Janmashtami special : ਕੌਣ ਹਨ ਵਰਿੰਦਾਵਨ ਦੇ ਪ੍ਰਸਿੱਧ ਸੰਤ 'ਪ੍ਰੇਮਾਨੰਦ ਜੀ ਮਹਾਰਾਜ'? ਜਾਣੋ ਕਿਉਂ ਸਿੱਖ ਕਰਦੇ ਨੇ ਇਸ ਸਾਧੂ ਦੀ ਤਾਰੀਫ਼
ਹਿੰਦੂ ਭਾਈਚਾਰਾ ਉਨ੍ਹਾਂ ਨੂੰ ਰਾਧਾ ਰਾਣੀ ਦਾ ਪਰਮ ਭਗਤ ਦਸਦਾ ਹੈ। ਉਨ੍ਹਾਂ ਦੀ ਜ਼ੁਬਾਨ 'ਤੇ ਹਮੇਸ਼ਾਂ 'ਰਾਧੇ ਰਾਧੇ' ਬੋਲ ਰਹਿੰਦੇ ਹਨ। ਪਰ ਜਦੋਂ ਕਦੀ ਕੋਈ ਸਿੱਖ ਉਨ੍ਹਾਂ ਦੇ ਦਰਸ਼ਨਾਂ ਨੂੰ ਜਾਉਂਦਾ ਹੈ ਤਾਂ ਉਹ ਬੜੀ ਹੀ ਪ੍ਰਸੰਤਾ ਨਾਲ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਨਾਲ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਉਂਦੇ ਹਨ।
Famous saint of vrindavan Premanandji Maharaj: ਹਿੰਦੂ ਭਾਈਚਾਰਾ ਉਨ੍ਹਾਂ ਨੂੰ ਰਾਧਾ ਰਾਣੀ ਦਾ ਪਰਮ ਭਗਤ ਦਸਦਾ ਹੈ। ਉਨ੍ਹਾਂ ਦੀ ਜ਼ੁਬਾਨ 'ਤੇ ਹਮੇਸ਼ਾਂ 'ਰਾਧੇ ਰਾਧੇ' ਬੋਲ ਰਹਿੰਦੇ ਹਨ। ਪਰ ਜਦੋਂ ਕਦੀ ਕੋਈ ਸਿੱਖ ਉਨ੍ਹਾਂ ਦੇ ਦਰਸ਼ਨਾਂ ਨੂੰ ਜਾਉਂਦਾ ਹੈ ਤਾਂ ਉਹ ਬੜੀ ਹੀ ਪ੍ਰਸੰਤਾ ਨਾਲ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਨਾਲ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਉਂਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸੇਵਾ ਅਤੇ ਸਿਮਰਨ ਦੇ ਇਨ੍ਹਾਂ ਦੋ ਸੰਕਲਪਾਂ ਦੇ ਇਰਦ-ਗਿਰਦ ਹੀ ਘੁੰਮਦੀ ਹੈ, ਜੋ ਕਿ ਸਿੱਖੀ ਵਿੱਚ ਵੀ ਅਧਿਆਤਮਕ ਮੰਡਲ ਦੀਆਂ ਉੱਚੀਆਂ ਉਡਾਰੀਆਂ ਮਾਰਨ ਦੇ ਖੰਬ ਦੱਸੇ ਜਾਂਦੇ ਹਨ।
ਪ੍ਰੇਮਾਨੰਦ ਜੀ ਅੱਜ ਦੇ ਸਮੇਂ ਦੇ ਪ੍ਰਸਿੱਧ ਸੰਤ ਬਣ ਉੱਭਰੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਭਜਨਾਂ ਅਤੇ ਸਤਿਸੰਗਾਂ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇੱਥੇ ਤੱਕ ਕੀ ਉਨ੍ਹਾਂ ਦੀ ਪ੍ਰਸਿੱਧੀ ਹੁਣ ਸਿੱਖਾਂ 'ਚ ਵੀ ਦੂਰ-ਦੂਰ ਤੱਕ ਫੈਲੀ ਰਹੀ ਹੈ। ਉਸਦੀ ਅਸਲ ਵਜ੍ਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਪ੍ਰੇਮਾਨੰਦ ਜੀ ਮਹਾਰਾਜ ਦੇ ਦਿੱਲ 'ਚ ਸਤਿਕਾਰ ਅਤੇ ਸ਼ਰਧਾ ਹੈ, ਜੋ ਖ਼ੁਦ ਵੀ ਨਾਮ-ਸਿਮਰਨ ਦੀ ਮਹੀਮਾਂ ਦਾ ਹੀ ਪ੍ਰਚਾਰ ਕਰਦੇ ਨੇ ਅਤੇ ਸਿੱਖ ਧਰਮ 'ਚ ਚਵਰ, ਛਤਰ, ਤਖ਼ਤ ਦੇ ਮਾਲਕ ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹਨ।
ਸੰਨਿਆਸੀ ਜੀਵਨ ਦੀ ਚੋਣ .....
ਪ੍ਰੇਮਾਨੰਦ ਜੀ ਬਾਲ ਅਵਸਥਾ ਤੋਂ ਹੀ ਰੱਬ 'ਚ ਬਹੁਤ ਰੁਚੀ ਰੱਖਦੇ ਸਨ, ਉਨ੍ਹਾਂ ਦੇ ਦਿੱਲ ਵਿੱਚ ਭਗਤੀ ਮਾਰਗ ਦੀ ਇਨ੍ਹੀ ਖਿੱਚ ਸੀ ਕਿ ਬੱਚਪਨ ਵਿੱਚ ਹੀ ਉਹ ਆਪਣਾ ਘਰ ਛੱਡ ਕੇ ਵਰਿੰਦਾਵਨ ਆ ਗਏ ਸਨ।
ਪ੍ਰੇਮਾਨੰਦ ਜੀ ਮਹਾਰਾਜ ਦਾ ਜਨਮ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਪ੍ਰੇਮਾਨੰਦ ਜੀ ਦਾ ਬਚਪਨ ਦਾ ਨਾਮ ਅਨਿਰੁਧ ਕੁਮਾਰ ਪਾਂਡੇ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼੍ਰੀ ਸ਼ੰਭੂ ਪਾਂਡੇ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਰਮਾ ਦੇਵੀ ਹੈ। ਸਭ ਤੋਂ ਪਹਿਲਾਂ ਪ੍ਰੇਮਾਨੰਦ ਜੀ ਦੇ ਦਾਦਾ ਜੀ ਨੇ ਸੰਨਿਆਸ ਲੈ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਵੀ ਭਗਵਾਨ ਦੀ ਪੂਜਾ ਕਰਦੇ ਸਨ ਅਤੇ ਉਨ੍ਹਾਂ ਦੇ ਵੱਡੇ ਭਰਾ ਵੀ ਰੋਜ਼ਾਨਾ ਭਾਗਵਤ ਦਾ ਪਾਠ ਕਰਦੇ ਸਨ।
ਪ੍ਰੇਮਾਨੰਦ ਜੀ ਦੇ ਪਰਿਵਾਰ ਵਿੱਚ ਮੁੱਢ ਤੋਂ ਹੀ ਸ਼ਰਧਾ ਦਾ ਮਾਹੌਲ ਸੀ ਅਤੇ ਇਸ ਦਾ ਅਸਰ ਉਨ੍ਹਾਂ ਦੇ ਜੀਵਨ 'ਤੇ ਵੀ ਪਿਆ। ਪ੍ਰੇਮਾਨੰਦ ਜੀ ਮਹਾਰਾਜ ਆਪਣੇ ਸਤਿਸੰਗ 'ਚ ਦੱਸਦੇ ਨੇ, "ਜਦੋਂ ਮੈਂ 5ਵੀਂ ਜਮਾਤ ਵਿੱਚ ਸੀ ਤਾਂ ਮੈਂ ਗੀਤਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਹੌਲੀ-ਹੌਲੀ ਮੇਰੀ ਰੁਚੀ ਅਧਿਆਤਮਿਕਤਾ ਵੱਲ ਵਧਣ ਲੱਗੀ।"
ਉਹ ਕਹਿੰਦੇ ਨੇ, "ਇਸ ਦੇ ਨਾਲ ਹੀ ਮੈਂ ਅਧਿਆਤਮਿਕ ਗਿਆਨ ਬਾਰੇ ਵੀ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ 13 ਸਾਲ ਦਾ ਹੋਇਆ, ਮੈਂ ਬ੍ਰਹਮਚਾਰੀ ਬਣਨ ਦਾ ਫੈਸਲਾ ਕਰ ਲਿਆ ਅਤੇ ਇਸ ਤੋਂ ਬਾਅਦ ਮੈਂ ਆਪਣਾ ਘਰ ਛੱਡ ਦਿੱਤਾ ਅਤੇ ਇੱਕ ਸੰਨਿਆਸੀ ਬਣ ਗਿਆ।"
ਜਦੋਂ ਜੱਪ ਤੱਪ ਹੀ ਉਨ੍ਹਾਂ ਦਾ ਜੀਵਨ ਬਣ ਗਿਆ
ਸੰਨਿਆਸੀ ਬਣਨ ਲਈ ਪ੍ਰੇਮਾਨੰਦ ਜੀ ਨੇ ਆਪਣਾ ਘਰ ਛੱਡ ਦਿੱਤਾ ਅਤੇ ਵਾਰਾਣਸੀ ਆ ਗਏ ਅਤੇ ਇੱਥੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਤਪੱਸਵੀ ਜੀਵਨ ਦੇ ਨਿੱਤਨੇਮ ਵਿੱਚ ਉਹ ਦਿਨ ਵਿੱਚ ਤਿੰਨ ਵਾਰ ਗੰਗਾ ਵਿੱਚ ਇਸ਼ਨਾਨ ਕਰਦੇ ਸਨ ਅਤੇ ਤੁਲਸੀ ਘਾਟ ਵਿਖੇ ਭਗਵਾਨ ਸ਼ਿਵ ਅਤੇ ਮਾਤਾ ਗੰਗਾ ਦਾ ਸਿਮਰਨ ਅਤੇ ਪੂਜਾ ਕਰਦੇ ਸਨ। ਉਹ ਦਿਨ ਵਿੱਚ ਇੱਕ ਵਾਰ ਹੀ ਖਾਣਾ ਖਾਂਦੇ ਸਨ। ਪ੍ਰੇਮਾਨੰਦ ਜੀ ਭੀਖ ਮੰਗਣ ਦੀ ਬਜਾਏ 10-15 ਮਿੰਟ ਬੈਠਦੇ ਸਨ। ਜੇਕਰ ਉਸ ਸਮੇਂ ਅੰਦਰ ਭੋਜਨ ਉਪਲਬਧ ਹੁੰਦਾ ਤਾਂ ਉਹ ਖਾ ਲੈਂਦਾ ਨਹੀਂ ਤਾਂ ਉਹ ਸਿਰਫ਼ ਗੰਗਾ ਜਲ ਹੀ ਪੀਣ ਨੂੰ ਮਿਲਦਾ। ਪ੍ਰੇਮਾਨੰਦ ਜੀ ਨੇ ਤਪੱਸਿਆ ਦੇ ਨਿਤਨੇਮ ਵਿੱਚ ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰੇ।
ਨਿਰੋਲ ਤੱਪਸਵੀ ਜੀਵਨ ਤੋਂ ਭਗਤੀ ਜੀਵਨ ਤੱਕ ਦਾ ਸਫ਼ਰ
ਪ੍ਰੇਮਾਨੰਦ ਜੀ ਸਤਿਸੰਗ ਦੌਰਾਨ ਦੱਸਦੇ ਹਨ ਕਿ ਸੰਨਿਆਸੀ ਬਣ ਕੇ ਵਰਿੰਦਾਵਨ ਆਉਣ ਦੀ ਉਨ੍ਹਾਂ ਦੀ ਕਹਾਣੀ ਬਹੁਤ ਹੀ ਚਮਤਕਾਰੀ ਹੈ। ਉਹ ਕਹਿੰਦੇ ਹਨ ਇੱਕ ਦਿਨ ਇੱਕ ਅਣਪਛਾਤਾ ਸੰਤ ਉਨ੍ਹਾਂ ਨੂੰ ਮਿਲਣ ਆਇਆ ਅਤੇ ਕਿਹਾ ਕਿ ਸ਼੍ਰੀ ਰਾਮ ਸ਼ਰਮਾ ਨੇ ਸ਼੍ਰੀ ਹਨੂਮਤ ਧਾਮ ਯੂਨੀਵਰਸਿਟੀ ਵਿੱਚ ਦਿਨ ਵੇਲੇ ਸ਼੍ਰੀ ਚੈਤੰਨਿਆ ਲੀਲਾ ਅਤੇ ਰਾਤ ਨੂੰ ਰਾਸਲੀਲਾ ਸਟੇਜ ਦਾ ਆਯੋਜਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ।
ਪਹਿਲਾਂ ਤਾਂ ਉਨ੍ਹਾਂ ਅਣਪਛਾਤੇ ਸਾਧੂ ਨੂੰ ਆਉਣ ਤੋਂ ਇਨਕਾਰ ਕਰ ਦਿੱਤਾ। ਪਰ ਸਾਧੂ ਨੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਹੁਤ ਬੇਨਤੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਸੱਦਾ ਸਵੀਕਾਰ ਕਰ ਲਿਆ। ਉਹ ਜਦੋਂ ਚੈਤੰਨਿਆ ਲੀਲਾ ਅਤੇ ਰਾਸ ਲੀਲਾ ਦੇਖਣ ਗਏ ਤਾਂ ਉਨ੍ਹਾਂ ਨੂੰ ਇਹ ਸਮਾਗਮ ਬਹੁਤ ਪਸੰਦ ਆਇਆ। ਇਹ ਸਮਾਗਮ ਕਰੀਬ ਇੱਕ ਮਹੀਨੇ ਤੱਕ ਚੱਲਿਆ ਅਤੇ ਉਸ ਤੋਂ ਬਾਅਦ ਸਮਾਪਤ ਹੋਇਆ।
ਹੋਰ ਪੜ੍ਹੋ: Janmashtami 2023: ਜਾਣੋ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਕਿਉਂ ਸਜਾਈ ਜਾਂਦੀ ਹੈ ਦਹੀਂ ਹਾਂਡੀ ਅਤੇ ਇਸ ਦਾ ਮਹੱਤਵ
ਚੈਤੰਨਿਆ ਲੀਲਾ ਅਤੇ ਰਾਸ ਲੀਲਾ ਦੇ ਸੰਪੂਰਨ ਹੋਣ ਤੋਂ ਬਾਅਦ ਪ੍ਰੇਮਾਨੰਦ ਜੀ ਨੂੰ ਚਿੰਤਾ ਹੋ ਗਈ ਕਿ ਉਹ ਹੁਣ ਰਾਸਲੀਲਾ ਕਿਵੇਂ ਵੇਖਣਗੇ। ਇਸ ਤੋਂ ਬਾਅਦ ਉਨ੍ਹਾਂ ਉਸੇ ਸੰਤ ਕੋਲ ਪਹੁੰਚ ਕੀਤੀ ਜੋ ਉਨ੍ਹਾਂ ਨੂੰ ਸੱਦਾ ਦੇਣ ਆਏ ਸਨ। ਪ੍ਰੇਮਾਨੰਦ ਜੀ ਵੱਲੋਂ ਆਪਣੇ ਸਤਿਸੰਗ 'ਚ ਦਿੱਤੇ ਬਿਆਨ ਮੁਤਾਬਕ, "ਉਸ ਵੇਲੇ ਸੰਤ ਨੇ ਕਿਹਾ ਕਿ ਤੁਸੀਂ ਵਰਿੰਦਾਵਨ ਚਲੇ ਜਾਓ, ਉੱਥੇ ਤੁਹਾਨੂੰ ਹਰ ਰੋਜ਼ ਰਾਸਲੀਲਾ ਦੇਖਣ ਨੂੰ ਮਿਲੇਗੀ। ਸੰਤ ਦੇ ਇਹ ਸ਼ਬਦ ਸੁਣ ਕੇ ਮੈਨੂੰ ਵਰਿੰਦਾਵਨ ਆਉਣ ਦੀ ਇੱਛਾ ਮਹਿਸੂਸ ਹੋਈ ਅਤੇ ਉਦੋਂ ਹੀ ਮੈਨੂੰ ਵਰਿੰਦਾਵਨ ਆਉਣ ਦੀ ਪ੍ਰੇਰਨਾ ਮਿਲੀ।"
ਇਸ ਤੋਂ ਬਾਅਦ ਉਹ ਵਰਿੰਦਾਵਨ ਵਿੱਚ ਰਾਧਾਰeਣੀ ਅਤੇ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਵਿੱਚ ਆ ਗਏ ਅਤੇ ਭਾਗਵਤ ਦੀ ਪ੍ਰਾਪਤੀ ਵਿੱਚ ਰੁੱਝ ਗਏ। ਇਸ ਤੋਂ ਬਾਅਦ ਉਨ੍ਹਾਂ ਨਿਰੋਲ ਤੱਪਸਿਆ ਛੱਡ ਭਗਤੀ ਮਾਰਗ 'ਤੇ ਚਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਵਰਿੰਦਾਵਨ ਆ ਕੇ ਉਹ ਰਾਧਾ ਵੱਲਭ ਸੰਪਰਦਾ ਵਿਚ ਸ਼ਾਮਲ ਹੋ ਗਏ।ਮੈਨੂੰ ਵਰਿੰਦਾਵਨ ਆਉਣ ਦੀ ਇੱਛਾ ਮਹਿਸੂਸ ਹੋਈ ਅਤੇ ਉਦੋਂ ਹੀ ਮੈਨੂੰ ਵਰਿੰਦਾਵਨ ਆਉਣ ਦੀ ਪ੍ਰੇਰਨਾ ਮਿਲੀ।"