ਹਿਮਾਂਸ਼ੀ ਖੁਰਾਣਾ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ
ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ (Himanshi Khurana) ਨੇ ਨਵੀਂ ਕਾਰ (New Car) ਖਰੀਦੀ ਹੈ । ਜਿਸ ਲਈ ਅਦਾਕਾਰਾ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ (Himanshi Khurana) ਨੇ ਨਵੀਂ ਕਾਰ (New Car) ਖਰੀਦੀ ਹੈ । ਜਿਸ ਲਈ ਅਦਾਕਾਰਾ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਬੀਤੇ ਦਿਨ ਹਿਮਾਂਸ਼ੀ ਖੁਰਾਣਾ ਨੇ ਆਪਣੀ ਨਵੀਂ ਕਾਰ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਅਤੇ ਅਦਾਕਾਰਾ, ਕੀ ਤੁਸੀਂ ਪਛਾਣਿਆ!
ਹਿਮਾਂਸ਼ੀ ਖੁਰਾਣਾ ਨੇ ਬਤੌਰ ਮਾਡਲ ਕੀਤੀ ਸੀ ਸ਼ੁਰੂਆਤ
ਹਿਮਾਂਸ਼ੀ ਖੁਰਾਣਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਹਿਮਾਂਸ਼ੀ ਖੁਰਾਣਾ ਨੇ ਜਿੱਥੇ ਗੀਤਾਂ ‘ਚ ਆਪਣੀਆਂ ਅਦਾਵਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ, ਉੱਥੇ ਹੀ ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਗਿਆ ਸੀ ।
ਹਿਮਾਂਸ਼ੀ ਖੁਰਾਣਾ ਦਾ ਸਬੰਧ ਕੀਰਤਪੁਰ ਸਾਹਿਬ ਦੇ ਨਾਲ ਹੈ । ਪੜ੍ਹਾਈ ਤੋਂ ਬਾਅਦ ਉਸ ਨੂੰ ਉਸ ਦੇ ਕਿਸੇ ਰਿਸ਼ਤੇਦਾਰ ਨੇ ਹੀ ਮਾਡਲਿੰਗ ਦੇ ਖੇਤਰ ‘ਚ ਜਾਣ ਦੇ ਲਈ ਪ੍ਰੇਰਿਆ ਸੀ । ਜਿਸ ਤੋਂ ਬਾਅਦ ਉਸਨੇ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ ਅਤੇ ਇਸ ਤੋਂ ਬਾਅਦ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।
ਸੋਸ਼ਲ ਮੀਡੀਆ ‘ਤੇ ਹਿਮਾਂਸ਼ੀ ਖੁਰਾਣਾ ਦੀ ਵੱਡੀ ਫੈਨ ਫਾਲੋਵਿੰਗ ਹੈ । ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ‘ਚ ਵੀ ਮਹਿਮਾਨ ਪ੍ਰਤੀਭਾਗੀ ਦੇ ਤੌਰ ‘ਤੇ ਭਾਗ ਲਿਆ ਸੀ । ਇਸ ਸ਼ੋਅ ਦੌਰਾਨ ਉਸ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਦੇ ਨਾਮ ਨਾਲ ਸੱਦਿਆ ਜਾਂਦਾ ਸੀ ।