ਪਿਤਾ ਦੀ ਮੌਤ ਤੋਂ ਬਾਅਦ ਮਾਂ ਛੱਡ ਕੇ ਚਲੀ ਗਈ ਤਾਂ ਇਹ ਸਿੱਖ ਬੱਚਾ ਕਰ ਰਿਹਾ ਖੁਦ ਕਮਾਈ,ਅਨੰਦ ਮਹਿੰਦਰਾ ਨੇ ਵੀ ਕੀਤੀ ਤਾਰੀਫ
ਇਹ ਬੱਚਾ ਤਿਲਕ ਵਿਹਾਰ ਦਾ ਰਹਿਣ ਵਾਲਾ ਹੈ ਅਤੇ ਇਸ ਬੱਚੇ ਦਾ ਪਿਤਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇਸ ਦੀ ਮਾਂ ਵੀ ਇਸ ਨੂੰ ਬੇਸਹਾਰਾ ਛੱਡ ਕੇ ਚਲੀ ਗਈ । ਜਿਸ ਤੋਂ ਬਾਅਦ ਇਸ ਬੱਚੇ ਨੇ ਹਿੰਮਤ ਨਹੀਂ ਹਾਰੀ ਅਤੇ ਹਾਲਾਤਾਂ ਨਾਲ ਨਜਿੱਠਣ ਦੇ ਲਈ ਖੁਦ ਅੱਗੇ ਆਇਆ ।
ਖੇਡਣ ਮੱਲਣ ਦੀ ਉਮਰ ‘ਚ ਦਸ ਸਾਲ ਦਾ ਬੱਚਾ ਮਿਹਨਤ ਕਰਨ ਦੇ ਲਈ ਮਜ਼ਬੂਰ ਹੈ। ਇਸ ਪਿੱਛੇ ਕਾਰਨ ਕੁਝ ਹੋਰ ਨਹੀਂ ਬਲਕਿ ਇਸ ਬੱਚੇ ਦੀਆਂ ਮਜ਼ਬੂਰੀਆਂ ਹਨ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਦਸ ਸਾਲ ਦੇ ਬੱਚੇ ਦੀ ਆਖਿਰ ਕੀ ਮਜ਼ਬੂਰੀ ਰਹੀ ਹੋਵੇਗੀ ।ਇਹ ਬੱਚਾ ਤਿਲਕ ਵਿਹਾਰ ਦਾ ਰਹਿਣ ਵਾਲਾ ਹੈ ਅਤੇ ਇਸ ਬੱਚੇ ਦਾ ਪਿਤਾ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇਸ ਦੀ ਮਾਂ ਵੀ ਇਸ ਨੂੰ ਬੇਸਹਾਰਾ ਛੱਡ ਕੇ ਚਲੀ ਗਈ । ਜਿਸ ਤੋਂ ਬਾਅਦ ਇਸ ਬੱਚੇ ਨੇ ਹਿੰਮਤ ਨਹੀਂ ਹਾਰੀ ਅਤੇ ਹਾਲਾਤਾਂ ਨਾਲ ਨਜਿੱਠਣ ਦੇ ਲਈ ਖੁਦ ਅੱਗੇ ਆਇਆ ।
ਹੋਰ ਪੜ੍ਹੋ : ਸੋਨੀ ਪਾਬਲਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਹੋ ਗਿਆ ਸੀ ਦਿਹਾਂਤ
ਵੈਜ ਨੌਨ ਵੈਜ ਰੋਲਸ ਦੀ ਲਗਾਉਂਦੀ ਰੇਹੜੀ
ਜਸਪ੍ਰੀਤ 10 ਸਾਲ ਦਾ ਹੈ ਅਤੇ ਇਸ ਨੇ ਵੈਜ ਤੇ ਨੌਨ ਵੈਜ ਰੋਲਸ ਦੀ ਰੇਹੜੀ ਲਗਾਉਂਦਾ ਹੈ। ਜਿਸ ਨੂੰ ਵੇਚ ਕੇ ਇਹ ਬੱਚੇ ਖੁਦ ਦਾ ਖਰਚਾ ਚੁੱਕ ਰਿਹਾ ਹੈ ਅਤੇ ਆਪਣੀ ਭੈਣ ਦਾ ਵੀ ਪੇਟ ਭਰ ਰਿਹਾ ਹੈ।ਬਿਜਨੇਸਮੈਨ ਅਨੰਦ ਮਹਿੰਦਰਾ ਨੇ ਵੀ ਜਸਪ੍ਰੀਤ ਦੇ ਮਿਹਨਤ ਕਰਨ ਦੇ ਜਜ਼ਬੇ ਦੀ ਤਾਰੀਫ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚੇ ਨੂੰ ਮਦਦ ਦਾ ਭਰੋਸਾ ਵੀ ਦਿਵਾਇਆ ਹੈ।
ਜਸਪ੍ਰੀਤ ਸਵੇਰ ਵੇਲੇ ਸਕੂਲ ਜਾਂਦਾ ਹੈ ਅਤੇ ਸ਼ਾਮ ਨੂੰ ਆ ਕੇ ਐਗ ਰੋਲਸ ਦੀ ਰੇਹੜੀ ਲਗਾਉਂਦਾ ਹੈ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਜਸਪ੍ਰੀਤ ਉਨ੍ਹਾਂ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ ਜੋ ਹਾਲਾਤਾਂ ਸਾਹਮਣੇ ਹਾਰ ਮੰਨ ਜਾਂਦੇ ਹਨ ।