Viral Video: ਮੁੰਬਈ ਦੇ ਰੈਸਟੋਰੈਂਟ ਵੱਲੋਂ ਗਾਹਕ ਨੂੰ ਪਰੋਸੀ ਗਈ ਡਿਸ਼ ‘ਚ ਮਿਲਿਆ ਮਰਿਆ ਚੂਹਾ, ਮੈਨੇਜਰ ਤੇ ਰਸੋਈਏ ਗ੍ਰਿਫਤਾਰ, ਵੇਖੋ ਵੀਡੀਓ
ਮੁੰਬਈ ਦੇ ਬਾਂਦਰਾ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਭੋਜਨ ਵਿੱਚ ਮਰੇ ਹੋਏ ਚੂਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਰੈਸਟੋਰੈਂਟ ਪਾਪਾ ਪੰਚੋ ਦਾ ਢਾਬਾ ਦੇ ਮੈਨੇਜਰ ਅਤੇ ਕੁੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ 13 ਅਗਸਤ ਦੀ ਰਾਤ ਦਾ ਹੈ।
Dead Rat Found Chicken Mumbai Restaurant: ਮੁੰਬਈ ਦੇ ਬਾਂਦਰਾ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਭੋਜਨ ਵਿੱਚ ਮਰੇ ਹੋਏ ਚੂਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਰੈਸਟੋਰੈਂਟ ਪਾਪਾ ਪੰਚੋ ਦਾ ਢਾਬਾ ਦੇ ਮੈਨੇਜਰ ਅਤੇ ਕੁੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ 13 ਅਗਸਤ ਦੀ ਰਾਤ ਦਾ ਹੈ।
@MumbaiPolice Rat found in our gravy at #papaPanchodadhaba near Pali naka Bandra West . No manager or owner is ready to listen . We called police and 100 as well . No Help yet . @mumbaimirror @TOIMumbai pic.twitter.com/YRJ4NW0Wyk
— Stay_Raw (@AMINKHANNIAZI) August 13, 2023ਮੁੰਬਈ ਦੇ ਬਾਂਦਰਾ ਦੇ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਭੋਜਨ ਵਿੱਚ ਮਰੇ ਹੋਏ ਚੂਹੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਮਸ਼ਹੂਰ ਰੈਸਟੋਰੈਂਟ ਪਾਪਾ ਪੰਚੋ ਦਾ ਢਾਬਾ ਦੇ ਮੈਨੇਜਰ ਅਤੇ ਕੁੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ 13 ਅਗਸਤ ਦੀ ਰਾਤ ਦਾ ਹੈ।
ਜਦੋਂ ਇੱਕ ਗਾਹਕ ਖਾਣਾ ਖਾਣ ਗਿਆ ਤਾਂ ਉਸ ਦੇ ਖਾਣੇ ਵਿੱਚ ਇੱਕ ਮਰਿਆ ਹੋਇਆ ਚੂਹਾ ਮਿਲਿਆ। ਪੁਲਿਸ ਕੋਲ ਸ਼ਿਕਾਇਤ ਤੋਂ ਬਾਅਦ ਕੁੱਕ ਅਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਪੁਲਿਸ ਮੁਤਾਬਕ ਸ਼ਿਕਾਇਤਕਰਤਾ ਅਨੁਰਾਗ ਦਿਲੀਪ ਸਿੰਘ (40) ਜੋ ਕਿ ਦਿੜੋਸ਼ੀ ਇਲਾਕੇ ਦਾ ਰਹਿਣ ਵਾਲਾ ਹੈ, ਗੋਰੇਗਾਂਵ ਪੱਛਮੀ ਸਥਿਤ ਇੱਕ ਨਿੱਜੀ ਬੈਂਕ ਵਿੱਚ ਸੀਨੀਅਰ ਮੈਨੇਜਰ ਹੈ। ਉਹ ਪਾਲੀ ਨਾਕਾ, ਬਾਂਦਰਾ (ਪੱਛਮੀ) ਵਿਖੇ ਪਾਪਾ ਪੰਚੋ ਦਾ ਢਾਬਾ ਰੈਸਟੋਰੈਂਟ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਦੋਸਤ ਅਮੀਨ ਖਾਨ ਵੀ ਮੌਜੂਦ ਸੀ। 13 ਅਗਸਤ ਦੀ ਰਾਤ ਨੂੰ ਦੋਵੇਂ ਡਿਨਰ ਕਰਨ ਗਏ ਸਨ।
ਉਨ੍ਹਾਂ ਨੇ ਰੋਸਟੇਡ ਮੀਟ ਅਤੇ ਚਿਕਨ ਢਾਬੇ ਦਾ ਆਰਡਰ ਕੀਤਾ ਅਤੇ ਖਾਣਾ ਖਾਂਦੇ ਸਮੇਂ ਉਸ ਨੂੰ ਚਿਕਨ ਦੀ ਡਿਸ਼ ਵਿੱਚ ਇੱਕ ਅਜੀਬ ਟੁਕੜਾ ਮਿਲਿਆ। ਫਿਰ ਉਸਨੇ ਧਿਆਨ ਨਾਲ ਟੁਕੜੇ ਦੀ ਜਾਂਚ ਕੀਤੀ। ਇਹ ਜਾਣ ਕੇ ਹੈਰਾਨੀ ਹੋਈ ਕਿ ਇਹ ਇੱਕ ਮਰਿਆ ਹੋਇਆ ਚੂਹਾ ਸੀ।
Man finds baby #rat in dish served at Bandra’s Papa Pancho Da Dhaba restaurant in #Mumbai. pic.twitter.com/gEdj0tQthe
— Madhuri Adnal (@madhuriadnal) August 16, 2023ਇਸ ਤੋਂ ਬਾਅਦ ਦੋਹਾਂ ਦੋਸਤਾਂ ਨੇ ਹੋਟਲ ਦੇ ਮੈਨੇਜਰ ਵਿਵਿਅਨ ਅਲਬਰਟ ਸਿਕਵੇਰਾ ਨੂੰ ਫੋਨ ਕੀਤਾ। ਉਸ ਨੇ ਚੂਹਾ ਦਿਖਾਇਆ ਤਾਂ ਉਹ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਿਆ। ਅਨੁਰਾਗ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੈਨੇਜਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਜਿਸ ਦੇ ਚੱਲਦੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਹੁਣ ਮੈਨੇਜਰ ਤੇ ਦੋ ਕੁੱਕ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ।