਬਹੁਤ ਜ਼ਿਆਦਾ ਸਰਚ ਕੀਤਾ ਜਾਂਦਾ ਹੈ। ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਅੱਜ ਬਰੂਸ ਲੀ ਦੀ ਬਰਸੀ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿੱਚ ਬਰੂਸ ਲੀ ਦੇ ਸਾਲ 1965 ਦੇ ਟ੍ਰੇਨਿੰਗ ਪਲਾਨ ਤੇ ਦ ਵਰਕਆਊਟ ਪਲਾਨ  ਬਾਰੇ ਲਿਖਿਆ ਗਿਆ ਹੈ।


ਬਰੂਸ ਲੀ ਦਾ 1965 ਦਾ ਟ੍ਰੇਨਿੰਗ ਪਲਾਨ ਹੋ ਰਿਹਾ ਵਾਇਰਲ

ਇਹ ਟ੍ਰੇਨਿੰਗ ਪਲਾਨ ਯੋਜਨਾ ਹੈਕ ਕਿੰਗ ਜਿਮਨੇਜ਼ੀਅਮ ਦੀ ਹੈ। ਜਿਸ ਵਿੱਚ ਇਹ ਪਤਾ ਚੱਲਦਾ ਹੈ ਕਿ ਉਹ ਕਿਹੜੀ ਕਸਰਤ ਕਿੰਨੀ ਵਾਰ ਅਤੇ ਕਿੰਨੇ ਸਮੇਂ ਤੱਕ ਕਰਦੇ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੀ ਵਰਕਆਊਟ ਯੋਜਨਾ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿਉਂਕਿ ਇਸ ਰੁਟੀਨ ਨੂੰ ਫਾਲੋ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਸ ਟਵੀਟ ਦੇ ਨਾਲ ਬਰੂਸ ਲੀ ਦੀ ਬਲੈਕ ਐਂਡ ਵ੍ਹਾਈਟ ਫੋਟੋ ਵੀ ਲਗਾਈ ਗਈ ਹੈ। ਉਨ੍ਹਾਂ ਦਾ ਇਹ ਸਿਖਲਾਈ ਪ੍ਰੋਗਰਾਮ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ।

ਵਰਕਆਊਟ ਪਲਾਨ ਦੇਖ ਕੇ ਲੋਕ ਹੈਰਾਨ ਰਹਿ ਗਏ

ਇਹ ਪੋਸਟ 17 ਮਈ ਨੂੰ ‘ਵਰਲਡ ਆਫ਼ ਹਿਸਟਰੀ’ (@UmarBzv) ਨਾਮ ਦੇ ਇੱਕ ਪੇਜ ਦੁਆਰਾ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਸੀ ਅਤੇ ਲਿਖਿਆ ਸੀ – 1965 ਵਿੱਚ ਬਰੂਸ ਲੀ ਦੀ ਸ਼ੁਰੂਆਤੀ ਸਿਖਲਾਈ ਯੋਜਨਾ। ਖ਼ਬਰ ਲਿਖੇ ਜਾਣ ਤੱਕ ਇਸ ਟਵੀਟ ਨੂੰ 8 ਲੱਖ ਵਿਊਜ਼ ਅਤੇ 70 ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ 20 ਹਜ਼ਾਰ ਲੋਕਾਂ ਨੇ ਇਸ ਨੂੰ ਰੀਟਵੀਟ ਵੀ ਕੀਤਾ ਹੈ। ਇਸ ਪੋਸਟ ‘ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ ਹੈ। ਕਈ ਲੋਕਾਂ ਨੇ ਇਸ ਵਰਕਆਊਟ ਪਲਾਨ ਨੂੰ ਬਹੁਤ ਸਖ਼ਤ ਦੱਸਿਆ ਹੈ। ਇੱਕ ਉਪਭੋਗਤਾ ਨੇ ਬਰੂਸ ਲੀ ਦੇ ਕੁੱਲ ਸੈੱਟਾਂ ਦੀ ਗਿਣਤੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਰਨ ਵਿੱਚ 2 ਘੰਟੇ ਲੱਗਣਗੇ।

Bruce Lee early Training plan in 1965. pic.twitter.com/H1uLj49NFK

— World Of History (@UmarBzv) May 17, 2023

ਮਾਰਸ਼ਲ ਆਰਟਸ ਦੇ ਸੁਪਰਸਟਾਰ ਅਤੇ ਫਿਲਮ ਨਿਰਦੇਸ਼ਕ ਬਰੂਸ ਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਰਹੇ ਹਨ। ਉਹ ਕਲਾਕਾਰ ਹੋਣ ਦੇ ਨਾਲ-ਨਾਲ ਅਦਾਕਾਰ ਵੀ ਸੀ। ਬਰੂਸ ਲੀ ਆਪਣੀ ਕਾਬਲੀਅਤ ਦੇ ਦਮ 'ਤੇ ਬਹੁਤ ਹੀ ਘੱਟ ਸਮੇਂ 'ਚ ਮਸ਼ਹੂਰ ਹੋ ਗਏ ਸਨ, ਪਰ ਉਹ ਆਪਣੀ ਲੋਕਪ੍ਰਿਅਤਾ ਅਤੇ ਸਟਾਰਡਮ ਨੂੰ ਜ਼ਿਆਦਾ ਨਹੀਂ ਦੇਖ ਸਕੇ। ਬਰੂਸ ਦੀ ਸਿਰਫ਼ 32 ਸਾਲ ਦੀ ਉਮਰ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ।

50 ਸਾਲਾਂ ਬਾਅਦ ਮੌਤ ਦੀ ਵਜ੍ਹਾ ਆਈ ਸੀ ਸਾਹਮਣੇ

ਸਾਲ 1973 'ਚ ਸਿਰਫ 32 ਸਾਲ ਦੀ ਉਮਰ 'ਚ ਬਰੂਸ ਲੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬਰੂਸ ਲੀ ਪਹਿਲੀ ਵਾਰ ਹਾਲੀਵੁੱਡ ਫ਼ਿਲਮ ‘ਐਂਟਰ ਦ ਿਡਰੈਗਨ’ ਵਿੱਚ ਚੀਨੀ-ਅਮਰੀਕੀ ਮੁੱਖ ਅਦਾਕਾਰ ਵਜੋਂ ਨਜ਼ਰ ਆਏ ਸਨ, ਇਹ ਫਿਲਮ ਬਲਾਕਬਸਟਰ ਹਿੱਟ ਰਹੀ ਸੀ ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਮਾਰਸ਼ਲ ਆਰਟ ਦੇ ਸੁਪਰਸਟਾਰ ਦੀ ਹਾਂਗਕਾਂਗ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।


ਹੋਰ ਪੜ੍ਹੋ: ਰਵਿੰਦਰ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ 'ਸ. ਊਧਮ ਸਿੰਘ' ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼ 

ਉਸ ਸਮੇਂ 'ਲੀ' (ਲੀਕੁਇਡ ਡਾਇਟ) 'ਤੇ ਸੀ

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ, "ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਦੱਸਦੇ ਹਨ ਕਿ ਬਰੂਸ ਲੀ ਉਸ ਸਮੇਂ ਆਪਣੀ ਖੁਰਾਕ ਵਿੱਚ ਵਧੇਰੇ ਤਰਲ ਪਦਾਰਥਾਂ ਦਾ ਸੇਵਨ ਕਰ ਰਹੇ ਸਨ, ਬਰੂਸ ਆਪਣੀ ਪ੍ਰੋਟੀਨ ਡ੍ਰਿੰਕ ‘ਚ ਭੰਗ ਮਿਲਾ ਕੇ ਪੀਂਦੇ ਸੀ। ਇੱਕ ਰਿਪੋਰਟ ਦੇ ਅਨੁਸਾਰ, "ਲੀ ਨੂੰ ਹੋਮਿਓਸਟੈਸਿਸ ਵਿਧੀ ਵਿੱਚ ਗੜਬੜੀ ਦੇ ਕਾਰਨ ਹਾਈਪੋਨੇਟ੍ਰੀਮੀਆ ਨਾਮਕ ਬੀਮਾਰੀ ਦਾ ਖ਼ਤਰਾ ਵਧ ਗਿਆ ਸੀ, ਜੋ ਸਰੀਰ ਵਿੱਚ ਪਾਣੀ ਦੇ ਸੇਵਨ ਅਤੇ ਪਾਣੀ ਦੀ ਕਮੀ ਦੋਵਾਂ ਨੂੰ ਨਿਯੰਤਰਿਤ ਕਰਦਾ ਹੈ।" ਵਿਅੰਗਾਤਮਕ ਗੱਲ ਇਹ ਹੈ ਕਿ ਜਿਸ ਕਲਾਕਾਰ ਨੇ ‘ਬੀ ਵਾਟਰ ਮਾਇ ਫਰੈਂਡ’ ਮਿਸਾਲ ਪੇਸ਼ ਕੀਤੀ ਸੀ, ਉਸੇ ਕਲਾਕਾਰ ਦੀ ਜਾਨ ਪਾਣੀ ਨੇ ਲੈ ਲਈ, ਜਿਸ ਨੇ ਸਭ ਨੂੰ ਜਾਣ ਕੇ ਸਭ ਦੰਗ ਰਹਿ ਗਏ। 


Related Post