ਇਸ ਕੁੜੀ ਨੂੰ ‘ਝਾਂਜਰ’ ਗੀਤ ‘ਤੇ ਵੀਡੀਓ ਬਨਾਉਣ ਕਾਰਨ ਸੁਣਨੇ ਪਏ ਲੋਕਾਂ ਦੇ ਤਾਅਨੇ, ਕਿਹਾ ‘ਝਾਂਜਰ ਨਹੀਂ ਤੈਨੂੰ ਹੈ ਝਾਵੇਂ ਦੀ ਲੋੜ’

ਰੰਗ ਰੂਪ ਉਸ ਪ੍ਰਮਾਤਮਾ ਵੱਲੋਂ ਬਖਸ਼ੀ ਗਈ ਦਾਤ ਹੈ । ਉਸ ਦੀ ਨਜ਼ਰ ‘ਚ ਸਭ ਸੋਹਣੇ ਨੇ । ਪਰ ਅਸੀਂ ਇਨਸਾਨ ਸ਼ਾਇਦ ਗੋਰੇ ਰੰਗ ਰੂਪ ਨੂੰ ਹੀ ਸੁੱਹਪਣ ਸਮਝਦੇ ਹਾਂ ਅਤੇ ਕਈ ਵਾਰ ਰੰਗ ਰੂਪ ਦੇ ਚੱਕਰ ‘ਚ ਇਨਸਾਨ ਵਿਚਲੇ ਗੁਣਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ । ਇਸ ਦੀ ਮਿਸਾਲ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਇਸ ਕੁੜੀ ਦਾ ਵੀਡੀਓ ।

By  Shaminder March 31st 2023 11:21 AM

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਜੋ ਕਿ ਅਕਸਰ ਸੁਰਖੀਆਂ ਬਣ ਜਾਂਦੇ ਹਨ । ਇਨ੍ਹੀਂ ਦਿਨੀਂ ਇੱਕ ਕੁੜੀ ਦਾ ਵੀਡੀਓ ਵਾਇਰਲ (Video Viral)ਹੋ ਰਿਹਾ ਹੈ । ਜਿਸ ‘ਚ ਇਹ ਕੁੜੀ ਦੱਸ ਰਹੀ ਹੈ ਕਿ ਉਸ ਦਾ ਜਨਮ ਦਿਨ ਸੀ । ਉਸ ਨੇ ‘ਝਾਂਜਰ’ ਗੀਤ ‘ਤੇ ਇੱਕ ਵੀਡੀਓ ਬਣਾਇਆ ਸੀ ।


ਹੋਰ ਪੜ੍ਹੋ  : ਸਿੱਧੂ ਮੂਸੇਵਾਲਾ ਦੇ ਹੇਟਰਜ਼ ਦੀ ਕਰਤੂਤ, ਗਾਇਕ ਦੀ ਤਸਵੀਰ ‘ਤੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ

ਪਰ ਇਸ ਵੀਡੀਓ ਨੂੰ ਜਿਉਂ ਹੀ ਉਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਤਾਂ ਲੋਕਾਂ ਦੇ ਤਾਅਨੇ ਉਸ ਨੂੰ ਸੁਣਨ ਨੂੰ ਮਿਲੇ।ਕਈਆਂ ਲੋਕਾਂ ਨੇ ਉਸ ਨੂੰ ਕਮੈਂਟ ਕੀਤੇ ਕਿ ‘ਤੈਨੂੰ ਝਾਂਜਰ ਨਹੀਂ ਝਾਵੇਂ ਦੀ ਲੋੜ ਹੈ’। ਕਈ ਲੋਕਾਂ ਨੇ ਕਿਹਾ ਕਿ ਤੂੰ ਆਪਣੇ ਪੈਰ ਧੋ’।  



ਕੁੜੀ ਨੇ ਦਿੱਤੀ ਨਸੀਹਤ 

ਵਾਇਰਲ ਹੋ ਰਹੇ ਇਸ ਵੀਡੀਓ ‘ਚ ਕੁੜੀ ਕਹਿ ਰਹੀ ਹੈ ਕਿ ‘ਤੁਸੀਂ ਕਿਸੇ ਦੀ ਧੀ ਭੈਣ ਦੇ ਲਈ  ਓਨਾਂ ਹੀ ਬੋਲੋ ਜਿੰਨਾਂ ਤੁਸੀ ਆਪਣੀ ਧੀ ਭੈਣ ਦੇ ਬਾਰੇ ਸੁਣ ਸਕਦੇ ਹੋ’। ਇਹ ਰੰਗ ਰੂਪ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਇਹ ਤਾਂ ਰੱਬ ਦੀਆਂ ਬਣਾਈਆਂ ਚੀਜ਼ਾਂ ਹਨ, ਇਸ ਨੂੰ ਕੋਈ ਨਹੀਂ ਬਦਲ ਸਕਦਾ ਅਤੇ ਨਾਂ ਤਾਂ ਤੁਸੀਂ ਤੇ ਨਾਂ ਹੀ ਮੈਂ’ ।ਜਿਹੜੇ ਬੋਲਦੇ ਉਹ ਵੀ ਚੇਂਜ਼ ਨਹੀਂ ਕਰ ਸਦਕੇ, ਪਰ ਉਨ੍ਹਾਂ ਨੇ ਬਕਵਾਸ ਕਰਨਾ ਹੀ ਹੁੰਦਾ ਹੈ’।  


ਸੂਰਤ ਨਹੀਂ ਸੀਰਤ ਚੰਗੀ ਹੋਣੀ ਜ਼ਰੂਰੀ 

ਅੱਜ ਕੱਲ੍ਹ ਲੋਕ ਸੀਰਤ ਨਹੀਂ ਸੂਰਤ ਅਤੇ ਗੋਰੇ ਰੰਗ ਨੂੰ ਹੀ ਸੁਹੱਪਣ ਸਮਝਦੇ ਹਨ । ਪਰ ਜਦੋਂ ਤੱਕ ਤੁਹਾਡੇ ‘ਚ  ਈਮਾਨਦਾਰੀ, ਨਿਮਰਤਾ, ਸੱਚ, ਇਨਸਾਨੀਅਤ ਵਰਗੇ ਗੁਣ ਨਹੀਂ ਹਨ ਅਤੇ ਹੰਕਾਰ ਤੁਹਾਡੇ ‘ਤੇ ਹਾਵੀ ਰਹਿੰਦਾ ਹੈ ਤਾਂ ਤੁਸੀਂ ਕਦੇ ਵੀ ਵਧੀਆ ਇਨਸਾਨ ਨਹੀਂ ਬਣ ਸਕਦੇ । ਇਸ ਲਈ ਰੰਗ ਰੂਪ ਨਹੀਂ, ਬਲਕਿ ਸਾਨੂੰ ਕਿਸੇ ਵੀ ਇਨਸਾਨ ਦੇ ਗੁਣਾਂ ਤੋਂ ਹੀ ਉਸ ਨੂੰ ਜੱਜ ਕਰਨਾ ਚਾਹੀਦਾ ਹੈ ।  







Related Post