ਕੀ ਦੀਪਿਕਾ ਪਾਦੂਕੋਣ ਬਨਣ ਵਾਲੀ ਹੈ ਮਾਂ ? ਅਦਾਕਾਰਾ ਦੀ ਏਅਰਪੋਰਟ ਲੁੱਕ ਵੇਖ ਫੈਨਜ਼ ਨੇ ਪੁੱਛਿਆ ਸਵਾਲ
ਬਾਲੀਵੁੱਡ ਅਦਾਕਾਰਾ ਦੀਪਿਕਾ ਹਾਲ ਹੀ 'ਚ ਭੂਟਾਨ ਤੋਂ ਛੂਟਿਆਂ ਮਨਾ ਕੇ ਵਾਪਿਸ ਮੁੰਬਈ ਪਰਤੀ ਹੈ, ਇਸ ਦੌਰਾਨ ਦੀਪਿਕਾ ਦੀ ਏਅਰਪੋਰਟ ਲੁੱਕ ਦੀਆਂ ਤਸਵੀਰਾਂ ਵੇਖ ਕੇ ਫੈਨਜ਼ ਹੈਰਾਨ ਹੋ ਗਏ। ਕਈ ਫੈਨਜ਼ ਇਹ ਅੰਦਾਜ਼ਾ ਲਗਾਉਂਦੇ ਹੋਏ ਨਜ਼ਰ ਆਏ ਕਿ ਦੀਪਿਕਾ ਜਲਦ ਹੀ ਮਾਂ ਬਨਣ ਵਾਲੀ ਹੈ।
Deepika Padukone pregnancy rumours : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਦੀਪਿਕਾ ਆਪਣੇ ਭੂਟਾਨ ਦੇ ਹਾਲੀਡੇਅ ਟ੍ਰਿਪ ਤੇ ਫੈਨਜ਼ ਨਾਲ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ, ਪਰ ਜਿਵੇਂ ਹੀ ਅਦਾਕਾਰਾ ਭੂਟਾਨ ਤੋਂ ਛੂਟਿਆਂ ਮਨਾ ਕੇ ਵਾਪਿਸ ਮੁੰਬਈ ਪਰਤੀ ਤਾਂ ਮੁੜ ਚਰਚਾ 'ਚ ਆ ਗਈ, ਆਓ ਜਾਣਦੇ ਹਾਂ ਕਿਉਂ।
ਦੀਪਿਕਾ ਪਾਦੁਕੋਣ ਨੂੰ ਬਾਲੀਵੁੱਡ ਦੀਆਂ ਗਲੈਮਰਸ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਦੇ ਫੈਸ਼ਨ ਸੈਂਸ ਦੇ ਕਈ ਲੋਕ ਦੀਵਾਨੇ ਹਨ। ਹੁਣ ਹਾਲ ਹੀ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਸ ਦੇ ਅਜੀਬੋ ਗਰੀਬ ਕੱਪੜੇ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਦਰਅਸਲ ਸੋਸ਼ਲ ਮੀਡੀਆ 'ਤੇ ਦੀਪਿਕਾ ਪਾਦੂਕੋਣ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੂੰ ਪੈਪਰਾਜ਼ੀਸ ਵੱਲੋਂ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਦੀਪਿਕਾ ਦਾ ਲੁੱਕ ਬੇਹੱਦ ਅਜੀਬ ਨਜ਼ਰ ਆ ਰਿਹਾ ਹੈ।
ਹਾਲ ਹੀ 'ਚ ਦੀਪਿਕਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੀਪਿਕਾ ਦੇ ਏਅਰਪੋਰਟ ਲੁੱਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਦੀਪਿਕਾ ਦਾ ਡਰੈਸਿੰਗ ਸੈਂਸ ਚਰਚਾ ਦਾ ਵਿਸ਼ਾ ਬਣ ਗਿਆ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੀਪਿਕਾ ਦੇ ਚਿਹਰੇ 'ਤੇ ਵੱਡੀ ਮੁਸਕਰਾਹਟ ਵੇਖ ਸਕਦੇ ਹੋ। ਇਸ ਦੌਰਾਨ ਅਭਿਨੇਤਰੀ ਇੱਕ ਓਵਰਸਾਈਜ਼ ਜੈਕੇਟ ਵਿੱਚ ਨਜ਼ਰ ਆਈ, ਜਿਸ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਖਿੱਚਿਆ। ਗਰਮੀਆਂ ਦੇ ਮੌਸਮ ਵਿੱਚ ਵੀ ਦੀਪਿਕਾ ਪਾਦੁਕੋਣ ਨੂੰ ਜੈਕੇਟ ਦੇ ਨਾਲ ਫੁੱਲ ਸਲੀਵ ਪੁਲਓਵਰ ਵਿੱਚ ਦੇਖ ਕੇ ਲੋਕ ਹੈਰਾਨ ਹੋ ਗਏ। ਲੋਕਾਂ ਦਾ ਮੰਨਣਾ ਹੈ ਕਿ ਅਭਿਨੇਤਰੀ ਗਰਭਵਤੀ ਹੈ ਇਸ ਲਈ ਉਸ ਨੇ ਢਿੱਲੇ ਫਿਟਿੰਗ ਕੱਪੜੇ ਪਹਿਨੇ ਹੋਏ ਸਨ ਅਤੇ ਉਹ ਆਪਣੇ ਬੇਬੀ ਬੰਪ ਨੂੰ ਲੁਕਾ ਰਹੀ ਹੈ।
ਦੀਪਿਕਾ ਦੀ ਇਸ ਵਾਇਰਲ ਹੋ ਰਹੀ ਵੀਡੀਓ ਤੇ ਤਸਵੀਰਾਂ 'ਤੇ ਫੈਨਜ਼ ਆਪੋ ਆਪਣਾ ਰਿਐਕਸ਼ਨ ਦੇ ਰਹੇ ਹਨ। ਇੱਕ ਨੇ ਲਿਖਿਆ , 'ਖ਼ੁਦ ਜ਼ਿਆਦਾ ਵੱਡੀ ਹਾਲੀਵੁੱਡ ਅਦਾਕਾਰ ਸਮਝ ਰਹੀ ਹੈ'। ਦੂਜੇ ਨੇ ਲਿਖਿਆ, ਸ਼ਾਇਦ ਪਤੀ ਦੇ ਫੈਸ਼ਨ ਸੈਂਸ ਦਾ ਅਸਰ ਹੈ। ਤੀਜ਼ ਨੇ ਲਿਖਿਆ ਕਿ ਨਹੀਂ ਇਹ ਪ੍ਰੈਗਨੈਂਟ ਹੈ ਤੇ ਆਪਣਾ ਬੇਬੀ ਬੰਪ ਲੁੱਕੋ ਰਹੀ ਹੈ। '