ਰੀਲ ਬਣਾਉਂਦੇ ਬਣਾਉੁਂਦੇ ਹੋਈ ਕੁੜੀ ਦੀ ਮੌਤ, ਵੀਡੀਓ ਹੋ ਰਿਹਾ ਵਾਇਰਲ
ਸੋਸ਼ਲ ਮੀਡੀਆ ‘ਤੇ ਰੀਲਾਂ ਬਨਾਉਣ ਦਾ ਕ੍ਰੇਜ਼ ਨੌਜਵਾਨਾਂ ਏਨਾਂ ਜ਼ਿਆਦਾ ਹਾਵੀ ਹੁੰਦਾ ਜਾ ਰਿਹਾ ਹੈ ਕਿ ਨੌਜਵਾਨ ਕਿਸੇ ਵੀ ਹੱਦ ਤੱਕ ਗੁਜ਼ਰਨ ਦੇ ਲਈ ਤਿਆਰ ਹੋ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਇੱਕ ਕੁੜੀ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਦੀ ਰੀਲ ਬਣਾਉਂਦੀ ਬਣਾਉਂਦੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ।

ਸੋਸ਼ਲ ਮੀਡੀਆ ‘ਤੇ ਰੀਲਾਂ ਬਨਾਉਣ ਦਾ ਕ੍ਰੇਜ਼ ਨੌਜਵਾਨਾਂ ਏਨਾਂ ਜ਼ਿਆਦਾ ਹਾਵੀ ਹੁੰਦਾ ਜਾ ਰਿਹਾ ਹੈ ਕਿ ਨੌਜਵਾਨ ਕਿਸੇ ਵੀ ਹੱਦ ਤੱਕ ਗੁਜ਼ਰਨ ਦੇ ਲਈ ਤਿਆਰ ਹੋ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਇੱਕ ਕੁੜੀ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਦੀ ਰੀਲ ਬਣਾਉਂਦੀ ਬਣਾਉਂਦੀ ਹਾਦਸੇ ਦਾ ਸ਼ਿਕਾਰ (Girl Death) ਹੋ ਗਈ ਹੈ । ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ : ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਪ੍ਰੈਗਨੇਂਟ ਦੀਪਿਕਾ ਪਾਦੂਕੋਣ ਦੀ ਮਦਦ ਕਰਦੇ ਨਜ਼ਰ ਆਏ ਅਮਿਤਾਭ ਬੱਚਨ ਅਤੇ ਪ੍ਰਭਾਸ, ਵੇਖੋ ਵੀਡੀਓ
ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਕੁੜੀ ਕਾਰ ਚਲਾ ਰਹੀ ਹੈ ਅਤੇ ਉਸ ਦਾ ਬੁਆਏ ਫ੍ਰੈਂਡ ਰੀਲ ਬਣਾ ਰਿਹਾ ਹੈ। ਇਸ ਕੁੜੀ ਦੀ ਪਛਾਣ ੨੩ ਸਾਲਾਂ ਦੀ ਸ਼ਵੇਤਾ ਸੁਰਵਾਸੇ ਵਜੋਂ ਹੋਈ ਹੈ। ਇਸ ਕੁੜੀ ਨੇ ਕਾਰ ਚਲਾਉਂਦੇ ਸਮੇਂ ਰੀਲ ਬਨਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸ ਨੇ ਬ੍ਰੇਕ ਲਗਾਉਣ ਦੀ ਬਜਾਏ ਐਕਸਲੇਟਰ ਦਬਾ ਦਿੱਤਾ। ਜਿਸ ਕਾਰਨ ਕਾਰ ਤਿੰਨ ਸੌ ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ ਅਤੇ ਕਾਰ ਚਲਾ ਰਹੀ ਕੁੜੀ ਦੀ ਮੌਤ ਹੋ ਗਈ ।
ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਇਹ ਕੁੜੀ ਆਪਣੀ ਡਰਾਈਵਿੰਗ ਦੀ ਵੀਡੀਓ ਰਿਕਾਰਡ ਕਰ ਰਹੀ ਸੀ। ਇਹ ਕੁੜੀ ਰਿਵਰਸ ਕਾਰ ਚਲਾ ਰਹੀ ਸੀ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।