Navratri Celebration: ਇਸ ਸ਼ਖਸ ਦੀ 3 ਕਿੱਲੋ ਦੀ ਪੱਗੜੀ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ, ਨਜ਼ਰ ਆਈ ਰਾਮ ਮੰਦਰ, PM ਮੋਦੀ, ਚੰਦਰਯਾਨ-3 ਦੀ ਝਲਕ

ਸ਼ਰਦ ਨਰਾਤਿਆਂ ਦੇ ਨਾਲ ਫੈਸਟੀਵ ਸੀਜ਼ਨ ਸ਼ੁਰੂ ਹੋ ਗਿਆ ਹੈ। ਸ਼ਰਦ ਨਵਰਤਾਰਿਆਂ ਦੌਰਾਨ ਕਈ ਥਾਵਾਂ 'ਤੇ ਡਾਂਡੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਹਾਲ ਹੀ 'ਚ ਗੁਜਰਾਤ ਦਾ ਇੱਕ ਵਿਅਕਤੀ ਆਪਣੀ ਨਵਰਾਤਰੀ ਸਪੈਸ਼ਲ ਪੱਗੜੀ ਦੇ ਚੱਲਦੇ ਸੁਰਖੀਆਂ 'ਚ ਛਾਇਆ ਹੋਈਆ ਹੈ। ਉਸ ਦੀ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

By  Pushp Raj October 17th 2023 01:14 PM

Navratri special 3KG turban Video Viral : ਸ਼ਰਦ ਨਰਾਤਿਆਂ ਦੇ ਨਾਲ ਫੈਸਟੀਵ ਸੀਜ਼ਨ ਸ਼ੁਰੂ ਹੋ ਗਿਆ ਹੈ। ਸ਼ਰਦ ਨਵਰਤਾਰਿਆਂ ਦੌਰਾਨ ਕਈ ਥਾਵਾਂ 'ਤੇ ਡਾਂਡੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਹਾਲ ਹੀ 'ਚ ਗੁਜਰਾਤ ਦਾ ਇੱਕ ਵਿਅਕਤੀ ਆਪਣੀ ਨਵਰਾਤਰੀ ਸਪੈਸ਼ਲ ਪੱਗੜੀ ਦੇ ਚੱਲਦੇ ਸੁਰਖੀਆਂ 'ਚ ਛਾਇਆ ਹੋਈਆ ਹੈ। ਉਸ ਦੀ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 


ਹਾਲ ਹੀ 'ਚ ਗੁਜਰਾਤ ਦੇ ਗਾਂਧੀਨਗਰ ਤੋਂ ਇੱਕ ਬਹੁਤ ਹੀ ਅਨੋਖੀ ਵੀਡੀਓ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਨਵਰਾਤਰੀ ਦੇ ਤਿਉਹਾਰ ਲਈ ਤਿੰਨ ਕਿੱਲੋ ਵਜ਼ਨ ਦੀ ਦਸਤਾਰ ਬਣਾ ਕੇ ਆਪਣੇ ਸਿਰ 'ਤੇ ਸਜਾਈ ਹੈ। ਇਸ ਪੱਗ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਰਾਮ ਮੰਦਰ, ਚੰਦਰਯਾਨ-3 ਦੀ ਸਫਲਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਬੰਦੇ ਦੀ ਕਲਾ ਦੇਖ ਕੇ ਹਰ ਕੋਈ ਮਸਤ ਹੋ ਗਿਆ।

#WATCH | Gujarat: A turban of 3 kg, 'Ram Rajya', made on the theme of Ram temple, Chandrayaan-3 and PM Modi for the upcoming Navratri celebration, in Gandhinagar. (09.10) pic.twitter.com/Qqw6p469ny

— ANI (@ANI) October 9, 2023

 ਵਿਅਕਤੀ ਨੇ ਬਣਵਾਈ 3 ਕਿਲੋ ਦੀ ਸਪੈਸ਼ਲ ਪੱਗੜੀ 

ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਦੀ 3 ਕਿਲੋ ਦੀ ਪੱਗੜੀ 'ਤੇ ਅਯੁੱਧਿਆ 'ਚ ਰਾਮ ਮੰਦਰ ਦੀ ਇੱਕ ਛੋਟੀ ਜਿਹੀ ਝਲਕ, 'ਫਿਰ ਏਕ ਬਾਰ ਮੋਦੀ ਸਰਕਾਰ' ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਛੋਟੀ ਜਿਹੀ ਮੂਰਤੀ, ਦੋ ਮੋਰ ਦੇ ਖਿਡੌਣੇ, ਚੰਦਰਯਾਨ-3 ਦੀ ਸਫਲਤਾ ਦਾ ਇੱਕ ਛੋਟਾ ਜਿਹਾ ਚਿੱਤਰ। ਇੱਕ ਬੁੱਤ ਅਤੇ ਦੋ ਖਿਡੌਣਿਆਂ ਨਾਲ ਸਜੀ ਹੋਈ ਹੈ। ਇਸ ਦੇ ਨਾਲ ਹੀ, ਸੱਜੇ ਤੇ ਖੱਬੇ ਪਾਸੇ, ਇੱਕ ਆਦਮੀ ਅਤੇ ਇੱਕ ਔਰਤ ਨੂੰ ਡਾਂਡੀਆ ਖੇਡਦੇ ਹੋਏ ਪ੍ਰਦਰਸ਼ਿਤ ਕੀਤਾ ਗਿਆ ਹੈ।


ਹੋਰ ਪੜ੍ਹੋ: ਮਸ਼ਹੂਰ ਅਦਾਕਾਰਾ ਸਿਮੀ ਚਾਹਲ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ 

ਕਲਾ ਨੂੰ ਦੇਖ ਕੇ ਯੂਜ਼ਰਸ ਮਸਤ ਨੇ ਇੰਝ ਦਿੱਤੀ ਪ੍ਰਤੀਕਿਰਿਆ

ਹਰ ਸਾਲ 10 ਦਿਨਾਂ ਤੱਕ ਮਨਾਇਆ ਜਾਣ ਵਾਲਾ ਹਿੰਦੂ ਤਿਉਹਾਰ ਨਵਰਾਤਰੀ ਇਸ ਸਾਲ 15 ਅਕਤੂਬਰ ਤੋਂ 24 ਅਕਤੂਬਰ ਤੱਕ ਮਨਾਇਆ ਜਾਵੇਗਾ। ਇਨ੍ਹਾਂ ਦਸ ਦਿਨਾਂ ਦੌਰਾਨ ਦੇਸ਼ ਭਰ ਵਿੱਚ ਆਯੋਜਿਤ ਨਵਰਾਤਰੀ ਪ੍ਰੋਗਰਾਮਾਂ ਵਿੱਚ ਲੋਕ ਡਾਂਡੀਆ ਤੇ ਗਰਬਾ ਡਾਂਸ ਵਿੱਚ ਹਿੱਸਾ ਲੈਂਦੇ ਹਨ। ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਵਿੱਚ ਪ੍ਰਬੰਧਕ ਤਿਉਹਾਰ ਮਨਾਉਣ ਲਈ ਵੱਡੇ ਸਮਾਗਮਾਂ ਦਾ ਆਯੋਜਨ ਕਰਦੇ ਹਨ।


Related Post