ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੋਇਆ ਇੱਕ ਹਫ਼ਤਾ, ਫੈਨਜ਼ ਨੇ ਥ੍ਰੀ ਡੀ ਪੇਂਟਿੰਗ ਬਣਾ ਕੇ ਦਿੱਤੀ ਸ਼ਰਧਾਂਜਲੀ
ਪਿਛਲੇ ਐਤਵਾਰ ਬਾਲੀਵੁੱਡ ਜਗਤ ਤੋਂ ਬਹੁਤ ਬੁਰੀ ਖ਼ਬਰ ਸਾਹਮਣੇ ਆਈ ਸੀ । ਬਾਲੀਵੁੱਡ ਦਾ ਡੈਂਸ਼ਿੰਗ ਤੇ ਹੱਸਮੁਖ ਚਿਹਰੇ ਵਾਲਾ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਸਦਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ । ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਤਰ੍ਹਾਂ ਚਲੇ ਜਾਣ ਦਾ ਦੁੱਖ ਪਰਿਵਾਰ ਦੇ ਨਾਲ ਫੈਨਜ਼ ਨੂੰ ਵੀ ਬਹੁਤ ਹੈ । ਉਨ੍ਹਾਂ ਦੇ ਫੈਨਜ਼ ਹਰ ਦਿਨ ਉਨ੍ਹਾਂ ਨੂੰ ਯਾਦ ਕਰ ਰਹੇ ਨੇ ।
View this post on Instagram
Vote for your favourite : https://www.ptcpunjabi.co.in/voting/
ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਫੀਮੇਲ ਫੈਨ ਸ਼ਿਖਾ ਸ਼ਰਮਾ ਨੇ ਥ੍ਰੀ ਡੀ ਪੇਂਟਿੰਗ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ । ਇਹ ਪੇਂਟਿੰਗ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਦਰਸ਼ਕ ਇਸ ਕਲਾ ਦੀ ਤਾਰੀਫ ਕਰਦੇ ਹੋਏ ਆਪਣੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਰਹੇ ਨੇ ।
14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ । 34 ਸਾਲ ਦਾ ਸੁਸ਼ਾਂਤ ਸਿੰਘ ਰਾਜਪੂਤ ਵਧੀਆ ਅਦਾਕਾਰ ਹੋਣ ਦੇ ਨਾਲ ਚੰਗੇ ਇਨਸਾਨ ਵੀ ਸਨ । ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਹੱਸਦਾ ਹੋਇਆ ਸਟਾਰ ਇਸ ਦੁਨੀਆ ਤੋਂ ਚਲਾ ਗਿਆ ਹੈ ।