ਯੋਗਰਾਜ ਸਿੰਘ ਦੇ ਨਾਲ ਭੰਗੜਾ ਪਾਉਂਦਾ ਨਜ਼ਰ ਆਇਆ ਸਚਿਨ ਤੇਂਦੁਲਕਰ ਦਾ ਪੁੱਤਰ ਅਰਜੁਨ, ਵੀਡੀਓ ਵਾਇਰਲ

Arjun Tendulkar dances to Punjabi song with Yograj Singh: ਭਾਰਤੀ ਕ੍ਰਿਕੇਟ ਜਗਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਜਿਨ੍ਹਾਂ ਨੇ ਭਾਵੇਂ ਕ੍ਰਿਕੇਟ ਜਗਤ ਤੋਂ ਸੰਨਿਆਸ ਲੈ ਲਿਆ ਹੈ। ਪਰ ਪ੍ਰਸ਼ੰਸਕ ਅਜੇ ਵੀ ਸਚਿਨ ਨੂੰ ਕ੍ਰਿਕੇਟ ਦੇ ਮੈਦਾਨ 'ਤੇ ਮਿਸ ਕਰਦੇ ਹਨ।
ਉੱਧਰ ਗੱਲ ਕਰੀਏ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਤਾਂ ਅਰਜੁਨ ਇਨ੍ਹੀਂ ਦਿਨੀਂ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਕ੍ਰਿਕੇਟ ਦੇ ਗੁਰ ਸਿੱਖ ਰਿਹਾ ਹੈ ਅਤੇ ਚੰਡੀਗੜ੍ਹ ‘ਚ ਖੂਬ ਪਸੀਨਾ ਵਹਾ ਰਿਹਾ ਹੈ। ਅਰਜੁਨ ਤੇਂਦੁਲਕਰ ਟੀਮ ਇੰਡੀਆ ‘ਚ ਖੇਡਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ‘ਚ ਯੋਗਰਾਜ ਤੇ ਅਰਜੁਨ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
image source: twitter
ਹੋਰ ਪੜ੍ਹੋ : ਤਜਰਬੇਦਾਰ ਯੋਗਰਾਜ ਸਿੰਘ ਦੇ ਰਹੇ ਨੇ ਸਚਿਨ ਤੇਂਦਲੁਕਰ ਦੇ ਪੁੱਤਰ ਅਰਜੁਨ ਨੂੰ ਟ੍ਰੇਨਿੰਗ, ਦੇਖੋ ਤਸਵੀਰਾਂ
image source: twitter
ਇਸ ਵੀਡੀਓ ‘ਚ ਯੋਗਰਾਜ ਸਿੰਘ ਤੇ ਅਰਜੁਨ ਤੇਂਦੁਲਕਰ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦਾ ਹੈ ਕਿ ਯੋਗਰਾਜ ਤੇ ਅਰਜੁਨ ਪੰਜਾਬੀ ਗੀਤ ਬਾਬੇ ਭੰਗੜਾ ਪਾਉਂਦੇ ਹੋਏ ਨੱਚਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਜਣਿਆ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਯੋਗਰਾਜ ਤੇ ਅਰਜੁਨ ਦਾ ਇਹ ਅੰਦਾਜ਼ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ।
image source: twitter
ਖੁਦ ਯੋਗਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜਿਸ ਰਾਹੀਂ ਉਨ੍ਹਾਂ ਨੇ ਅਰਜੁਨ ਤੇਂਦੁਲਕਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ।
ਅਰਜੁਨ ਇਸ ਸਾਲ ਹੋਣ ਵਾਲੇ 27ਵੇਂ ਆਲ ਇੰਡੀਆ ਜੇਪੀ ਅਤਰੇ ਮੈਮੋਰੀਅਲ ਕ੍ਰਿਕੇਟ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਅਰਜੁਨ ਤੇਂਦੁਲਕਰ ਇਸ ਟੂਰਨਾਮੈਂਟ ਵਿੱਚ ਗੋਆ ਲਈ ਖੇਡਦੇ ਨਜ਼ਰ ਆਵੇਗਾ। ਇਸ ਟੂਰਨਾਮੈਂਟ ‘ਚ 100 ਅਜਿਹੇ ਖਿਡਾਰੀ ਖੇਡ ਚੁੱਕੇ ਹਨ, ਜੋ ਬਾਅਦ ‘ਚ ਟੀਮ ਇੰਡੀਆ ਲਈ ਖੇਡਦੇ ਰਹੇ। ਅਰਜੁਨ ਵੀ ਇਸੇ ਉਮੀਦ ‘ਚ ਜ਼ੋਰਦਾਰ ਅਭਿਆਸ ਕਰ ਰਹੇ ਹਨ।
View this post on Instagram