ਖਾਲਸਾ ਏਡ ਨੂੰ ਮਨੁੱਖਤਾ ਦੀ ਸੇਵਾ ਕਰਦੇ ਨੂੰ 24 ਸਾਲ ਹੋਏ ਪੂਰੇ, ਸੰਸਥਾ ਨੇ ਅਖੰਡ ਪਾਠ ਦੇ ਸਾਹਿਬ ਦੇ ਪਾਠ ਰੱਖਵਾ ਕੇ ਕੀਤਾ ਅਕਾਲ ਪੁਰਖ ਦਾ ਸ਼ੁਕਰਾਨਾ
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਸਰਿਆਂ ਦੇ ਲਈ ਜਿਉਂਦੇ ਹਨ । ਅਜਿਹੇ ਲੋਕ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹੁੰਦੇ ਹਨ । ਅਜਿਹੀ ਹੀ ਮਨੁੱਖਤਾ ਦੀ ਸੇਵਾ ਦੇ ਲਈ ਮਸ਼ਹੂਰ ਹੈ ਖਾਲਸਾ ਏਡ ਦੀਆਂ ਟੀਮਾਂ ।
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਸਰਿਆਂ ਦੇ ਲਈ ਜਿਉਂਦੇ ਹਨ । ਅਜਿਹੇ ਲੋਕ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹੁੰਦੇ ਹਨ । ਅਜਿਹੀ ਹੀ ਮਨੁੱਖਤਾ ਦੀ ਸੇਵਾ ਦੇ ਲਈ ਮਸ਼ਹੂਰ ਹੈ ਖਾਲਸਾ ਏਡ (Khalsa Aid) ਦੀਆਂ ਟੀਮਾਂ । ਜਦੋਂ ਵੀ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਭੀੜ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਖਾਲਸਾ ਏਡ ਦੀਆਂ ਟੀਮਾਂ ਪਹੁੰਚ ਜਾਂਦੀਆਂ ਹਨ ।
ਹੋਰ ਪੜ੍ਹੋ : ਰਾਖੀ ਸਾਵੰਤ ਦੇ ਨਮਾਜ਼ ਪੜ੍ਹਦੇ ਹੋਏ ਕੀਤੀ ਗਲਤੀ, ਲੋਕਾਂ ਨੇ ਕੀਤਾ ਟ੍ਰੋਲ
ਖਾਲਸਾ ਏਡ ਨੂੰ ਸੇਵਾ ਕਰਦੇ ਹੋਏ 24 ਸਾਲ ਪੂਰੇ
ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਅਤੇ ਲੋੜਵੰਦਾਂ ਮਦਦ ਕਰਦਿਆਂ ਨੂੰ ਅੱਜ ਖਾਲਸਾ ਏਡ ਸੰਸਥਾ ਨੂੰ 24 ਸਾਲ ਹੋ ਗਏ ਹਨ । ਇਸ ਮੌਕੇ ‘ਤੇ ਖ਼ਾਲਸਾ ਏਡ ਦੇ ਵੱਲੋਂ ਸ੍ਰੀ ਅਖੰਡ ਪਾਠ ਰੱਖਵਾਇਆ ਗਿਆ ।ਜਿਨ੍ਹਾਂ ਦੇ ਭੋਗ ਪਾਉਣ ਉਪਰੰਤ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ । ਜਿਸ ਦੇ ਕੁਝ ਵੀਡੀਓ ਖਾਲਸਾ ਏਡ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।
ਦੁਨੀਆ ਦੇ ਹਰ ਕੋਨੇ ‘ਚ ਖਾਲਸਾ ਏਡ ਦੇ ਵਲੰਟੀਅਰ
ਖਾਲਸਾ ਏਡ ਸੰਸਥਾ ਦੇ ਦੁਨੀਆ ਭਰ ‘ਚ ਵਲੰਟੀਅਰ ਮੌਜੂਦ ਹਨ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਕੁਦਰਤੀ ਆਫਤ, ਬੀਮਾਰੀ ਜਾਂ ਫਿਰ ਕਰੋਪੀ ਹੁੰਦੀ ਹੈ ਤਾਂ ਸੰਸਥਾ ਦੇ ਮੈਂਬਰ ਸੇਵਾ ਦੇ ਲਈ ਪਹੁੰਚ ਜਾਂਦੇ ਹਨ । ਕੁਝ ਸਮਾਂ ਪਹਿਲਾਂ ਜਿੱਥੇ ਕਿਸਾਨ ਅੰਦੋਲਨ ‘ਚ ਖਾਲਸਾ ਏਡ ਵੱਲੋਂ ਸੇਵਾ ਕੀਤੀ ਗਈ । ਉੱਥੇ ਹੀ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਗਲੇਸ਼ੀਅਰ ਟੁੱਟਣ ਕਾਰਨ ਹੋਈ ਤਬਾਹੀ ਦੌਰਾਨ ਵੀ ਬੇਘਰ ਹੋਏ ਲੋਕਾਂ ਦੀ ਮਦਦ ਲਈ ਪਹੁੰਚੇ ।
ਦੱਸ ਦਈਏ ਖਾਲਸਾ ਏਡ ਨੇ ਕੋਰੋਨਾ ਕਾਲ ‘ਚ ਲੋਕਾਂ ਦੀ ਦਿਲ ਖੋਲ ਕੇ ਸੇਵਾ ਕੀਤੀ ਸੀ । ਲੋਕਾਂ ਦੇ ਘਰਾਂ ਤੱਕ ਲੰਗਰ ਪਹੁੰਚਾਇਆ । ਇਸ ਦੇ ਨਾਲ ਹੀ ਜਦੋਂ ਵੀ ਇਨਸਾਨੀਅਤ ‘ਤੇ ਔਖਾ ਸਮਾਂ ਆਉਂਦਾ ਹੈ ਤਾਂ ਦੁਨੀਆ ਭਰ ‘ਚ ਫੈਲੇ ਇਸ ਸੰਸਥਾ ਦੇ ਵਲੰਟੀਅਰ ਸੇਵਾ ਲਈ ਪਹੁੰਚ ਜਾਂਦੇ ਹਨ।