ਵਿਨੇਪਾਲ ਬੁੱਟਰ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਅੱਜ ਕੱਲ੍ਹ ਇਸ ਤਰ੍ਹਾਂ ਦਿੰਦਾ ਹੈ ਦਿਖਾਈ

By  Shaminder October 27th 2021 11:49 AM

ਵਿਨੇਪਾਲ ਬੁੱਟਰ (Vinaypal Buttar )ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਆਪਣੇ ਪਿੰਡ ਮੈਣ ਦੇ ਸਕੂਲ ਤੋਂ ਹੀ ਪੂਰੀ ਕੀਤੀ  ਜਿਸ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਪਟਿਆਲਾ ਦੇ ਮਹਿੰਦਰਾ ਕਾਲਜ 'ਚ ਪੂਰੀ ਕੀਤੀ । ਇੱਥੇ ਹੀ ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਜਾਗਿਆ ਕਿਉਂਕਿ ਵਿਨੇਪਾਲ ਪਹਿਲਵਾਨੀ ਅਤੇ ਰੈਸਲਿੰਗ ਕਰਦੇ ਸਨ ਅਤੇ ਜਦੋਂ ਭਲਵਾਨੀ ਕਰਕੇ ਥੱਕ ਜਾਂਦੇ ਸਨ ਤਾਂ ਉਸ ਤੋਂ ਬਾਅਦ ਜਦੋਂ ਰੈਸਟ ਕਰਨ ਲਈ ਬੈਠਦੇ ਤਾਂ ਦੋਸਤਾਂ ਨੂੰ ਗੀਤ ਸੁਣਾਇਆ ਕਰਦੇ ਸਨ । ਬਸ ਇੱਥੋਂ ਹੀ ਉਨ੍ਹਾਂ ਨੂੰ ਲੇਖਣੀ ਦੇ ਨਾਲ-ਨਾਲ ਗਾਇਕੀ ਦਾ ਸ਼ੌਂਕ ਵੀ ਜਾਗਿਆ ।

Vinaypal,, -min image From instagram

ਹੋਰ ਪੜ੍ਹੋ : ਆਹ ਕੀ ਹੋ ਗਿਆ ਆਮਿਰ ਖ਼ਾਨ ਨੂੰ, ਬਦਲੀ ਲੁੱਕ ਦੇਖ ਕੇ ਆਮਿਰ ’ਤੇ ਲੋਕ ਕਰ ਰਹੇ ਹਨ ਭੱਦੇ ਕਮੈਂਟ

ਵਿਨੇਪਾਲ ਬੁੱਟਰ ਕਿਉਂਕਿ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਇਸ ਲਈ ਉਨ੍ਹਾਂ ਕੋਲ ਟੀਵੀ ਨਹੀਂ ਸੀ ਜਿਸ ਤੋਂ ਬਾਅਦ ਪਿਤਾ ਨੇ ਉਨ੍ਹਾਂ ਦੇ ਗਾਇਕੀ ਦੇ ਸ਼ੌਂਕ ਨੂੰ ਵੇਖਦੇ ਹੋਏ ਇੱਕ ਟੇਪ ਰਿਕਾਰਡ ਲੈ ਕੇ ਦਿੱਤਾ ਸੀ । ਉਂਨ੍ਹਾਂ ਨੂੰ ਗਾਇਕੀ ਦੇ ਖੇਤਰ 'ਚ ਲੰਮਾ ਸਮਾਂ ਸੰਘਰਸ਼ ਕਰਨਾ ਪਿਆ । ਹਰਭਜਨ ਮਾਨ ਨੇ ਉਨ੍ਹਾਂ ਦੇ ਸੰਗੀਤਕ ਸਫ਼ਰ 'ਚ ਅੱਗੇ ਵੱਧਣ ਲਈ ਕਾਫੀ ਮਦਦ ਕੀਤੀ ਅਤੇ ਕਈ ਸਾਲ ਉਨ੍ਹਾਂ ਦੇ ਨਾਲ ਰਹਿਣ ਦਾ ਮੌਕਾ ਵਿਨੇਪਾਲ ਨੂੰ ਮਿਲਿਆ ਇਸ ਦੇ ਨਾਲ ਹੀ ਬਾਬੂ ਸਿੰਘ ਮਾਨ ਦੀ ਸੰਗਤ ਕਰਨ ਦਾ ਮੌਕਾ ਵੀ ਮਿਲਿਆ ।

Vinaypal buttar-min image From instagram

ਆਪਣੀ ਕੈਸੇਟ ਕੱਢਣ ਲਈ ਵਿਨੇਪਾਲ ਕੋਲ ਪੈਸੇ ਨਹੀਂ ਸਨ ਅਤੇ ਘਰ ਦੇ ਹਾਲਾਤ ਵੀ ਏਨੇ ਚੰਗੇ ਨਹੀਂ ਸਨ ਕਿ ਉਹ ਇੱਕ ਕੈਸੇਟ ਕੱਢ ਸਕਦੇ । ਜਿਸ ਤੋਂ ਬਾਅਦ ਉਹ ਮੈਲਬੋਰਨ ਚਲੇ ਗਏ ਅਤੇ ਉੱਥੇ ਹੀ ਕਮਾਈ ਕਰਕੇ ਫਿਰ ਭਾਰਤ ਪਰਤ ਕੇ 2007 'ਚ ਉਨ੍ਹਾਂ ਦਾ ਗੀਤ ਆਇਆ ਸੀ ਖੂਬਸੂਰਤ , ਪਰ ਇਸ ਨੂੰ ਵੀ ਕੋਈ ਬਹੁਤਾ ਚੰਗਾ ਰਿਸਪਾਂਸ ਨਹੀਂ ਮਿਲਿਆ । ਵਿਨੇਪਾਲ ਜਿੰਨੇ ਬਿਹਤਰੀਨ ਗਾਇਕ ਹਨ ਉਸ ਤੋਂ ਵੀ ਜ਼ਿਆਦਾ ਬਿਹਤਰੀਨ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਨੂੰ 2013 'ਚ ਪੀਟੀਸੀ ਵੱਲੋਂ ਉਨ੍ਹਾਂ ਨੂੰ ਬੈਸਟ ਲਿਰਸਿਸਟ ਦਾ ਅਵਾਰਡ ਵੀ ਦਿੱਤਾ ਗਿਆ ਸੀ ।

View this post on Instagram

 

A post shared by Vinaypal Buttar✅ (@officialvinaypalbuttar)

 

Related Post