Viral Video: ਫੌਜੀ ਵਾਂਗ ਤਿਆਰ ਹੋ ਇਸ ਨਿੱਕੀ ਜਿੰਦ ਨੇ ਆਪਣੇ ਸ਼ਹੀਦ ਪਿਤਾ ਨੂੰ ਆਖ਼ਰੀ ਵਾਰੀ ਕੀਤਾ ਸਲਾਮ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਪੁੱਤ ਕਬੀਰ ਨੇ ਫੌਜ ਦੀ ਵਰਦੀ ਪਾ ਕੇ ਆਖਰੀ ਵਿਦਾਈ ਦਿਤੀ। ਪਿੰਡ ਵਾਸੀ ਤਿਰੰਗੇ ਝੰਡੇ ਨਾਲ ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ। ਚਾਰੋਂ ਪਾਸੇ ਭਾਰਤ ਮਾਤਾ ਦੀ ਜੈਕਾਰੇ ਲੱਗ ਰਹੇ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਨਿੱਕੇ ਬੱਚੇ ਦੇ ਜਜ਼ਬੇ ਤੇ ਉਸ ਦੇ ਸ਼ਹੀਦ ਪਿਤਾ ਨੂੰ ਸਲਾਮ ਕਰ ਰਹੇ ਹਨ।

By  Pushp Raj September 16th 2023 12:20 PM

Viral Video: ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਹਜ਼ਾਰਾਂ ਦੀ ਤਦਾਦ ‘ਚ ਲੋਕ ਇਸ ਅੰਤਿਮ ਵਿਦਾਈ ‘ਚ ਸ਼ਾਮਲ ਹੋਏ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੀ ਆਖਰੀ ਸਮੇਂ ਇਸ ਦੁੱਖ ਦੀ ਘੜੀ ‘ਚ ਸ਼ਾਮਲ ਹੋਏ ਸਨ।

 ਸ਼ਹੀਦ ਕਰਨਲ ਮਨਪ੍ਰੀਤ ਦੀ ਪਤਨੀ ਜਗਮੀਤ ਗਰੇਵਾਲ ਹਰਿਆਣਾ ਦੇ ਪੰਚਕੂਲਾ ਦੇ ਪਿੰਜੌਰ ਦੇ ਸਰਕਾਰੀ ਸਕੂਲ ਵਿਚ ਅਧਿਆਪਿਕਾ ਹਨ। ਉਨ੍ਹਾਂ ਦੇ ਦੋ ਬੱਚੇ ਹਨ, 7 ਸਾਲ ਦਾ ਬੇਟਾ ਕਬੀਰ ਤੇ 2.5 ਸਾਲ ਦੀ ਬੇਟੀ ਬਾਣੀ। 

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਪਿੰਡ ਭੜੌਜੀਆਂ ਦਾ ਕਰਨਲ ਮਨਪ੍ਰੀਤ ਸਿੰਘ ਬੈਂਸ (42) ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਪਹਿਲੀ ਗੋਲੀ ਕਰਨਲ ਮਨਪ੍ਰੀਤ ਸਿੰਘ ਨੂੰ ਲੱਗੀ ਸੀ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

 ਹੋਰ ਪੜ੍ਹੋ: Shree Brar : ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ, 1 ਮਹੀਨੇ ਤੋਂ ਬੈਡ ਰੈਸਟ 'ਤੇ ਪਏ ਗਾਇਕ ਨੇ ਬਿਆਨ ਕੀਤਾ ਦੁਖ

Related Post