Vijay Devarakonda reaction on boycott trend: ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਆਮਿਰ ਖ਼ਾਨ ਦੀ ਬਹੁਚਰਚਿਤ ਫ਼ਿਲਮ ਲਾਲ ਸਿੰਘ ਚੱਢਾ ਦਾ ਬਾਈਕਾਟ ਕਾਰਨ ਪੂਰੀ ਤਰ੍ਹਾਂ ਫਲਾਪ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਹੋ ਰਹੇ ਲਾਲ ਸਿੰਘ ਚੱਢਾ ਦੇ ਬਾਈਕਾਟ ਟ੍ਰੈਂਡ ਕਾਰਨ ਫ਼ਿਲਮ ਬਾਕਸ ਆਫਿਸ 'ਤੇ ਚੱਲ ਨਹੀਂ ਸਕੀ। ਇਸ ਮਾਮਲੇ ਉੱਤੇ ਕਈ ਬਾਲੀਵੁੱਡ ਸੈਲੇਬਸ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਬਾਲੀਵੁੱਡ ਸੈਲੇਬਸ ਤੋਂ ਬਾਅਦ ਹੁਣ ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਵਿੱਚ ਫ਼ਿਲਮਾਂ ਦੇ ਬਾਈਕਾਟ ਨੂੰ ਲੈ ਕੇ ਨਾਰਾਜ਼ ਹੋਏ ਹਨ। ਉਨ੍ਹਾਂ ਨੇ ਇਸ ਮੁੱਦੇ 'ਤੇ ਆਪਣੀ ਵਿਚਾਰ ਸਾਂਝੇ ਕੀਤੇ ਹਨ।
Image Source: Twitter
ਦੱਸਣਯੋਗ ਹੈ ਕਿ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖਾਨ ਸਟਾਰਰ ਫ਼ਿਲਮ ਲਾਲ ਸਿੰਘ ਚੱਢਾ 180 ਕਰੋੜ ਦੇ ਭਾਰੀ ਬਜਟ ਵਿੱਚ ਬਣੀ ਹੈ ਅਤੇ ਫ਼ਿਲਮ ਅਜੇ ਤੱਕ ਬਾਕਸ ਆਫਿਸ 'ਤੇ 50 ਕਰੋੜ ਦਾ ਅੰਕੜਾ ਪਾਰ ਨਹੀਂ ਕਰ ਸਕੀ ਹੈ। ਜਿਸ ਕਾਰਨ ਫ਼ਿਲਮ ਦੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਸੋਸ਼ਲ ਮੀਡੀਆ 'ਤੇ ਬਾਈਕਾਟ ਟ੍ਰੈਂਡ ਦੇ ਚੱਲਦੇ ਆਮਿਰ ਖ਼ਾਨ ਦੀ ਫ਼ਿਲਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
Image Source: Twitter
ਹੁਣ ਇਸ ਮਾਮਲੇ ਉੱਤੋ ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਇੱਕ ਇੰਟਰਵਿਊ ਦੇ ਵਿੱਚ ਵਿਜੇ ਦੇਵਰਕੋਂਡਾ ਨੇ ਕਿਹਾ, " ਫ਼ਿਲਮ ਦੇ ਸੈੱਟ 'ਤੇ ਸ਼ੂਟਿੰਗ ਕਰਦੇ ਸਮੇਂ ਮੈਨੂੰ ਲੱਗਦਾ ਹੈ ਕਿ ਫ਼ਿਲਮ ਬਣਾਉਣ ਲਈ ਇੱਕ ਨਿਰਦੇਸ਼ਕ, ਅਭਿਨੇਤਾ ਅਤੇ ਅਭਿਨੇਤਰੀ ਨਹੀਂ ਬਲਕਿ ਸੈਂਕੜੇ ਹੋਰ ਲੋਕ ਵੀ ਅਹਿਮ ਹੁੰਦੇ ਹਨ। ਅਖਿਰਕਾਰ ਇੱਕ ਫ਼ਿਲਮ ਦੇ ਪਿੱਛੇ ਸ਼ੂਟਿੰਗ ਸਟਾਫ਼ ਦੇ 200-300 ਲੋਕ ਲੱਗੇ ਹੋਏ ਹਨ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇੱਕ ਫ਼ਿਲਮ ਕਰਕੇ ਰੁਜ਼ਗਾਰ ਮਿਲਦਾ ਹੈ, ਜਿਸ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਚੱਲਦੀ ਹੈ।
ਬੇਸ਼ੱਕ ਲੋਕ ਅੱਜ ਦੇ ਸਮੇਂ 'ਚ ਆਮਿਰ ਖ਼ਾਨ ਦੇ ਨਾਂ ਨਾਲ ਫ਼ਿਲਮ ਦਾ ਬਾਈਕਾਟ ਕਰ ਰਹੇ ਹਨ, ਪਰ ਉਹ ਸ਼ਾਇਦ ਇਹ ਭੁੱਲ ਰਹੇ ਹਨ ਕਿ ਉਸ ਫ਼ਿਲਮ ਰਾਹੀਂ 2000-3000 ਪਰਿਵਾਰ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਨ।"
Image Source: Twitter
ਹੋਰ ਪੜ੍ਹੋ: 6 ਸਾਲਾਂ ਬਾਅਦ ਮੁੜ ਵੱਡੇ ਪਰਦੇ ਵਾਪਿਸ ਪਰਤੀ ਮਹਿਮਾ ਚੌਧਰੀ, ਫ਼ਿਲਮ ਐਮਰਜੈਂਸੀ ਤੋਂ ਫਰਸਟ ਲੁੱਕ ਆਇਆ ਸਾਹਮਣੇ
ਆਪਣੀ ਗੱਲ ਨੂੰ ਜਾਰੀ ਰੱਖਦਿਆਂ ਵਿਜੇ ਦੇਵਰਕੋਂਡਾ ਨੇ ਕਿਹਾ ਹੈ ਕਿ- ਕੁਝ ਲੋਕ ਬਾਈਕਾਟ ਦੇ ਰੁਝਾਨ ਰਾਹੀਂ ਇਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਸਪੱਸ਼ਟ ਤੌਰ 'ਤੇ ਖੋਹ ਰਹੇ ਹਨ। ਇਸ ਦੇ ਨਾਲ ਹੀ ਤੁਸੀਂ ਫ਼ਿਲਮ ਦਾ ਬਾਈਕਾਟ ਕਰਕੇ ਆਮਿਰ ਖਾਨ ਨੂੰ ਪ੍ਰਭਾਵਿਤ ਨਹੀਂ ਕਰ ਰਹੇ ਹੋ। ਸਗੋਂ ਪੂਰੇ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਮਿਰ ਖਾਨ ਇੱਕ ਅਜਿਹਾ ਕਲਾਕਾਰ ਹੈ ਜੋ ਆਪਣੇ ਦਮ 'ਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਦਾ ਹੈ।