ਅਰਜੁਨ ਕਪੂਰ ਦੇ ਬਰਥਡੇ ਪਾਰਟੀ ‘ਚ ਗਰਲ ਫਰੈਂਡ ਮਲਾਇਕਾ ਅਰੋੜਾ ਨੇ ‘ਛਈਆਂ ਛਈਆਂ’ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਅਰਜੁਨ ਕਪੂਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਜਿੱਥੇ ਵਧਾਈ ਦੇ ਰਹੇ ਹਨ । ਉੱਥੇ ਹੀ ਅਰਜੁਨ ਕਪੂਰ ਦੇ ਜਨਮ ਦਿਨ ਦੀ ਪਾਰਟੀ ਦੇਰ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ ।

By  Shaminder June 26th 2023 12:00 PM

ਅਰਜੁਨ ਕਪੂਰ (Arjun Kapoor) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਜਿੱਥੇ ਵਧਾਈ ਦੇ ਰਹੇ ਹਨ । ਉੱਥੇ ਹੀ ਅਰਜੁਨ ਕਪੂਰ ਦੇ ਜਨਮ ਦਿਨ ਦੀ ਪਾਰਟੀ ਦੇਰ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ । ਜਿਸ ‘ਚ ਬਾਲੀਵੁੱਡ ਅਦਾਕਾਰਾ ਅਤੇ ਅਰਜੁਨ ਕਪੂਰ ਦੀ ਗਰਲ ਫ੍ਰੈਂਡ ਮਲਾਇਕਾ ਅਰੋੜਾ (Malaika Arora) ਵੀ ਨਜ਼ਰ ਆਈ। 


View this post on Instagram

A post shared by Voompla (@voompla)


ਹੋਰ ਪੜ੍ਹੋ : 
ਅਦਾਕਾਰਾ ਰੇਖਾ ਨੂੰ ਫ਼ਿਲਮਾਂ ‘ਚ ਲਿਆਉਣ ਵਾਲੇ ਪ੍ਰੋਡਿਊਸਰ ਕੁਲਜੀਤਪਾਲ ਦਾ ਹੋਇਆ ਦਿਹਾਂਤ, ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਮਲਾਇਕਾ ਅਰੋੜਾ ਨੇ ‘ਛਈਆਂ ਛਈਆਂ’ ਗੀਤ ‘ਤੇ ਕੀਤਾ ਡਾਂਸ 

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਦੀ ਬਰਥਡੇ ਪਾਰਟੀ ‘ਚ ਖੂਬ ਇਨਜੁਆਏ ਕੀਤਾ । ਅਦਾਕਾਰਾ ‘ਛਈਆਂ ਛਈਆਂ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆਈ ਅਤੇ ਆਪਣੇ ਲੱਕ ਨੂੰ ਮਟਕਾਉਂਦੀ ਹੋਈ ਦਿਖਾਈ ਦਿੱਤੀ । ਸੋਸ਼ਲ ਮੀਡੀਆ ‘ਤੇ ਮਲਾਇਕਾ ਅਰੋੜਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 


ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ ਮਲਾਇਕਾ ਅਤੇ ਅਰਜੁਨ

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ ਅਤੇ ਅਕਸਰ ਇੱਕਠੇ ਨਜ਼ਰ ਆਉਂਦੇ ਹਨ । ਦੋਵੇਂ ਅਕਸਰ ਇੱਕ ਦੂਜੇ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਹਨ ।ਕੁਝ ਸਮਾਂ ਪਹਿਲਾਂ ਤਾਂ ਦੋਵਾਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਪਰ ਦੋਵਾਂ ਨੇ ਵਿਆਹ ਬਾਰੇ ਕੁਝ ਵੀ ਖੁੱਲ੍ਹੇ ਤੌਰ ‘ਤੇ ਗੱਲ ਨਹੀਂ ਕੀਤੀ ਹੈ ।


ਬੀਤੇ ਦਿਨੀਂ ਮਲਾਇਕਾ ਨੇ ਅਰਜੁਨ ਕਪੂਰ ਦੀਆਂ ਕੁਝ ਅਜਿਹੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਜਿਸ ਕਾਰਨ ਮਲਾਇਕਾ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ।  ਮਲਾਇਕਾ ਅਰੋੜਾ ਆਪਣੀ ਫਿੱਟਨੈੱਸ ਦੇ ਲਈ ਜਾਣੀ ਜਾਂਦੀ ਹੈ। ਅਕਸਰ ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । 

View this post on Instagram

A post shared by Arjun Kapoor (@arjunkapoor)






Related Post