ਡਿੱਗਦੀ ਹੋਈ ਇਸ ਟੀਵੀ ਐਕਟਰ੍ਰੈਸ ਨੇ ਦਿਖਾਏ ਆਪਣੇ ਰੰਗ, ਉੱਲਟਾ ਮਦਦ ਕਰਨ ਵਾਲੇ ਫੈਨ ਨੂੰ ਦੇਣ ਲੱਗੀ ਝਿੜਕਾਂ

Dipika Kakar news: ਸਸੁਰਾਲ ਸਿਮਰ ਕਾ ਫੇਮ ਦੀਪਿਕਾ ਕੱਕੜ ਨੇ ਘਰ-ਘਰ ਆਪਣੀ ਪਹਿਚਾਣ ਬਣਾਈ ਹੈ। ਉਸ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਦਾ ਹੈ। ਹੁਣ ਭਾਵੇਂ ਉਹ ਟੀਵੀ ਉੱਤੇ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੇ ਵੀਲੌਗਸ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੀ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰਦੇ ਹਨ। ਪਰ ਹਾਲ ਹੀ 'ਚ ਇੱਕ ਵੀਡੀਓ ਨੂੰ ਲੈ ਕੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
image source: instagram
ਦਰਅਸਲ ਹਾਲ ਹੀ 'ਚ ਉਹ ਕਿਸੇ ਅਵਾਰਡ ਪ੍ਰੋਗਰਾਮ 'ਚ ਸ਼ਿਰਕਤ ਕਰਨ ਗਈ ਸੀ। ਉਥੋਂ ਵਾਪਸ ਪਰਤਦੇ ਸਮੇਂ ਅਦਾਕਾਰਾ ਨੂੰ ਪਪਰਾਜ਼ੀ ਨੇ ਘੇਰ ਲਿਆ। ਇਸ ਦੌਰਾਨ ਦੀਪਿਕਾ ਕੱਕੜ ਦਾ ਪੈਰ ਫਿੱਸਲ ਗਿਆ ਤੇ ਉਹ ਡਿੱਗਦੀ-ਡਿੱਗਦੀ ਮਸਾਂ ਹੀ ਬਚੀ। ਪਰ ਇਸ ਦੌਰਾਨ ਐਕਟਰ੍ਰੈਸ ਨੂੰ ਡਿੱਗਣ ਤੋਂ ਬਚਾਉਣ ਲਈ ਉਨ੍ਹਾਂ ਦੇ ਨਾਲ ਚੱਲ ਰਹੇ ਇੱਕ ਫੈਨ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਦੀਪਿਕਾ ਨੇ ਉਸ ਨੂੰ ਸਖ਼ਤੀ ਨਾਲ ਮਨ੍ਹਾ ਕਰ ਦਿੱਤਾ। ਵੀਡੀਓ ਦੇਖ ਰਹੇ ਲੋਕਾਂ ਨੂੰ ਦੀਪਿਕਾ ਦਾ ਅਜਿਹਾ ਕਰਨਾ ਪਸੰਦ ਨਹੀਂ ਆਇਆ ਅਤੇ ਜਿਸ ਕਰਕੇ ਲੋਕ ਉਸ ਨੂੰ ਖੂਬ ਟ੍ਰੋਲ ਕਰ ਰਹੇ ਹਨ।
image source: instagram
ਦੀਪਿਕਾ ਕੱਕੜ ਨੂੰ ਭਾਵੇਂ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਰ ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।
image source: instagram
ਇਕ ਯੂਜ਼ਰ ਨੇ ਲਿਖਿਆ, ‘ਤੁਸੀਂ ਵੀਲੌਗ 'ਚ ਇੰਨੇ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਉਨ੍ਹਾਂ ਨੂੰ ਹੀ ਅੱਖਾਂ ਦਿਖਾਉਂਦੇ ਹੋ ਜੋ ਅਸਲ 'ਚ ਮਦਦ ਕਰਦੇ ਹਨ। ਵਾਹ ਕਿਆ ਰਵੱਈਆ ਹੈ ਮੈਡਮ। ਜੇਕਰ ਤੁਸੀਂ ਵੀਲੌਗ ਵਿੱਚ ਇਹੀ ਸਟਾਈਲ ਰੱਖਿਆ ਹੁੰਦਾ ਤਾਂ ਮਜ਼ਾ ਆਉਂਦਾ’। ਇੱਕ ਹੋਰ ਨੇ ਲਿਖਿਆ, ‘ਇਹ ਉਸਦਾ ਅਸਲੀ ਚਿਹਰਾ ਹੈ, ਵੀਲੌਗ ਵਿੱਚ ਵਧੀਆ ਹੋਣ ਦੀ ਅਦਾਕਾਰੀ’। ਇੱਕ ਹੋਰ ਨੇ ਲਿਖਿਆ ਹੈ ‘ਭਲਾਈ ਦਾ ਜਮਾਨਾ ਹੀ ਨਹੀਂ’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
View this post on Instagram