Viral Video: ਇਸ ਕਿਊਟ ਬੱਚੇ ਨੇ ਮਨਮੋਹਕ ਅੰਦਾਜ਼ 'ਚ ਪੜ੍ਹਾਈ ਕਰਨ ਤੋਂ ਕੀਤਾ ਇਨਕਾਰ, ਵੋਖੋ ਵੀਡੀਓ

By  Pushp Raj October 1st 2022 04:56 PM
Viral Video: ਇਸ ਕਿਊਟ ਬੱਚੇ ਨੇ ਮਨਮੋਹਕ ਅੰਦਾਜ਼ 'ਚ ਪੜ੍ਹਾਈ ਕਰਨ ਤੋਂ ਕੀਤਾ ਇਨਕਾਰ, ਵੋਖੋ ਵੀਡੀਓ

Little boy refuses to study viral video: ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿੱਚ ਨਿੱਕੇ ਬੱਚਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਨਿੱਕੇ ਜਿਹੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਬਹੁਤ ਹੀ ਮਨਮੋਹਕ ਅੰਦਾਜ਼ 'ਚ ਪੜ੍ਹਾਈ ਕਰਨ ਤੋਂ ਕੀਤਾ ਇਨਕਾਰ ਕਰਦਾ ਨਜ਼ਰ ਆ ਰਿਹਾ ਹੈ।

Image Source: Twitter

ਇਸ ਵਾਇਰਲ ਵੀਡੀਓ ਨੂੰ ਦੇਸ਼ ਦੇ ਮਸ਼ਹੂਰ ਲੇਖਕ ਗੁਲਜ਼ਾਰ ਸਾਹਿਬ ਦੇ ਫੈਨ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੇਹੱਦ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਗਿਆ ਹੈ।ਟਵਿੱਟਰ 'ਤੇ ਪੋਸਟ ਕੀਤੀ ਗਈ ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ," ਜ਼ਿੰਦਗੀ ਭਰ ਪੜ੍ਹਾਈ ਕਰਦੇ ਕਰਦੇ ਬੁੱਢਾ ਹੋ ਜਾਵਾਂਗਾ ??'

 

Image Source: Twitter

ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਬੱਚਾ ਆਪਣੇ ਘਰ ਵਿੱਚ ਟੇਬਲ 'ਤੇ ਆਪਣੀ ਪੈਨਸਿਲ ਅਤੇ ਨੋਟਬੁੱਕ ਰੱਖ ਕੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਕਿਊਟ ਬੱਚੇ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਇਹ ਬੱਚਾ ਬੜੇ ਹੀ ਮਨਮੋਹਕ ਅੰਦਾਜ਼ ਵਿੱਚ ਪੜ੍ਹਾਈ ਕਰਨ ਤੋਂ ਇਨਕਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਕਿਊਟ ਬੱਚਾ ਰੋਂਦੇ ਹੋਏ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਉਹ ਸਾਰੀ ਉਮਰ ਪੜ੍ਹ-ਪੜ੍ਹ ਕੇ ਬੁੱਢਾ ਹੋ ਜਾਵੇਗਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਵਿਊਜ਼, 23,200 ਲਾਈਕਸ ਮਿਲ ਚੁੱਕੇ ਹਨ।

Image Source: Twitter

ਹੋਰ ਪੜ੍ਹੋ: ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਕਸ਼ਾ ਬੰਧਨ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ ਇਹ ਫ਼ਿਲਮ

ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਦੇ ਕਮੈਂਟ ਸਕੈਸ਼ਨ ਵਿੱਚ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, ''ਗ਼ਲਤ ਨਹੀਂ ਕਹਿ ਰਿਹਾ ਹੈ ਇਹ ਬੱਚਾ... ਅਸੀਂ ਸੱਚਮੁੱਚ ਪੜ੍ਹ-ਪੜ੍ਹ ਕੇ ਬੁੱਢੇ ਹੋ ਜਾਂਦੇ ਹਾਂ'' ਇੱਕ ਹੋਰ ਯੂਜ਼ਰ ਨੇ ਲਿਖਿਆ, ''ਕਿਊਟ.. ਪਰ ਦਿਲ ਕੰਬਾਊ... ਬੇਚਾਰੇ ਬੱਚੇ... 'ਤੇ ਪੜ੍ਹਾਈ ਦਾ ਇੰਨਾ ਬੋਝ। ਮੇਰਾ ਮੰਨਣਾ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਹੈ..ਇਸ ਨੂੰ ਇਸ ਤਰ੍ਹਾਂ ਪੜ੍ਹਾਇਆ ਜਾਣਾ ਚਾਹੀਦਾ ਹੈ..ਕਿ ਬੱਚੇ ਸਕੂਲਾਂ ਵੱਲ ਦੇਖਣ..ਅਤੇ ਪੜ੍ਹਾਈ ਲਈ ਉਤਸ਼ਾਹਿਤ ਹੋਣ'।

ज़िन्दगी भर पढ़ाई करते करते बुड्ढा हो जाऊंगा ?? pic.twitter.com/D3XNoifVSm

— ज़िन्दगी गुलज़ार है ! (@Gulzar_sahab) September 28, 2022



Related Post