ਸੰਜੇ ਦੱਤ ਪਤਨੀ ਨਾਲ ਮਨਾ ਰਹੇ ਨੇ ਛੁੱਟੀਆਂ ,ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ 

By  Shaminder November 14th 2018 01:16 PM

ਸੰਜੇ ਦੱਤ ਏਨੀਂ ਦਿਨੀਂ ਆਪਣੀ ਪਤਨੀ ਮਾਨਿਅਤਾ ਨਾਲ ਸ਼ੂਟਿੰਗ ਤੋਂ ਸਮਾ ਕੱਢ ਕੇ ਛੁੱਟੀਆਂ ਬਿਤਾ ਰਹੇ ਨੇ । ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਮਲਟੀਸਟਾਰਰ ਮੂਵੀ ਕਲੰਕ 'ਚ ਨਜ਼ਰ ਆਉਣਗੇ। ਫਿਲਮ 'ਚ ਵਰੁਣ ਧਵਨ ,ਆਲਿਆ ਭੱਟ ਅਤੇ ਮਾਧੁਰੀ ਦੀਕਸ਼ਿਤ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਹੋਰ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੇ ਨੇ ।

ਹੋਰ ਵੇਖੋ : ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ‘ਕਲੰਕ’ ‘ਚ ਆਉਣਗੇ ਨਜ਼ਰ

manyta dutt manyta dutt

ਜਿਸ 'ਚ ਮੁੱਖ ਤੌਰ 'ਤੇ ਤੋਰਬਾਜ਼,ਪ੍ਰਸਥਾਨਮ ਅਤੇ ਪਾਣੀਪਤ ਹੈ । ਜਿਸ 'ਚ ਉਹ ਅਹਿਮ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ । ਪਰ ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਨਾਲ ਇਸ ਰੁੱਝੇ ਹੋਏ ਸਮੇਂ ਚੋਂ ਸਮਾ ਕੱਢ ਕੇ ਕਵਾਲਿਟੀ ਟਾਈਮ ਬਿਤਾ ਰਹੇ ਨੇ । ਦੀਵਾਲੀ ਦੇ ਦਿਨ ਮੀਡੀਆ ਦੇ ਕੈਮਰਿਆਂ ਨੂੰ ਪੋਜ਼ ਦਿੰਦੇ ਹੋਏ ਤੈਸ਼ 'ਚ ਆ ਗਏ ਸਨ । ਫੋਟੋਗ੍ਰਾਫਰਾਂ ਦੇ ਵਾਰ ਵਾਰ ਪੋਜ਼ ਦੇਣ ਦੀ ਬੇਨਤੀ ਨੂੰ ਸੰਜੇ ਦੱਤ ਨੇ ਖਾਸ ਤਵੱਜੋ ਨਹੀਂ ਸੀ ਦਿੱਤੀ ।

manyta dutt manyta dutt

ਤਸਵੀਰਾਂ ਖਿੱਚਣ ਦੌਰਾਨ ਸੰਜੇ ਦੱਤ ਖਿੱਝ ਗਏ ਸਨ ਅਤੇ ਉਨ੍ਹਾਂ ਨੇ ਫੋਟੋਗ੍ਰਾਫਰਸ ਨਾਲ ਗਾਲੀ ਗਲੌਚ ਵੀ ਕੀਤਾ । ਪਰ ਹੁਣ ਉਹ ਆਪਣੇ ਸਮੇਂ ਚੋਂ ਕੁਝ ਸਮਾ ਕੱਢ ਕੇ ਆਪਣੀ ਪਤਨੀ ਨਾਲ ਛੁੱਟੀਆਂ ਮਨਾ ਰਹੇ ਨੇ । ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ।

Related Post