ਜਸਬੀਰ ਜੱਸੀ ਨੇ ਬੁਰਜ ਖ਼ਲੀਫ਼ਾ ਸਾਹਮਣੇ ਗੁਰਬਾਣੀ ਸ਼ਬਦ ਗਾਇਨ ਰੂਹਾਨੀ ਰੰਗ 'ਚ ਰੰਗਿਆ ਮਾਹੌਲ

ਪੰਜਾਬੀ ਸਿੰਗਰ ਜਸਬੀਰ ਜੱਸੀ ਇਸ ਵੇਲੇ ਦੁਬਈ ਦੀ ਯਾਤਰਾ ਕਰ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਕਈ ਸਟੋਰੀਜ਼ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਵਿੱਚੋਂ ਇੱਕ ਵਿਡੀਓ ਵਿੱਚ ਜਸਬੀਰ ਜੱਸੀ ਬੁਰਜ ਖ਼ਲੀਫ਼ਾ ਸਾਹਮਣੇ ਗੁਰਬਾਣੀ ਸ਼ਬਦ ਗਾਇਨ ਕਰਦੇ ਨਜ਼ਰ ਆਏ...

By  Entertainment Desk May 25th 2023 06:10 PM -- Updated: May 25th 2023 06:12 PM
ਜਸਬੀਰ ਜੱਸੀ ਨੇ ਬੁਰਜ ਖ਼ਲੀਫ਼ਾ ਸਾਹਮਣੇ ਗੁਰਬਾਣੀ ਸ਼ਬਦ ਗਾਇਨ ਰੂਹਾਨੀ ਰੰਗ 'ਚ ਰੰਗਿਆ ਮਾਹੌਲ

ਪੰਜਾਬ ਦੇ ਕੱਦਾਵਰ ਗਾਇਕਾਂ ਦੀ ਗੱਲ ਹੋਵੇ ਤੇ ਜਸਬੀਰ ਜੱਸੀ (Jasbir jassi) ਦਾ ਜ਼ਿਕਰ ਨਾ ਹੋਵੇ, ਇਹ ਤਾਂ ਹੋ ਨਹੀਂ ਸਕਦਾ। ਆਪਣੀ ਆਵਾਜ਼ ਦੇ ਦਮ ਉੱਤੇ ਪੂਰੀ ਦੁਨੀਆ ਵਿੱਚ ਪੰਜਾਬ ਤੇ ਪੰਜਾਬੀ ਮਾਂ ਬੋਲੀ ਦਾ ਨਾ ਰੌਸ਼ਨ ਕਰਨ ਵਾਲੇ ਜਸਬੀਰ ਜੱਸੀ ਭਾਵੇਂ ਅੱਜਕੱਲ੍ਹ ਪੰਜਾਬੀ ਸੰਗੀਤ ਜਗਤ ਵਿੱਚ ਓਨੇ ਸਰਗਰਮ ਨਹੀਂ ਹੈ, ਪਰ ਸਮੇਂ ਸਮੇਂ ਉੱਤੇ ਆਪਣੇ ਫੈਨਸ ਲਈ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਜਸਬੀਰ ਜੱਸੀ ਦੁਬਈ ਪਹੁੰਚੇ ਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀਆਂ ਦੋ ਇਸੰਟਾਗ੍ਰਾਮ ਪੋਸਟਾਂ ਰਾਹੀਂ ਦਿੱਤੀ।


View this post on Instagram

A post shared by Jassi (@jassijasbir)


ਪਹਿਲੀ ਪੋਸਟ ਵਿੱਚ ਜਸਬੀਰ ਜੱਸੀ ਆਪਣੇ ਹੋਟਲ ਦੀ ਵਿੰਡੋ ਨੇੜੇ ਖੜ੍ਹੇ ਸੀ ਤੇ ਪਿੱਛੇ ਮਸ਼ਹੂਰ ਬੁਰਜ ਖ਼ਲੀਫ਼ਾ ਦੀ ਬਿਲਡਿੰਗ ਦਿੱਖ ਰਹੀ ਸੀ। ਇਹ ਪੋਸਟ ਰੂਹਾਨੀ ਇਸ ਲਈ ਹੈ ਕਿਉਂਕਿ ਉਸ ਪੋਸਟ ਵਿੱਚ ਜਸਬੀਰ ਜੱਸੀ ਸਿਰ ਢੱਕ ਕੇ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਨਜ਼ਰ ਆਏ। ਇਸ ਦੌਰਾਨ ਫੈਨਸ ਨੇ ਉਨ੍ਹਾਂ ਦੀ ਗਾਇਕੀ ਦੀ ਕਾਫ਼ੀ ਤਰੀਫ ਕੀਤੀ। ਇਸ ਵੀਡੀਓ ਨੂੰ ਹੁਣ ਤੱਕ 13 ਹਜ਼ਾਰ ਲਾਈਕ ਮਿਲ ਚੁੱਕੇ ਹਨ।


ਇਸ ਪੋਸਟ ਦੀ ਕੈਪਸ਼ਨ ਵਿੱਚ 'ਸ੍ਰੀ ਗੁਰੂ ਅਰਜਨ ਦੇਵ ਜੀ'ਲਿਖਿਆ ਹੋਇਆ ਸੀ। ਤੁਹਾਨੂੰ ਦਸ ਦੇਈਏ ਕਿ ਦੋ ਦਿਨ ਪਹਿਲਾਂ 23 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਇਸੇ ਮੌਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਬੀਰ ਜੱਸੀ ਨੇ ਇਹ ਵੀਡੀਓ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਜਸਬੀਰ ਜੱਸੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਜਿਸ ਪਿੱਛੇ 'ਨੈਨਾ ਮਿਲਾਈ ਲੇ' ਕੱਵਾਲੀ ਸੁਣਾਈ ਦੇ ਰਹੀ ਸੀ। ਲੋਕਾਂ ਨੇ ਇਸ ਵੀਡੀਓ ਨੂੰ ਵੀ ਕਾਫ਼ੀ ਪਸੰਦ ਕੀਤਾ। ਕੁੱਝ ਘੰਟੇ ਪਹਿਲਾਂ ਅੱਪਲੋਡ ਕੀਤੀ ਇੰਸਟਾਗ੍ਰਾਮ ਸਟੋਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਸਬੀਰ ਜੱਸੀ ਇਸ ਵੇਲੇ ਦੁਬਈ ਵਿੱਚ ਹੀ ਹਨ ਤੇ ਉੱਥੇ ਸਮਾਂ ਬਿਤਾ ਰਹੇ ਹਨ।

 

ਆਪਣੀ ਜ਼ਬਰਦਸਤ ਵੋਕਲ ਅਤੇ ਕ੍ਰਿਸ਼ਮਾਈ ਸਟੇਜ ਪ੍ਰੈਜ਼ੈਂਸ ਲਈ ਜਾਣੇ ਜਾਂਦੇ, ਜਸਬੀਰ ਜੱਸੀ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਰੂਹਾਨੀ ਪੇਸ਼ਕਾਰੀ ਨੇ "ਦਿਲ ਲੈ ਗਈ ਕੁੜੀ ਗੁਜਰਾਤ ਦੀ" ਅਤੇ "ਕੋਕਾ ਤੇਰਾ ਕੋਕਾ" ਵਰਗੇ ਗੀਤਾਂ ਨੂੰ ਇੱਕ ਕਲਾਸਿਕ ਵਿੱਚ ਬਦਲ ਦਿੱਤਾ ਹੈ। ਆਪਣੇ ਸ਼ਾਨਦਾਰ ਕੈਰੀਅਰ ਦੌਰਾਨ, ਉਨ੍ਹਾਂ ਨੇ ਵੱਕਾਰੀ ETC ਚੈਨਲ ਪੰਜਾਬੀ ਮਿਊਜ਼ਿਕ ਅਵਾਰਡ ਅਤੇ ਪੰਜਾਬੀ ਮਿਊਜ਼ਿਕ ਬੈਸਟ ਡੁਏਟ ਵੋਕਲਿਸਟ ਅਵਾਰਡ ਸਮੇਤ ਕਈ ਅਵਾਰਡ ਹਾਸਲ ਕੀਤੇ ਹਨ।

View this post on Instagram

A post shared by Jassi (@jassijasbir)


Related Post