Viral Video: ਕਿਸੇ ਹੋਰ ਨਾਲ ਰੋਮਾਂਸ ਕਰਦੀ ਰੰਗੀ ਹੱਥੀਂ ਫੜੀ ਗਈ ਭਾਰਤੀ ਸਿੰਘ; ਪਤੀ ਹਰਸ਼ ਦਾ ਗੁੱਸਾ ਪਹੁੰਚਿਆ ਸੱਤਵੇਂ ਆਸਮਾਨ ‘ਤੇ

Bharti Singh Viral Video: ਕਾਮੇਡੀ ਕੁਈਨ ਭਾਰਤੀ ਸਿੰਘ ਜੋ ਕਿ ਆਪਣੀ ਵੀਡੀਓਜ਼ ਨੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਫੈਨਜ਼ ਉਨ੍ਹਾਂ ਦੀ ਵੀਡੀਓਜ਼ ਨੂੰ ਖੂਬ ਪਸੰਦ ਕਰਦੇ ਹਨ। ਉਸਨੇ ਕਈ ਟੀਵੀ ਸ਼ੋਅਜ਼ ਵਿੱਚ ਆਪਣੀ ਕਾਮੇਡੀ ਦਾ ਟੈਲੇਂਟ ਦਿਖਾਇਆ ਹੈ ਅਤੇ ਰਿਆਲਿਟੀ ਸ਼ੋਅਜ਼ ਵਿੱਚ ਇੱਕ ਹੋਸਟ ਵਜੋਂ, ਉਸਨੇ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਛੋਟੇ ਪਰਦੇ 'ਤੇ ਭਾਰਤੀ ਸਿੰਘ ਆਪਣੇ ਹੁਨਰ ਨਾਲ ਕਾਫੀ ਸੁਰਖੀਆਂ ਬਟੋਰਦੀ ਹੈ, ਪਰ ਅਸਲ ਜ਼ਿੰਦਗੀ 'ਚ ਵੀ ਉਹ ਲੋਕਾਂ ਨੂੰ ਹਸਾਉਣ ਦਾ ਕੋਈ ਮੌਕਾ ਨਹੀਂ ਛੱਡਦੀ। ਉਹ ਅਕਸਰ ਫਨੀ ਵੀਡੀਓਜ਼ ਅਤੇ ਰੀਲਾਂ ਸ਼ੇਅਰ ਕਰਕੇ ਆਪਣੇ ਫੈਨਜ਼ ਦਾ ਮਨੋਰੰਜਨ ਕਰਦੀ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਭਾਰਤੀ ਸਿੰਘ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
image source: Instagram
ਹੋਰ ਪੜ੍ਹੋ : 'ਪਠਾਨ' ਦੀ ਸਫਲਤਾ ਨੂੰ ਲੈ ਕੇ ਸ਼ਾਹਰੁਖ ਖ਼ਾਨ ਨੇ ਕੁਝ ਇਸ ਅੰਦਾਜ਼ ‘ਚ ਕੀਤਾ ਫੈਨਜ਼ ਦਾ ਧੰਨਵਾਦ; ਮੰਨਤ ਦੀ ਬਾਲਕੋਨੀ 'ਚ ਕੀਤਾ ਡਾਂਸ
ਭਾਰਤੀ ਦਾ ਕਿਸੇ ਹੋਰ ਸ਼ਖਸ ਨਾਲ ਰੋਮਾਂਸ ਵਾਲਾ ਵੀਡੀਓ ਵਾਇਰਲ
ਭਾਰਤੀ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਆਪਣੇ ਪਤੀ ਹਰਸ਼ ਲਿੰਬਾਚੀਆ ਤੋਂ ਇਲਾਵਾ ਕਿਸੇ ਹੋਰ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਸੀ। ਉਨ੍ਹਾਂ ਦੀ ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ। ਇਸ ਵੀਡੀਓ 'ਚ ਉਹ ਟੀਵੀ ਐਕਟਰ ਕਰਨਵੀਰ ਬੋਹਰਾ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।
image source: Instagram
ਇਸ 'ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਸਿੰਘ ਅਤੇ ਕਰਨਵੀਰ ਇਕ-ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਪਰ ਇਸ ਦੌਰਾਨ ਕਾਮੇਡੀਅਨ ਦੇ ਪਤੀ ਹਰਸ਼ ਲਿੰਬਾਚੀਆ ਦੋਵਾਂ ਨੂੰ ਰੰਗੇ ਹੱਥੀਂ ਫੜ ਲੈਂਦੇ ਹਨ। ਉਹ ਕਰਨਵੀਰ ਨੂੰ ਉੱਥੋਂ ਭਜਾ ਦਿੰਦੇ ਨੇ ਅਤੇ ਭਾਰਤੀ ਨੂੰ ਥੱਪੜ ਮਾਰਨ ਦੀ ਐਕਟਿੰਗ ਕਰਦੇ ਹਨ। ਫਿਰ ਸਾਰੇ ਜਾਣੇ ਇੱਕ ਦੂਜੇ ਦੇ ਨਾਲ ਝਗੜਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦਈਏ ਇਹ ਰੀਲ ਤਿੰਨਾਂ ਨੇ ਸਿਰਫ ਮਸਤੀ ਤੇ ਮਜ਼ਾਕ ਲਈ ਬਣਾਈ ਹੈ। ਇਸ ਰੀਲ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।
image source: Instagram
ਅੰਮ੍ਰਿਤਸਰ ਦੀ ਜੰਮਪਲ ਭਾਰਤੀ ਸਿੰਘ ਨੇ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚੀਆ ਦੇ ਨਾਲ ਸਾਲ 2013 ਵਿੱਚ ਵਿਆਹ ਕਰਵਾ ਲਿਆ ਸੀ। ਪਿਛਲੇ ਸਾਲ ਹੀ ਦੋਵੇਂ ਇੱਕ ਬੱਚੇ ਦੇ ਮਾਪੇ ਬਣੇ ਸਨ। ਦੋਵੇਂ ਅਕਸਰ ਹੀ ਆਪਣੇ ਪੁੱਤਰ ਗੋਲਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
image source: Instagram
View this post on Instagram