ਅਦਾਕਾਰਾ ਨੇਹਾ ਮਰਦਾ ਹਸਪਤਾਲ ‘ਚ ਦਾਖਲ, ਪ੍ਰੈਗਨੇਂਸੀ ਦੌਰਾਨ ਵਿਗੜੀ ਅਦਾਕਾਰਾ ਦੀ ਹਾਲਤ
ਅਦਾਕਾਰਾ ਦੇ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪ੍ਰੈਗਨੇਂਸੀ ਦੇ ਦੌਰਾਨ ਉਸ ਨੂੰ ਕੁਝ ਦਿੱਕਤ ਆਈ ਹੈ । ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।
ਨੇਹਾ ਮਰਦਾ (Neha Marda) ਜੋ ਕਿ ਦਸ ਸਾਲਾਂ ਬਾਅਦ ਪ੍ਰੈਗਨੇਂਟ ਹੋਈ ਹੈ । ਬੀਤੇ ਸਾਲ ਨਵੰਬਰ ‘ਚ ਅਦਾਕਾਰਾ ਨੇ ਆਪਣੇ ਇੰਸਟਗ੍ਰਾਮ ਆਕਊਂਟ ‘ਤੇ ਪਤੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਪਹਿਲੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।ਜਿਸ ਤੋਂ ਬਾਅਦ ਹੁਣ ਅਦਾਕਾਰਾ ਦੇ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪ੍ਰੈਗਨੇਂਸੀ ਦੇ ਦੌਰਾਨ ਉਸ ਨੂੰ ਕੁਝ ਦਿੱਕਤ ਆਈ ਹੈ । ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।
ਹੋਰ ਪੜ੍ਹੋ : ਹਾਲੀਵੁੱਡ ਇੰਡਸਟਰੀ ਵੀ ਸਿੱਧੂ ਮੂਸੇਵਾਲਾ ਦੀ ਫੈਨ, ਆਫੀਸ਼ੀਅਲ ਪੇਜ ‘ਤੇ ਸਾਂਝੀ ਕੀਤੀ ਗਾਇਕ ਦੇ ਬਚਪਨ ਦੀ ਤਸਵੀਰ
ਆਖਰੀ ਪੜਾਅ ‘ਤੇ ਪ੍ਰੈਗਨੇਂਸੀ
ਅਦਾਕਾਰਾ ਆਪਣੀ ਪ੍ਰੈਗਨੇਂਸੀ ਦੇ ਆਖਰੀ ਪੜ੍ਹਾਅ ‘ਤੇ ਹੈ । ਉਹ ਕਿਸੇ ਵੀ ਵੇਲੇ ਬੱਚੇ ਨੂੰ ਜਨਮ ਦੇ ਸਕਦੀ ਹੈ, ਪਰ ਇਸੇ ਦੌਰਾਨ ਕੁਝ ਸਮੱਸਿਆਵਾਂ ਦੇ ਚੱਲਦੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਹੈ । ਅਦਾਕਾਰਾ ਨੇ ਨਵੰਬਰ ‘ਚ ਆਪਣੀ ਪਹਿਲੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।
ਲੰਮੇ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ
ਬਾਲਿਕਾ ਵਧੂ ਫੇਮ ਨੇਹਾ ਮਰਦਾ ਪਿਛਲੇ ਲੰਮੇ ਸਮੇਂ ਤੋਂ ਲਾਈਮ ਲਾਈਟ ਤੋਂ ਦੂਰ ਹੈ । ਉਸ ਨੇ ਬਾਲਿਕਾ ਵਧੂ ਨਾਂਅ ਦੇ ਸੀਰੀਅਲ ‘ਚ ਗਹਿਣਾ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਪਰ ਇਸ ਤੋਂ ਬਾਅਦ ਉਹ ਕਿਸੇ ਵੀ ਸ਼ੋਅ ‘ਚ ਨਜ਼ਰ ਨਹੀਂ ਸੀ ਆਈ । ਪਰ ਸੋਸ਼ਲ ਮੀਡੀਆ ‘ਤੇ ਅਦਾਕਾਰਾ ਅਕਸਰ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।
ਪ੍ਰਸ਼ੰਸਕ ਵੀ ਸਿਹਤ ਨੂੰ ਲੈ ਕੇ ਚਿੰਤਿਤ
ਅਦਾਕਾਰਾ ਦੀ ਪ੍ਰੈਗਨੇਂਸੀ ਦੇ ਆਖਰੀ ਪੜਾਅ ਦੇ ਦੌਰਾਨ ਆਈ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਦੇ ਪ੍ਰਸ਼ੰਸਕਾਂ ‘ਚ ਵੀ ਚਿੰਤਾ ਪਾਈ ਜਾ ਰਹੀ ਹੈ । ਸਭ ਉਸ ਦੀ ਸਿਹਤਮੰਦੀ ਅਤੇ ਆਉਣ ਵਾਲੇ ਨਵੇਂ ਮਹਿਮਾਨ ਦੀ ਤੰਦਰੁਸਤੀ ਦੀ ਕਾਮਨਾ ਕਰ ਰਹੇ ਹਨ ।