Viral News : ਮੱਝ ਨੇ ਨਿਗਲ ਲਿਆ ਲੱਖਾਂ ਰੁਪਏ ਦਾ ਸੋਨਾ, ਡਾਕਟਰ ਵੀ ਰਹਿ ਗਏ ਹੈਰਾਨ, ਜਾਣੋ ਕੀ ਹੈ ਪੂਰਾ ਮਾਮਲਾ

ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਮੱਝ ਨੇ 2 ਲੱਖ ਰੁਪਏ ਦਾ ਮੰਗਲਸੂਤਰ ਨਿਗਲ ਲਿਆ। ਮੱਝ ਦੇ ਢਿੱਡ ਚੋਂ ਮੰਗਲਸੂਤਰ ਨੂੰ ਕੱਢਣ ਲਈ 2 ਘੰਟੇ ਦਾ ਆਪ੍ਰੇਸ਼ਨ ਕੀਤਾ ਗਿਆ। ਫਿਰ ਮੱਝ ਦੇ ਢਿੱਡ 'ਚੋਂ ਮੰਗਲਸੂਤਰ ਕੱਢਿਆ ਗਿਆ। ਜੋ ਵੀ ਇਹ ਖਬਰ ਸੁਣ ਰਿਹਾ ਹੈ ਉਹ ਹੈਰਾਨ ਹੈ।

By  Pushp Raj October 4th 2023 04:03 PM

Buffalo Gulps Gold Mangalsutra: ਤੁਸੀਂ ਹਰ ਰੋਜ਼ ਅਜੀਬ ਖ਼ਬਰਾਂ ਸੁਣਦੇ ਹੋਵੋਗੇ। ਹੁਣ ਇੱਕ ਹੋਰ ਅਨੋਖੀ ਖਬਰ ਸਾਹਮਣੇ ਆਈ ਹੈ , ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਖ਼ਬਰ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਮੱਝ ਨੇ 2 ਲੱਖ ਰੁਪਏ ਦਾ ਮੰਗਲਸੂਤਰ ਨਿਗਲ ਲਿਆ। ਮੱਝ ਦੇ ਢਿੱਡ ਚੋਂ ਮੰਗਲਸੂਤਰ ਨੂੰ ਕੱਢਣ ਲਈ 2 ਘੰਟੇ ਦਾ ਆਪ੍ਰੇਸ਼ਨ ਕੀਤਾ ਗਿਆ। ਫਿਰ ਮੱਝ ਦੇ ਢਿੱਡ  'ਚੋਂ ਮੰਗਲਸੂਤਰ ਕੱਢਿਆ ਗਿਆ। ਜੋ ਵੀ ਇਹ ਖਬਰ ਸੁਣ ਰਿਹਾ ਹੈ ਉਹ ਹੈਰਾਨ ਹੈ।


 ਕੀ ਹੈ ਪੂਰਾ ਮਾਮਲਾ 

ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਇੱਕ ਔਰਤ ਨੇ ਸੌਣ ਤੋਂ ਪਹਿਲਾਂ ਆਪਣਾ ਮੰਗਲਸੂਤਰ ਉਤਾਰ ਕੇ ਪਲੇਟ ਵਿੱਚ ਰੱਖ ਲਿਆ ਸੀ। ਜਦੋਂ ਔਰਤ ਅਗਲੇ ਦਿਨ ਸਵੇਰੇ ਉਠੀ ਤਾਂ ਉਸ ਨੂੰ ਮੰਗਲਸੂਤਰ ਨਾਲ ਮਿਲਿਆ।  

ਕੁਝ ਸਮੇਂ ਬਾਅਦ ਔਰਤ ਨੇ ਦੇਖਿਆ ਕਿ ਉਸ ਦਾ ਮੰਗਲਸੂਤਰ ਗਾਇਬ ਸੀ। ਬਾਅਦ ਵਿੱਚ ਉਸ ਨੂੰ ਯਾਦ ਆਇਆ ਕਿ ਉਸ ਨੇ ਇਸ ਨੂੰ ਇੱਕ ਪਲੇਟ ਵਿੱਚ ਰੱਖਿਆ ਸੀ ਅਤੇ ਉਸੇ ਥਾਲੀ ਵਿੱਚ ਉਸ ਨੇ ਆਪਣੀ ਮੱਝ ਨੂੰ ਚਾਰਾ ਵੀ ਖੁਆਇਆ ਸੀ। ਇਸ ਪੂਰੀ ਘਟਨਾ ਤੋਂ ਬਾਅਦ ਮੱਝ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਉਸ 'ਚੋਂ 25 ਗ੍ਰਾਮ ਦਾ ਮੰਗਲਸੂਤਰ ਕੱਢਿਆ ਗਿਆ। ਇਸ ਮੰਗਲਸੂਤਰ ਦੀ ਕੀਮਤ ਲਗਭਗ 2 ਲੱਖ ਰੁਪਏ ਦੱਸੀ ਜਾ ਰਹੀ ਹੈ। 

#WATCH महाराष्ट्र:वाशिम ज़िले के एक गांव में भैंस के द्वारा सोने का मंगलसूत्र खाने की घटना सामने आई है। ऑपरेशन से 25 ग्राम का मंगलसूत्र निकाला गया।

पशु चिकित्सा अधिकारी बालासाहेब कौंदाने ने बताया, " मेटल डिटेक्टर से पता चला कि भैंस के पेट में कोई धातु है। 2 घंटे ऑपरेशन चला,… pic.twitter.com/AlM8cpamMc

— ANI_HindiNews (@AHindinews) October 1, 2023

ਹੋਰ ਪੜ੍ਹੋ: Rishabh Pant: ਆਪਣੇ ਜਨਮਦਿਨ 'ਤੇ ਕ੍ਰਿਕਟਰ ਰਿਸ਼ਭ ਪੰਤ ਨੇ ਬਦਰੀਨਾਥ ਧਾਮ ਪਹੁੰਚ ਕੇ ਲਿਆ ਆਸ਼ੀਰਵਾਦ; ਹਾਦਸੇ ਦੇ ਬਾਅਦ ਤੋਂ ਕ੍ਰਿਕਟ ਤੋਂ ਰਹੇ ਦੂਰ


ਮੱਝ ਦੇ ਆਪ੍ਰੇਸ਼ਨ ਤੋਂ ਬਾਅਦ ਨਿਕਲਿਆ ਮੰਗਲਸੂਤਰ 

ANI ਨਾਲ ਗੱਲ ਕਰਦੇ ਹੋਏ ਵੈਟਰਨਰੀ ਅਫਸਰ ਬਾਲਾਸਾਹਿਬ ਕੌਂਦਾਨੇ ਨੇ ਕਿਹਾ ਕਿ ਮੈਟਲ ਡਿਟੈਕਟਰ ਤੋਂ ਪਤਾ ਲੱਗਾ ਹੈ ਕਿ ਮੱਝ ਦੇ ਪੇਟ ਵਿੱਚ ਕੋਈ ਧਾਤ ਹੈ। ਇਹ ਆਪ੍ਰੇਸ਼ਨ 2 ਘੰਟੇ ਤੱਕ ਚੱਲਿਆ, ਜਿਸ 'ਚ 60-65 ਟਾਂਕੇ ਲੱਗੇ ਅਤੇ ਅੰਤ ਵਿੱਚ ਮੰਗਲਸੂਤਰ ਕੱਢ ਲਿਆ ਗਿਆ ਹੈ, ਇਸ ਨਾਲ ਹੁਣ ਮੱਝ ਦੀ ਜਾਨ ਵੀ ਬੱਚ ਗਈ ਹੈ।  


Related Post