ਕਰਣ ਔਜਲਾ ਨੇ ਲੰਮੀ ਚੌੜੀ ਪੋਸਟ ਪਾ ਕੇ ਜਤਾਈ ਨਰਾਜ਼ਗੀ, ਜਾਣੋ ਕਿਸ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਕਰਣ ਔਜਲਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਆਪਣੇ ਦਰਸ਼ਕਾਂ ਨੂੰ ਵਧੀਆ ਕੰਟੈਂਟ ਲਈ ਬਹੁਤ ਸਖਤ ਮਿਹਨਤ ਕਰ ਰਹੀ ਹੈ। ਪਰ ਕੁਝ ਲੋਕਾਂ ਉਨ੍ਹਾਂ ਦੇ ਕੰਟੈਂਟ ਨੂੰ ਕਾਪੀ ਕਰਕੇ ਮੁੜ ਤੋਂ ਪਾ ਰਹੇ ਹਨ ਅਤੇ ਉਹ ਵੀ ਸਾਡੀ ਇਜਾਜ਼ਤ ਤੋਂ ਬਗੈਰ’।
ਕਰਣ ਔਜਲਾ (Karan Aujla) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ‘ਚ ਕੁਝ ਟੈਕਸਟ ਲਿਖਿਆ ਹੋਇਆ ਹੈ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਨੇ ਕਾਪੀ ਰਾਈਟ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ।
ਹੋਰ ਪੜ੍ਹੋ : ਅੱਜ ਹੈ ਵਿਸ਼ਵ ਰੰਗਮੰਚ ਦਿਵਸ, ਅਨੀਤਾ ਦੇਵਗਨ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਇਸ ਦੇ ਨਾਲ ਹੀ ਕਾਨੂੰਨੀ ਕਾਰਵਾਈ ਦੀ ਗੱਲ ਵੀ ਆਖੀ ਹੈ । ਕਰਣ ਔਜਲਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਆਪਣੇ ਦਰਸ਼ਕਾਂ ਨੂੰ ਵਧੀਆ ਕੰਟੈਂਟ ਲਈ ਬਹੁਤ ਸਖਤ ਮਿਹਨਤ ਕਰ ਰਹੀ ਹੈ। ਪਰ ਕੁਝ ਲੋਕਾਂ ਉਨ੍ਹਾਂ ਦੇ ਕੰਟੈਂਟ ਨੂੰ ਕਾਪੀ ਕਰਕੇ ਮੁੜ ਤੋਂ ਪਾ ਰਹੇ ਹਨ ਅਤੇ ਉਹ ਵੀ ਸਾਡੀ ਇਜਾਜ਼ਤ ਤੋਂ ਬਗੈਰ’।
ਹੋਰ ਪੜ੍ਹੋ : ਕਬੀਰ ਬੇਦੀ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਕਿਹਾ ‘ਘਰ ਵਾਪਸੀ ਦਾ ਹੋਇਆ ਅਹਿਸਾਸ’
ਕੁਝ ਦਿਨ ਪਹਿਲਾਂ ਪਲਕ ਨਾਲ ਕਰਵਾਇਆ ਵਿਆਹ
ਕਰਣ ਔਜਲਾ ਨੇ ਕੁਝ ਦਿਨ ਪਹਿਲਾਂ ਹੀ ਪਲਕ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆਈ ਸੀ । ਕਰਣ ਔਜਲਾ ਅਤੇ ਪਲਕ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।
ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਹੋਏ ਮਸ਼ਹੂਰ
ਕਰਣ ਔਜਲਾ ਨੂੰ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਦੇ ਰਹੇ ਹਨ ।