ਜੌਰਡਨ ਸੰਧੂ ਅਦਾਕਾਰਾ ਸਰਗੁਨ ਮਹਿਤਾ ਦਾ ਗਾਊਨ ਸੰਭਾਲਦੇ ਦਿਖਾਈ ਦਿੱਤੇ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਨ ਮਹਿਤਾ ਨੇ ਨਾਲ ਇੱਕ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸੇ ਦੌਰਾਨ ਸਰਗੁਨ ਦੇ ਗਾਊਨ ਦਾ ਪੱਲਾ ਥੱਲੇ ਧਰਤੀ ਹੂੰਝਦਾ ਨਜ਼ਰ ਆ ਰਿਹਾ ਹੈ । ਜਿਸ ਨੂੰ ਜੌਰਡਨ ਸੰਧੂ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ ।

ਸਰਗੁਨ ਮਹਿਤਾ (Sargun Mehta)ਅਤੇ ਜੌਰਡਨ ਸੰਧੂ (Jordan Sandhu) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਜੌਰਡਨ ਸੰਧੂ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਨ ਮਹਿਤਾ ਦੇ ਨਾਲ ਜੌਰਡਨ ਸੰਧੂ ਇੱਕ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸੇ ਦੌਰਾਨ ਸਰਗੁਨ ਦੇ ਗਾਊਨ ਦਾ ਪੱਲਾ ਥੱਲੇ ਧਰਤੀ ਹੂੰਝਦਾ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ : ਸੱਜਣ ਅਦੀਬ ਦੇ ਪ੍ਰਸ਼ੰਸਕ ਨੇ ਕੀਤੀ ਗਾਇਕ ਦੀ ਬੇਇੱਜ਼ਤੀ, ਵੇਖੋ ਵੀਡੀਓ
ਜਿਸ ਨੂੰ ਜੌਰਡਨ ਸੰਧੂ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਦਰਸ਼ਕਾਂ ਦੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ । ਜੌਰਡਨ ਸੰਧੂ ਦੇ ਇਸ ਰਵੱਈਏ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਅਤੇ ਇਹ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ ।
ਸਰਗੁਨ ਅਤੇ ਜੌਰਡਨ ਦੋਵੇਂ ਇੰਡਸਟਰੀ ਦੇ ਨਾਮੀ ਸਿਤਾਰੇ
ਸਰਗੁਨ ਮਹਿਤਾ ਅਤੇ ਜੌਰਡਨ ਸੰਧੂ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਹਨ । ਜੌਰਡਨ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਨਜ਼ਰ ਆਏ ।
ਜਦੋਂਕਿ ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕੀ ਹੈ । ਜਿਸ ‘ਚ ‘ਅੰਗਰੇਜ਼’, ‘ਲਾਹੌਰੀਏ’, ‘ਕਿਸਮਤ’, ‘ਸੌਂਕਣ ਸੌਂਕਣੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਸਰਗੁਨ ਮਹਿਤਾ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।