ਬੁਲੈਟ ‘ਤੇ ਸਵਾਰ ਹੋ ਕੇ ਆਏ ਰਾਵਣ ਨੇ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਪਾਇਆ ਜ਼ਬਰਦਸਤ ਭੰਗੜਾ, ਵੇਖੋ ਵੀਡੀਓ

ਬਦੀ ਉੱਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੁਸਹਿਰੇ ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਇਸ ਤਿਉਹਾਰ ਨੂੰ ਵਿਜੈ ਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਸੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਰਾਵਣ ਨੂੰ ਮਾਰਿਆ ਸੀ ।ਇਸ ਦਿਨ ਲੋਕਾਂ ਦੇ ਵੱਲੋਂ ਲੰਕਾਪਤੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਂਦੇ ਹਨ ।

By  Shaminder October 24th 2023 11:42 AM

ਬਦੀ ਉੱਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੁਸਹਿਰੇ (dussehra 2023) ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਇਸ ਤਿਉਹਾਰ ਨੂੰ ਵਿਜੈ ਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਸੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ   ਰਾਵਣ ਨੂੰ ਮਾਰਿਆ ਸੀ ।ਇਸ ਦਿਨ ਲੋਕਾਂ ਦੇ ਵੱਲੋਂ ਲੰਕਾਪਤੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਂਦੇ ਹਨ ।ਦੁਸਹਿਰੇ ਦੇ ਮੌਕੇ ‘ਤੇ ਕਈ ਵੀਡੀਓ ਵੀ ਵਾਇਰਲ ਹੋ ਰਹੇ ਹਨ ।

ਹੋਰ ਪੜ੍ਹੋ :  ਈਸ਼ਾ ਦਿਓਲ ਦੀ ਧੀ ਰਾਧਿਆ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਧੀ ਨੂੰ ਦਿੱਤੀ ਵਧਾਈ

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਰਾਵਣ ਦੇ ਗੈਟਅੱਪ ‘ਚ ਇੱਕ ਸ਼ਖਸ ਬੁਲੈਟ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਥੋੜੀ ਦੇਰ ਬਾਅਦ ਉਹ ਜਿਉਂ ਹੀ ਸਿੱਧੂ ਮੂਸੇਵਾਲਾ ਦਾ ਗੀਤ ‘ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ’ ਚੱਲਿਆ ਤਾਂ ਇਸ ਰਾਵਣ ਨੇ ਜ਼ਬਰਦਸਤ ਡਾਂਸ ਕੀਤਾ ।


ਇਸ ਡਾਂਸ ਨੂੰ ਵੇਖ ਕੇ ਹਰ ਕੋਈ ਆਪਣਾ ਰਿਐਕਸ਼ਨ ਦੇ ਰਿਹਾ ਹੈ । 

View this post on Instagram

A post shared by Shivam Parashar (@shivam_parashar_80)


ਕਈ ਥਾਵਾਂ ‘ਤੇ ਕੀਤੀ ਜਾਂਦੀ ਹਥਿਆਰਾਂ ਦੀ ਪੂਜਾ 

ਦੱਸ ਦਈਏ ਕਿ ਕਈ ਥਾਵਾਂ ‘ਤੇ ਦੁਸਹਿਰੇ ਵਾਲੇ ਦਿਨ ਹਥਿਆਰਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ।ਇਸ ਦਿਨ ਵਿਜੈ ਮਹੂਰਤ ‘ਚ ਸ਼ਸਤਰ ਪਜਾ ਕੀਤੀ ਜਾਂਦੀ ਹੈ । ਦੁਸਹਿਰੇ ਵਾਲੇ ਦਿਨ ਯਾਨੀ ੨੪ ਅਕਤੂਬਰ ਨੂੰ ਸ਼ਸਤਰ ਪੂਜਾ ਦਾ ਸ਼ੁਭ ਸਮਾਂ ਦੁਪਹਿਰ 1.58  ਤੋਂ 2.43 ਤਕ ਹੋਵੇਗਾ।




Related Post