Viral Video : ਪੰਜਾਬ ਯੂਨੀਵਰਸਿਟੀ ਦੇ ਮੈਸ 'ਚ ਵਿਦਿਆਰਥੀਆਂ ਲਈ ਬਣੇ ਖਾਣੇ 'ਚ ਮਿਲੇ ਕਾਕਰੋਚ, ਵਿਦਿਆਰਥੀਆਂ ਨੇ ਜਾਂਚ ਦੀ ਕੀਤੀ ਮੰਗ

ਆਏ ਦਿਨ ਸੋਸ਼ਲ ਮੀਡੀਆ ਉੱਤੇ ਕੋਈ ਨਾਂ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਪੰਜਾਬ ਯੂਨੀਵਰਸਿਟੀ ਦੇ ਮੈਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਸ ਵਿੱਚ ਕਿਵੇਂ ਲਾਪਰਵਾਹੀ ਨਾਲ ਤਿਆਰ ਕੀਤਾ ਜਾਂਦਾ ਹੈ।

By  Pushp Raj June 27th 2024 06:49 PM

Viral Video : ਆਏ ਦਿਨ ਸੋਸ਼ਲ ਮੀਡੀਆ ਉੱਤੇ ਕੋਈ ਨਾਂ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ  ਸੋਸ਼ਲ ਮੀਡੀਆ ਉੱਤੇ ਪੰਜਾਬ ਯੂਨੀਵਰਸਿਟੀ ਦੇ ਮੈਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਸ ਵਿੱਚ ਕਿਵੇਂ ਲਾਪਰਵਾਹੀ ਨਾਲ ਤਿਆਰ ਕੀਤਾ ਜਾਂਦਾ ਹੈ। 

ਘਰਾਂ ਤੋਂ ਦੂਰ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਪਹਿਲਾਂ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਜੇਕਰ ਯੂਨੀਵਰਸਿਟੀ ਦਾ ਖਾਣਾ ਵਧੀਆ ਨਾਂ ਹੋਵੇ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ।


ਹਾਲ ਹੀ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਮੈਸ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਜਿਸ ਵਿੱਚ ਤੁਸੀਂ ਸਾਫ ਤੌਰ ਉੱਤੇ ਵੇਖ ਸਕਦੇ ਹੋ ਕਿ ਦੀ ਮੈਸ ਵਿੱਚ ਖਾਣੇ ਨੂੰ ਚੰਗੀ ਤਰ੍ਹਾਂ ਤਿਆਰ ਨਹੀਂ ਕੀਤਾ ਜਾਂਦਾ ਤੇ ਸੜੇ ਗਲੇ ਫਲਾਂ ਤੇ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। 


View this post on Instagram

A post shared by PU MIRROR (@pumirror_)


ਵਿਦਿਆਰਥੀਆਂ ਵੱਲੋਂ ਵੀਡੀਓ ਵਿੱਚ ਵਿਖਾਏ ਖਾਣੇ ਦੇ ਵਿੱਚ ਕਾਕਰੋਚ ਮਿਲੇ ਹਨ। ਜਿਸ ਰਾਹੀਂ ਇਹ ਪਤਾ ਲਗਤਾ ਹੈ ਕਿ ਇੱਥੇ ਵਿਦਿਆਰਥੀਆਂ ਦੀ  ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਭੋਜਨ ਦੀ ਗੁਣਵੱਤਾ ਦਾ ਪੱਧਰ ਲਗਾਤਾਰ ਡਿੱਗਣ ਕਾਰਨ ਵੀ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


View this post on Instagram

A post shared by 𝗖𝗵𝗮𝗻𝗱𝗶𝗴𝗮𝗿𝗵 | 𝗣𝗮𝗻𝗰𝗵𝗸𝘂𝗹𝗮 | 𝗠𝗼𝗵𝗮𝗹𝗶 (@tricityupdates)



ਹੋਰ ਪੜ੍ਹੋ : ਕਰਨ ਔਜਲਾ ਬਣੇ ਐਪਲ ਮਿਊਜ਼ਿਕ ਦੇ 'ਅੱਪ ਨੈਕਸਟ' ਪ੍ਰੋਗਰਾਮ ਲਈ ਚੁਣੇ ਗਏ ਪਹਿਲੇ ਪੰਜਾਬੀ ਗਾਇਕ ਤੇ ਭਾਰਤੀ ਕਲਾਕਾਰ

ਇਸ ਵੀਡੀਓ ਨੂੰ ਜਾਰੀ ਕਰਦਿਆਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਮੈਸ ਦੀ ਜਾਂਚ ਤੇ  ਮੈਸ ਚਲਾਉਣ ਵਾਲੀਆਂ ਦੇ ਪ੍ਰਤੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਤੇ  ਫੂਡ ਸੇਫਟੀ ਡਿਪਾਰਟਮੈਂਟ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੈਸ ਵਿੱਚ ਸਾਫ -ਸੁਥਰਾ ਤੇ ਉੱਚ ਗੁਣਵਤਾ ਵਾਲਾ ਖਾਣਾ ਮਿਲ ਸਕੇ। 


Related Post