ਦਿੱਲੀ ਦੇ ਵਾਇਰਲ ਬੁਆਏ ਜਸਪ੍ਰੀਤ ਸਿੰਘ ਨੂੰ ਮਿਲੀ ਖ਼ੁਦ ਦੀ ਫੂਡ ਕਾਰਟ, ਵੇਖੋ ਵੀਡੀਓ

ਬੀਤੇ ਦਿਨੀਂ ਇੰਟਰਨੈਟ ਉੱਤੇ ਜਸਪ੍ਰੀਤ ਸਿੰਘ ਦੇ ਨਾਮ ਦੇ ਇੱਕ 10 ਸਾਲਾ ਲੜਕੇ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ ਜੋ ਕਿ ਆਪਣੇ ਪਿਤਾ ਦੇ ਦਿਹਾਂਤ ਮਗਰੋਂ ਆਪਣਾ ਘਰ ਦਾ ਗੁਜਾਰਾ ਕਰਨ ਲਈ ਰੋਲ ਵੇਚਦਾ ਹੈ। ਹਾਲ ਹੀ ਵਿੱਚ ਮੁੜ ਇਸ ਬੱਚੇ ਦੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਬੱਚੇ ਨੂੰ ਉਸ ਦੀ ਨਵੀਂ ਫੂਡ ਕਾਰਟ ਲੈ ਕੇ ਦਿੱਤੀ ਗਈ ਤੇ ਉਸ ਦੀ ਚਾਭੀ ਉਸ ਦੇ ਹੱਥਾਂ ਵਿੱਚ ਸੌਂਪੀ ਗਈ।

By  Pushp Raj May 13th 2024 09:39 PM

Delhi viral Boy jaspreet Singh:  ਆਏ ਦਿਨੀਂ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਇੰਟਰਨੈਟ ਉੱਤੇ ਜਸਪ੍ਰੀਤ ਸਿੰਘ ਦੇ ਨਾਮ ਦੇ ਇੱਕ 10 ਸਾਲਾ ਲੜਕੇ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ ਜੋ ਕਿ ਆਪਣੇ ਪਿਤਾ ਦੇ ਦਿਹਾਂਤ ਮਗਰੋਂ ਆਪਣਾ ਘਰ ਦਾ ਗੁਜਾਰਾ ਕਰਨ ਲਈ ਰੋਲ ਵੇਚਦਾ ਹੈ। 

ਜਸਪ੍ਰੀਤ ਸਿੰਘ 10 ਸਾਲਾਂ ਦਾ ਹੈ ਪਿਤਾ ਦੇ ਦਿਹਾਂਤ ਦੇ ਕੁੱਝ ਦਿਨਾਂ ਮਗਰੋਂ ਹੀ ਉਸ ਨੇ ਆਪਣਾ ਢਿੱਡ ਭਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਹੋਈ ਵੀਡੀਓਜ਼ ਦੇ ਵਿੱਚ ਜਸਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਉਸ ਦੀ ਮਾਂ ਉਸ ਨੂੰ ਛੱਡ ਕੇ ਚੱਲੀ ਗਈ ਜਿਸ ਮਗਰੋਂ ਉਹ ਰੋਜ਼ਾਨਾ ਸਵੇਰੇ ਸਕੂਲ ਜਾਂਦਾ ਹੈ ਤੇ ਸ਼ਾਮ ਦੇ ਸਮੇਂ ਰੇਹੜੀ ਲਗਾ ਕੇ ਰੋਲ ਵੇਚਦਾ ਹੈ। 

View this post on Instagram

A post shared by Harmeet Singh Pinka (@harmeetsinghpinka)


ਜਸਪ੍ਰੀਤ ਦੀ ਵੀਡੀਓ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਵੱਲੋਂ ਵੀ ਸ਼ੇਅਰ ਕੀਤੀ ਗਈ ਸੀ। ਇਸ ਮਗਰੋਂ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ, ਸੋਨੂੰ ਸੂਦ ਤੇ ਪੰਜਾਬੀ ਗਾਇਕ ਜੈ ਰੰਧਾਵਾ ਵੀ ਇਸ ਬੱਚੇ ਦੀ ਮਦਦ ਲਈ ਅੱਗੇ ਆਏ। 

ਹਾਲ ਹੀ ਵਿੱਚ ਮੁੜ ਇਸ ਬੱਚੇ ਦੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਬੱਚੇ ਨੂੰ ਉਸ ਦੀ ਨਵੀਂ ਫੂਡ ਕਾਰਟ ਲੈ ਕੇ ਦਿੱਤੀ ਗਈ ਤੇ ਉਸ ਦੀ ਚਾਭੀ ਉਸ ਦੇ ਹੱਥਾਂ ਵਿੱਚ ਸੌਂਪੀ ਗਈ। ਜਸਪ੍ਰੀਤ ਦੀ ਨਵੀਂ ਫੂਡ ਕਾਰਟ ਬਾਰੇ ਗੱਲ ਕਰੀਏ ਤਾਂ ਇਸ ਨੂੰ ਚੰਗੇ ਤਰੀਕੇ ਨਾਲ ਬਣਾਇਆ ਗਿਆ ਹੈ ਤੇ ਇਸ ਵਿੱਚ ਕਾਂਊਟਰ ਸਬੰਧੀ ਸਾਰੀ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਹੈ।

ਇਸ ਖਾਸ ਮੌਕੇ ਉੱਤੇ ਜਸਪ੍ਰੀਤ ਸਿੰਘ ਨੇ ਉਸ ਦੀ ਮਦਦ ਕਰਨ ਵਾਲੇ ਸਾਰੇ ਹੀ ਸੈਲਬਸ ਤੇ ਸਮਾਜ ਸੇਵੀ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਹ ਵੱਡਾ ਹੋ ਕੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੇ ਉਹ ਸਭ ਲੋਕਾਂ ਨੂੰ ਮਦਦ ਕਰਨ ਲਈ ਧੰਨਵਾਦ ਕਹਿਣਾ ਚਾਹੁੰਦਾ ਹੈ। 

ਦੱਸਣਯੋਗ ਹੈ ਕਿ 10 ਸਾਲਾ ਜਸਪ੍ਰੀਤ ਸਿੰਘ ਦੀ ਵੀਡੀਓ ਫੂਡ ਬਲੌਗਰ ਸਰਬਜੀਤ ਸਿੰਘ ਨੇ ਇੱਕ ਹਫਤਾ ਪਹਿਲਾਂ ਹੀ ਸਾਂਝੀ ਕੀਤੀ ਸੀ। ਵਾਇਰਲ ਵੀਡੀਓ ਦੇ ਵਿੱਚ ਜਸਪ੍ਰੀਤ ਨੇ ਦੱਸਿਆ ਕਿ ਕਿੰਝ ਉਸ ਨੇ ਪਿਤਾ ਦੇ ਦਿਹਾਂਤ 10 ਦਿਨਾਂ ਮਗਰੋਂ ਕੰਮ ਸੰਭਾਲਿਆ। ਉਹ ਆਪਣੇ ਚਿਹਰੇ ਉੱਤੇ ਮੁਸਕੁਰਾਹਟ ਰੱਖ ਕੇ ਆਪਣੇ ਕੰਮ ਉੱਤੇ ਲਗਾਤਾਰ ਫੋਕਸ ਕਰ ਰਿਹਾ ਹੈ ਤੇ ਇਸ ਦੇ ਨਾਲ-ਨਾਲ ਉਹ ਆਪਣੀ ਪੜ੍ਹਾਈ ਵੀ ਪੂਰੀ ਕਰ ਰਿਹਾ ਹੈ। 


ਹੋਰ ਪੜ੍ਹੋ : ਮਦਰਸ ਡੇਅ ਦੇ ਮੌਕੇ ਮਾਤਾ ਚਰਨ ਕੌਰ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਆਏ ਨਜ਼ਰ , ਸਾਂਝੀ ਕੀਤੀ ਖਾਸ ਪੋਸਟ 

ਵੀਡੀਓ ਮੁਤਾਬਕ ਜਸਪ੍ਰੀਤ ਪਿਛਲੇ ਮਹੀਨੇ ਦਿਮਾਗੀ ਤਪਦਿਕ ਕਾਰਨ ਆਪਣੇ ਪਿਤਾ ਦੀ ਮੌਤ ਹੋ ਗਈ ਸੀ। ਫੇਲ ਹੋਣ ਤੋਂ ਬਾਅਦ, 10 ਸਾਲ ਦੇ ਬੱਚੇ ਨੇ ਆਪਣੇ ਕਿਸ਼ੋਰ ਚਚੇਰੇ ਭਰਾ ਗੁਰਮੁਖ ਸਿੰਘ ਦੇ ਨਾਲ ਫੂਡ ਕਾਰਡ ਚਲਾਉਣ ਦੀ ਜ਼ਿੰਮੇਵਾਰੀ ਲਈ। ਜਸਪ੍ਰੀਤ ਅਤੇ ਉਸਦੀ ਭੈਣ ਇਸ ਸਮੇਂ ਆਪਣੀ ਮਾਸੀ ਕੋਲ ਰਹਿ ਰਹੇ ਹਨ। ਉਸਦੀ ਮਾਂ ਇਸ ਸਮੇਂ ਪੰਜਾਬ ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਰਹਿ ਰਹੀ ਹੈ।


Related Post