Father Day Special:ਪਿਉ ਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਇਸ ਵੀਡੀਓ ਨੇ ਹਰ ਕਿਸੇ ਨੂੰ ਕੀਤਾ ਭਾਵੁਕ, ਵੇਖੋ ਵੀਡੀਓ

ਪਿਉ ਤੇ ਧੀ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਪਿਆਰੇ ਰਿਸ਼ਤਿਆਂ ਚੋਂ ਇੱਕ ਹੈ। ਇੱਕ ਪਿਤਾ ਲਈ, ਉਸ ਦੀ ਧੀ ਹਮੇਸ਼ਾਂ ਇੱਕ ਗੁੱਡੀ ਹੁੰਦੀ ਹੈ, ਭਾਵੇਂ ਉਹ ਕਿੰਨੀ ਵੀ ਵੱਡੀ ਹੋ ਜਾਵੇ। ਅੱਜ ਅਸੀਂ ਤੁਹਾਨੂੰ ਫਾਦਰਸ ਡੇਅ (Fathers Day 2023) ਦੇ ਮੌਕੇ 'ਤੇ ਅਜਿਹੀ ਇੱਕ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

By  Pushp Raj June 18th 2023 07:30 AM

  Father Daughter Viral Video : ਅਜਿਹਾ ਕਿਹਾ ਜਾਂਦਾ ਹੈ ਕਿ ਇੱਕ ਧੀ ਸਭ ਤੋਂ ਜ਼ਿਆਦਾ ਆਪਣੇ ਪਿਤਾ ਦੇ ਕਰੀਬ ਹੁੰਦੀ ਹੈ। ਪਿਉ ਤੇ ਧੀ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਪਿਆਰੇ ਰਿਸ਼ਤਿਆਂ ਚੋਂ ਇੱਕ ਹੈ। ਇੱਕ ਪਿਤਾ ਲਈ, ਉਸ ਦੀ ਧੀ ਹਮੇਸ਼ਾਂ ਇੱਕ ਗੁੱਡੀ ਹੁੰਦੀ ਹੈ, ਭਾਵੇਂ ਉਹ ਕਿੰਨੀ ਵੀ ਵੱਡੀ ਹੋ ਜਾਵੇ। ਅੱਜ ਅਸੀਂ ਤੁਹਾਨੂੰ ਫਾਦਰਸ ਡੇਅ (Fathers Day 2023) ਦੇ ਮੌਕੇ 'ਤੇ ਅਜਿਹੀ ਇੱਕ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ੋਸ਼ਲ  ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਕਿਹਾ ਜਾਂਦਾ ਹੈ ਕਿ ਪਿਤਾ ਆਪਣੀ ਧੀ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦੇ ਹਨ। ਤੁਹਾਨੂੰ ਆਪਣੇ ਆਲੇ-ਦੁਆਲੇ ਜਾਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵੇਖਣ ਨੂੰ ਮਿਲਣਗੀਆਂ। ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਯਕੀਨਨ ਕਹੋਗੇ, 'ਇਹ ਨਿੱਕੀ ਜਿਹੀ ਬੱਚੀ ਸਚਮੁੱਚ ਆਪਣੇ ਪਾਪਾ ਦਾ ਪਰੀ ਹੈ'।

ਇਸ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁੰਬਈ ਦੀ ਲੋਕਲ ਟ੍ਰੇਨ ਦੇ ਵਿੱਚ ਸਫ਼ਰ ਦੇ ਦੌਰਾਨ ਦਾ ਹੈ।

ਵੀਡੀਓ ਦੇ ਵਿੱਚ ਤੁਸੀਂ ਇੱਕ ਨਿੱਕੀ ਜਿਹੀ ਬੱਚੀ ਨੂੰ ਉਸ ਦੇ ਪਿਉ ਦੇ ਨਾਲ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਵੇਖ ਸਕਦੇ ਹੋ। ਗਰੀਬ ਵਿਅਕਤੀ ਆਪਣੀ ਧੀ ਦੇ ਨਾਲ ਟ੍ਰੇ੍ਨ ਦੇ ਦਰਵਾਜ਼ੇ ਕੋਲ ਬੈਠਾ ਹੈ। ਇਹ ਵਿਅਕਤੀ ਜ਼ਮੀਨ ਉੱਤੇ ਬੈਠਾ ਹੈ ਅਤੇ ਉਸ ਦੀ ਮਾਸੂਮ ਤੇ ਨਿੱਕੀ ਜਿਹੀ ਧੀ ਉਸ ਦੇ ਨੇੜੇ ਖੜੀ ਹੈ। ਇਸ ਵਿਚਾਲੇ ਨਿੱਕੀ ਜਿਹੀ ਇਹ ਧੀ ਆਪਣੇ ਪਿਤਾ ਨੂੰ ਬੜੀ ਮਾਸੂਮੀਅਤ ਨਾਲ ਫਲ ਖੁਆਉਂਦੀ ਹੈ। ਪਹਿਲਾਂ ਤਾਂ ਪਿਉ ਮਨਾ ਕਰਦਾ ਹੈ, ਪਰ ਧੀ ਵੱਲੋਂ ਮੁੜ ਖਵਾਉਣ 'ਤੇ ਉਹ ਵੀ ਬੜੇ ਹੀ ਪਿਆਰ ਨਾਲ ਫਲ ਖਾ ਲੈਂਦਾ ਹੈ।

View this post on Instagram

A post shared by Viral Bhayani (@viralbhayani)


ਇਸ ਖੂਬਸੂਰਤ ਪਲ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਬੱਚੀ ਦੀ ਮਾਸੂਮੀਅਤ ਦੇਖ ਕੇ ਲੋਕ ਹੈਰਾਨ ਰਹਿ ਗਏ। ਪਿਓ-ਧੀ ਦੇ ਪਿਆਰ ਨੂੰ ਦਰਸਾਉਂਦੀ ਇਹ ਵੀਡੀਓ ਇੰਨੀ ਖੂਬਸੂਰਤ ਹੈ ਕਿ ਇਸ ਨੂੰ ਦੇਖ ਕੇ ਕਿਸੇ ਦੇ ਵੀ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ।

ਹੋਰ ਪੜ੍ਹੋ: Carry on Jatta 3: ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੇ ਦਿੱਲੀ 'ਚ ਫ਼ਿਲਮ ਕੈਰੀ ਆਨ ਜੱਟਾ ਦੀ ਪ੍ਰਮੋਸ਼ਨ ਦੌਰਾਨ ਲਾਈਆਂ ਰੌਣਕਾਂ, ਵੇਖੋ ਵੀਡੀਓ   

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇਖ ਕੇ ਜਿੱਥੇ ਕੁਝ ਲੋਕ ਨਿੱਕੀ ਜਿਹੀ ਇਸ ਕੁੜੀ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕੁਝ ਖੁਦ ਨੂੰ ਭਾਵੁਕ ਹੋਣ ਤੋਂ ਰੋਕ ਨਹੀਂ ਪਾ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਸ਼ਾਇਦ ਇਸੇ ਲਈ ਧੀਆਂ ਆਪਣੇ ਪਿਤਾ ਨੂੰ ਇੰਨੀਆਂ ਪਿਆਰੀਆਂ ਹੁੰਦੀਆਂ ਹਨ।


Related Post