ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ ਅਦਾਕਾਰਾ ਗੀਤਾ ਬਸਰਾ,ਪਹਿਲੀ ਵਾਰ ਪੁੱਤਰ ਦਾ ਦਿਖਾਇਆ ਚਿਹਰਾ
ਇਨ੍ਹਾਂ ਤਸਵੀਰਾਂ ‘ਚ ਖ਼ਾਸ ਗੱਲ ਇਹ ਹੈ ਕਿ ਅਦਾਕਾਰਾ ਗੀਤਾ ਬਸਰਾ ਨੇ ਪਹਿਲੀ ਵਾਰ ਆਪਣੇ ਪੁੱਤਰ ਦਾ ਚਿਹਰਾ ਵੀ ਵਿਖਾਇਆ ਹੈ ।
ਗੀਤਾ ਬਸਰਾ (Geeta Basra)ਅਤੇ ਹਰਭਜਨ ਸਿੰਘ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਅਦਾਕਾਰਾ ਨੇ ਹੁਣ ਆਪਣੇ ਪਰਿਵਾਰ ਦੇ ਨਾਲ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ ।
ਹੋਰ ਪੜ੍ਹੋ : ਕੀ ਰਾਘਵ ਚੱਢਾ ਨੂੰ ਡੇਟ ਕਰ ਰਹੀ ਹੈ ਅਦਾਕਾਰਾ ਪਰੀਣੀਤੀ ਚੋਪੜਾ ? ਰਾਘਵ ਚੱਢਾ ਦੇ ਨਾਲ ਰੈਸਟੋਰੈਂਟ ਦੇ ਬਾਹਰ ਆਈ ਨਜ਼ਰ
ਗੀਤਾ ਬਸਰਾ ਅਤੇ ਹਰਭਜਨ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀਆਂ ਇਹ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
ਹਰਭਜਨ ਸਿੰਘ ਲਾਈਟ ਕਲਰ ਦੇ ਕੱਪੜਿਆਂ ‘ਚ ਨਜ਼ਰ ਆ ਰਹੇ ਹਨ, ਜਦੋਂਕਿ ਗੀਤਾ ਬਸਰਾ ਨੇ ਸੀ-ਗਰੀਨ ਕਲਰ ਦੀ ਡਰੈੱਸ ਪਾਈ ਹੋਈ ਹੈ । ਅਦਾਕਾਰਾ ਦੀ ਧੀ ਨੇ ਵੀ ਬਿਲਕੁਲ ਉਸੇ ਤਰ੍ਹਾਂ ਦੀ ਡਰੈੱਸ ਪਾਈ ਹੋਈ ਹੈ ।
ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਕਰਵਾਇਆ ਵਿਆਹ
ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਹੈ । ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਲਵ ਸਟੋਰੀ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਆਪਣੇ ਇੱਕ ਦੋਸਤ ਦੇ ਜ਼ਰੀਏ ਗੀਤਾ ਬਸਰਾ ਦਾ ਨੰਬਰ ਅਰੇਂਜ ਕਰਵਾਇਆ ਸੀ ।ਜਿਸ ਤੋਂ ਬਾਅਦ ਦੋਨਾਂ ਦਰਮਿਆਨ ਗੱਲਬਾਤ ਸ਼ੁਰੂ ਹੋਈ ਅਤੇ ਦੋਵਾਂ ਨੇ ਕਾਫੀ ਲੰਮਾਂ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ ।