India VS Pak : ਮੈਚ ਦੌਰਾਨ ਗਾਇਕ ਅਰਿਜੀਤ ਸਿੰਘ ਨੇ ਅਨੁਸ਼ਕਾ ਸ਼ਰਮਾ ਤੋਂ ਮੰਗੀ ਫੋਟੋ, ਅਦਾਕਾਰਾ ਨੇ ਦਿੱਤਾ ਕਿਊਟ ਰਿਐਕਸ਼ਨ, ਵੇਖੋ ਵੀਡੀਓ

14 ਅਕਤੂਬਰ ਨੂੰ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਖੇਡਿਆ ਗਿਆ। ਇਸ ਮੈਚ ਦੌਰਾਨ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਅਰਿਜੀਤ ਸਿੰਘ ਤੱਕ ਕਈ ਮਸ਼ਹੂਰ ਹਸਤੀਆਂ ਨੇ ਸਟੇਡੀਅਮ ਪਹੁੰਚ ਕੇ ਟੀਮ ਇੰਡੀਆ ਦਾ ਹੌਸਲਾ ਵਧਾਇਆ। ਇਸ ਵਿਚਾਲੇ ਗਾਇਕ ਅਰਿਜੀਤ ਸਿੰਘ ਤੇ ਅਨੁਸ਼ਕਾ ਸ਼ਰਮਾ ਦੀ ਇੱਕ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

By  Pushp Raj October 15th 2023 05:17 PM

Arijit Singh Capture Anushka Sharma Viral Video: 14 ਅਕਤੂਬਰ ਨੂੰ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ ਦੌਰਾਨ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਅਰਿਜੀਤ ਸਿੰਘ ਤੱਕ ਕਈ ਮਸ਼ਹੂਰ ਹਸਤੀਆਂ ਨੇ ਸਟੇਡੀਅਮ ਪਹੁੰਚ ਕੇ ਟੀਮ ਇੰਡੀਆ ਦਾ ਹੌਸਲਾ ਵਧਾਇਆ।

ਮੈਚ ਦੌਰਾਨ ਸੋਸ਼ਲ ਮੀਡੀਆ 'ਤੇ ਅਰਿਜੀਤ ਸਿੰਘ ਦੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲੀਆਂ, ਜਿਨ੍ਹਾਂ 'ਚ ਕਦੇ ਅਰਿਜੀਤ ਸਿੰਘ ਗੇਮ ਦੀ ਸ਼ੁਰੂਆਤ ਕਰਦੇ ਹੋਏ ਗਾਉਂਦੇ ਨਜ਼ਰ ਆਏ ਤਾਂ ਕਦੇ ਬਾਬਰ ਦੇ ਵਿਕਟ 'ਤੇ ਡਾਂਸ ਕਰਦੇ ਹੋਏ। ਹੁਣ ਗਾਇਕ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਨੁਸ਼ਕਾ ਸ਼ਰਮਾ ਨੂੰ ਆਪਣਾ ਇੱਕ ਫੋਟੋ ਲੈਣ ਲਈ ਬੇਨਤੀ ਕਰ ਰਿਹਾ ਹੈ।

Arijit Singh Capture Anushka Sharma's Pic ❤️😍#ArijitSingh #AnushkaSharma #INDvPAK #CWC23 pic.twitter.com/sFiCx0OIyb

— ARIJITIAN FANS (@arijitianfans) October 14, 2023

ਅਰਿਜੀਤ ਸਿੰਘ ਨੇ ਅਨੁਸ਼ਕਾ ਸ਼ਰਮਾ ਦੀ ਤਸਵੀਰ ਕਲਿੱਕ ਕੀਤੀ

ਅਨੁਸ਼ਕਾ ਸ਼ਰਮਾ ਕੱਲ੍ਹ ਹੋਏ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਵਿੱਚ ਆਪਣੇ ਪਤੀ ਅਤੇ ਕ੍ਰਿਕਟਰ ਵਿਰਾਟ ਕੋਹਲੀ ਦਾ ਸਮਰਥਨ ਕਰਨ ਲਈ ਸਟੇਡੀਅਮ ਵਿੱਚ ਮੌਜੂਦ ਸੀ। ਇਸ ਦੌਰਾਨ ਉੱਥੇ ਗਾਇਕ ਅਰਿਜੀਤ ਸਿੰਘ ਵੀ ਮੌਜੂਦ ਸਨ, ਉਨ੍ਹਾਂ ਨੇ ਇਸ ਰੋਮਾਂਚਕ ਮੈਚ ਨੂੰ ਦੇਖਿਆ। ਹੁਣ ਇਨ੍ਹਾਂ ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਅਰਿਜੀਤ ਅਭਿਨੇਤਰੀ ਨੂੰ ਆਪਣੀ ਇਕ ਫੋਟੋ ਕਲਿੱਕ ਕਰਨ ਦੀ ਬੇਨਤੀ ਕਰਦੇ ਨਜ਼ਰ ਆ ਰਹੇ ਹਨ।ਅਜਿਹੇ 'ਚ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਅਤੇ ਫੋਟੋ ਕਲਿੱਕ ਕਰਦੇ ਹੋਏ ਪੋਜ਼ ਵੀ ਦਿੱਤਾ।

ਅਰਿਜੀਤ ਸਿੰਘ ਨੇ ਬਾਬਰ ਦੀ ਵਿਕਟ 'ਤੇ ਡਾਂਸ ਕੀਤਾ

ਬੀਤੇ ਦਿਨੀਂ ਹੀ ਅਰਿਜੀਤ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ 'ਚ ਉਹ ਪਾਕਿਸਤਾਨ ਦੇ ਖਿਡਾਰੀ ਬਾਬਰ ਆਜ਼ਮ ਦੇ ਆਊਟ ਹੋਣ ਤੋਂ ਬਾਅਦ ਖੜ੍ਹੇ ਹੋ ਕੇ ਖੁਸ਼ੀ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਸਨ।

- CWC2023 🩶#ArijitSingh pic.twitter.com/xuPtN6TKZ7

— Delicate (@ArijitPicGif) October 14, 2023

ਅਦਾਕਾਰਾ ਕਾਫੀ ਸਮੇਂ ਤੋਂ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੀ ਹੈ। ਅਜਿਹੇ 'ਚ ਹੁਣ ਉਹ 'ਚੱਕਦਾ ਐਕਸਪ੍ਰੈੱਸ' ਨਾਲ ਜਲਦ ਹੀ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫਿਲਮ ਰਾਹੀਂ ਅਨੁਸ਼ਕਾ ਸ਼ਰਮਾ ਸਾਲਾਂ ਬਾਅਦ ਪਰਦੇ 'ਤੇ ਵਾਪਸੀ ਕਰੇਗੀ।


Related Post