ਕੈਰੀ ਮੈਨਾਤੀ ਉਰਫ ਅਜੈ ਨਾਗਰ ਬਣਿਆ 40 ਮਿਲੀਅਨ ਸਬਸਕ੍ਰਾਈਬਰ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਯੂਟਿਊਬਰ
ਸੋਸ਼ਲ ਮੀਡੀਆ ਅੱਜ ਕੱਲ੍ਹ ਹਰ ਕਿਸੇ ਦੀ ਪਹੁੰਚ ‘ਚ ਹੈ । ਅੱਜ ਕੱਲ੍ਹ ਨੌਜਵਾਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੋਏ ਹਨ ।ਜਿਸ ‘ਤੇ ਲੋਕ ਆਪਣੇ ਟੈਲੇਂਟ ਨੂੰ ਉਭਾਰਨ ਦੇ ਲਈ ਇਸਤੇਮਾਲ ਕਰ ਰਹੇ ਹਨ ਅਤੇ ਆਪਣੇ ਵੱਲੋਂ ਬਣਾਇਆ ਕੰਟੈਂਟ ਇਸ ‘ਤੇ ਪਾ ਕੇ ਪੈਸਾ ਕਮਾ ਰਹੇ ਹਨ ।
ਸੋਸ਼ਲ ਮੀਡੀਆ ਅੱਜ ਕੱਲ੍ਹ ਹਰ ਕਿਸੇ ਦੀ ਪਹੁੰਚ ‘ਚ ਹੈ । ਅੱਜ ਕੱਲ੍ਹ ਨੌਜਵਾਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੋਏ ਹਨ ।ਜਿਸ ‘ਤੇ ਲੋਕ ਆਪਣੇ ਟੈਲੇਂਟ ਨੂੰ ਉਭਾਰਨ ਦੇ ਲਈ ਇਸਤੇਮਾਲ ਕਰ ਰਹੇ ਹਨ ਅਤੇ ਆਪਣੇ ਵੱਲੋਂ ਬਣਾਇਆ ਕੰਟੈਂਟ ਇਸ ‘ਤੇ ਪਾ ਕੇ ਪੈਸਾ ਕਮਾ ਰਹੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਯੂਟਿਊਬਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੀ ਮਿਹਨਤ ਦੇ ਨਾਲ ਚਾਲੀ ਮਿਲੀਅਨ ਸਬਸਕ੍ਰਾਈਬਰ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਯੂਟਿਊਬਰ ਬਣ ਚੁੱਕਿਆ ਹੈ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੇ ਬੇਟੇ ਨੂੰ ਵੀ ਲੱਗੀ ਗਾਇਕੀ ਦੀ ਚੇਟਕ, ਸਾਂਝਾ ਕੀਤਾ ਬੇਟੇ ਦੇ ਨਾਲ ਵੀਡੀਓ
24 ਸਾਲ ਦਾ ਕੈਰੀ ਮਿਨਾਤੀ ਉਰਫ਼ ਅਜੈ ਨਾਗਰ ਲੱਖਾਂ ਦਿਲਾਂ ‘ਤੇ ਕਰਦਾ ਰਾਜ
ਕੈਰੀ ਮਿਨਾਤੀ ਉਰਫ਼ ਅਜੈ ਨਾਗਰ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ । ਉਸ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ । ਉਹ ਲੋਕਾਂ ਦੀ ਰੂਚੀ ਨੂੰ ਧਿਆਨ ‘ਚ ਰੱਖਦੇ ਹੋਏ ਕੁਆਲਿਟੀ ਕੰਟੈਂਟ ਤਿਆਰ ਕਰਦਾ ਹੈ ਜੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ।
ਉਹ ਇੱਕ ਰੈਪਰ ਹੋਣ ਦੇ ਨਾਲ ਨਾਲ ਇੱਕ ਗੇਮਰ ਵੀ ਹੈ । ਸੋਸ਼ਲ ਮੀਡੀਆ ‘ਤੇ ਉਹ ਹਮੇਸ਼ਾ ਫਨੀ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ ।
ਇਸ ਤੋਂ ਇਲਾਵਾ ਯੂਟਿਊਬ ‘ਤੇ ਬਲੌਗ ਵੀ ਪਾਉਂਦਾ ਹੈ । ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਕਾਮਯਾਬੀ ਦੇ ਬਾਰੇ ਦੱਸਿਆ ਹੈ ।