ShahRukh Khan wax statue: ਇਸ ਕਲਾਕਾਰ ਨੇ ਬਣਾਇਆ 'ਪਠਾਨ ' ਦਾ ਹੂ-ਬ-ਹੂ ਵਿਖਾਈ ਦੇਣ ਵਾਲਾ ਬੁੱਤ, ਵੇਖਣ ਲਈ ਲੱਗੀ ਫੈਨਜ਼ ਦੀ ਭੀੜ

ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਦੇਸ਼-ਵਿਦੇਸ਼ ਵਿੱਚ ਲੱਖਾਂ ਫੈਨਜ਼ ਹਨ। ਲੋਕ ਕਿੰਗ ਖ਼ਾਨ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਹਾਲ ਹੀ ਵਿੱਚ ਸੁਸ਼ਾਂਤ ਰਾਏ ਨਾਂਅ ਦੇ ਇੱਕ ਕਲਾਕਾਰ ਨੇ ਸ਼ਾਹਰੁਖ ਖਾਨ ਦਾ ਬੁੱਤ ਬਣਾਇਆ ਹੈ। ਇਹ ਬੁੱਤ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਨੂੰ ਜਾਪੇਗਾ ਕਿ ਇਹ ਸੱਚਮੁਚ ਸ਼ਾਹਰੁਖ ਖ਼ਾਨ ਹਨ।

By  Pushp Raj May 3rd 2023 01:22 PM -- Updated: May 3rd 2023 01:25 PM

ShahRukh Khan wax statue: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਆਪਣੀ ਫ਼ਿਲਮਾਂ ਦੇ ਨਾਲ-ਨਾਲ ਦੇਸ਼- ਵਿਦੇਸ਼ 'ਚ ਆਪਣੀ ਵੱਡੀ ਫੈਨ ਫਾਲੋਇੰਗ ਲਈ ਜਾਣੇ ਜਾਂਦੇ ਹਨ। ਅਕਸਰ ਲੋਕ ਆਪਣੇ ਪਿਆਰੇ ਐਕਟਰ ਦੀ ਇੱਕ ਝਲਕ ਵੇਖਣ ਲਈ ਬੇਤਾਬ ਨਜ਼ਰ ਆਉਂਦੇ ਹਨ। ਹਾਲ ਹੀ 'ਚ ਏਅਰਪੋਰਟ ਤੋਂ ਵਾਇਰਲ ਹੋ ਰਹੀ ਕਿੰਗ ਖ਼ਾਨ ਦੀ ਇੱਕ ਵੀਡੀਓ ਇਸ ਦਾ ਸਬੂਤ ਹੈ। 


ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ। ਫਿਲਹਾਲ ਕਿੰਗ ਖ਼ਾਨ ਨੂੰ ਉਨ੍ਹਾਂ ਦੇ ਐਕਟ ਲਈ ਟ੍ਰੋਲ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਬੀਤੀ ਰਾਤ (2 ਮਈ) ਨੂੰ ਸੈਲਫੀ ਲੈ ਰਹੇ ਇਕ ਪ੍ਰਸ਼ੰਸਕ ਦਾ ਫੋਨ ਪਰੇ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖ਼ਾਨ ਲਈ ਜ਼ੁਬਾਨੀ ਜ਼ਹਿਰ ਉਗਲਿਆ ਜਾ ਰਿਹਾ ਹੈ।

  ਇਸੇ ਵਿਚਾਲੇ ਕਿੰਗ ਖ਼ਾਨ ਦੇ ਫੈਨਜ਼ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ 'ਚ ਸ਼ਾਹਰੁਖ ਖ਼ਾਨ ਦੀ ਹਿੱਟ ਫ਼ਿਲਮ 'ਪਠਾਨ' ਦਾ ਕ੍ਰੇਜ਼ ਅਜੇ ਵੀ ਉਨ੍ਹਾਂ ਦੇ ਫੈਨਜ਼ 'ਚ ਘੱਟ ਨਹੀਂ ਹੋਇਆ ਹੈ। ਇੱਕ ਕਲਾਕਾਰ ਨੇ ਹਾਲ ਹੀ 'ਚ  'ਪਠਾਨ' ਲੁੱਕ 'ਚ ਸ਼ਾਹਰੁਖ ਖ਼ਾਨ ਦਾ ਮੋਮ ਦਾ ਬੁੱਤ ਬਣਾਇਆ ਗਿਆ ਹੈ, ਜਿਸ ਨੂੰ ਦੇਖਣ ਵਾਲਿਆਂ ਦੀ ਭੀੜ ਲੱਗ ਗਈ ਹੈ।

View this post on Instagram

A post shared by SRK_WORLD 🔵 (@srkian_dkc)


 ਦੱਸ ਦੇਈਏ ਕਿ ਬੰਗਾਲ ਦੇ ਆਸਨਸੋਲ ਵਿੱਚ ਮੋਹਸ਼ਿਲਾ ਦੇ ਮਸ਼ਹੂਰ ਮੂਰਤੀਕਾਰ ਸੁਸ਼ਾਂਤ ਰਾਏ ਨੇ ਸ਼ਾਹਰੁਖ ਖ਼ਾਨ ਦਾ ਇਹ ਪਠਾਨ ਲੁੱਕ ਵਾਲਾ ਬੁੱਤ ਤਿਆਰ ਕਰਕੇ ਆਪਣੇ ਮਿਊਜ਼ੀਅਮ ਵਿੱਚ ਲਗਾਇਆ ਹੈ। ਇੱਥੇ ਪਠਾਨ ਦੇ ਬੁੱਤ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਪ੍ਰਸ਼ੰਸਕ ਇਸ ਨਾਲ ਸੈਲਫੀ ਲੈ ਰਹੇ ਹਨ। ਪਠਾਨ ਦੇ ਇਸ ਬੁੱਤ ਦਾ ਉਦਘਾਟਨ ਬੀਤੇ ਐਤਵਾਰ ਕੀਤਾ ਗਿਆ, ਜਿਸ ਵਿੱਚ ਕਈ ਸਥਾਨਕ ਆਗੂਆਂ ਅਤੇ ਉੱਘੇ ਲੋਕਾਂ ਨੇ ਸ਼ਮੂਲੀਅਤ ਕੀਤੀ। ਸੁਸ਼ਾਂਤ ਰਾਏ ਨੇ ਦੋ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਸ਼ਾਹਰੁਖ ਖਾਨ ਦਾ ਲਾਈਫ ਸਾਈਜ਼ ਮੋਮ ਦਾ ਬੁੱਤ ਬਣਾਇਆ ਹੈ।


 ਹੋਰ ਪੜ੍ਹੋ: ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਦੀ ਤਰੀਕ ਆਈ ਸਾਹਮਣੇ, ਦਿੱਲੀ 'ਚ ਹੋਵੇਗਾ ਮੰਗਣੀ ਦਾ ਸਮਾਗਮ  

ਦੱਸ ਦੇਈਏ ਕਿ ਮੂਰਤੀਕਾਰ ਸੁਸ਼ਾਂਤ ਰਾਏ ਇਸ ਤੋਂ ਪਹਿਲਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਬੁੱਤ ਬਣਾ ਕੇ ਕਾਫੀ ਸੁਰਖੀਆਂ ਬਟੋਰ ਚੁੱਕੇ ਸਨ। ਸੁਸ਼ਾਂਤ ਨੇ ਆਪਣੇ ਘਰ ਵਿੱਚ ਇੱਕ ਮਿਊਜ਼ੀਅਮ ਖੋਲ੍ਹਿਆ ਹੈ ਅਤੇ ਹੁਣ ਤੱਕ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਵਿਰਾਟ ਕੋਹਲੀ ਅਤੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਸਮੇਤ ਕਈ ਸਟਾਰ ਹਸਤੀਆਂ ਦੇ ਮੋਮ ਦੇ ਬੁੱਤ ਬਣਾਏ ਹਨ।

View this post on Instagram

A post shared by Viral Bhayani (@viralbhayani)



Related Post