ਕਮਾਂਡੋ 3 ‘ਚ ਹੋਵੇਗਾ ਤਿੰਨ ਗੁਣਾ ਐਕਸ਼ਨ, ਡਰਾਮ ਤੇ ਥ੍ਰਿਲਰ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ ਜਿਸ ਨੂੰ ਹਰ ਕੋਈ ਐਕਸ਼ਨ ਕਮਾਂਡੋ ਦੇ ਨਾਮ ਨਾਲ ਜਾਣਦਾ ਹੈ। ਜੀ ਹਾਂ, ਵਿਦਯੁਤ ਜਾਮਵਾਲ ਬਹੁਤ ਜਲਦ ਵੱਡੇ ਪਰਦੇ ਉੱਤੇ ਇੱਕ ਵਾਰ ਫਿਰ ਤੋਂ ਕਮਾਂਡੋ 3 ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਕਮਾਂਡੋ ਮੂਵੀ ਦੇ ਪਹਿਲਾ ਭਾਗ ਦੀ ਸਫਲਤਾ ਤੋਂ ਬਾਅਦ ਦੂਜਾ ਭਾਗ ਲੈ ਕੇ ਆਏ ਸਨ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਜਿਸਦੇ ਚੱਲਦੇ ਫ਼ਿਲਮ ਕਮਾਂਡੋ ਦਾ ਹੁਣ ਤੀਜਾ ਭਾਗ ਆ ਰਿਹਾ ਹੈ।
View this post on Instagram
ਹੋਰ ਵੇਖੋ:ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ 'ਬਦਲਾ' ਦਾ ਟ੍ਰੇਲਰ
ਇਸ ਦੀ ਜਾਣਕਾਰੀ ਮੂਵੀ ਦੇ ਹੀਰੋ ਵਿਦਯੁਤ ਜਾਮਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਮੋਸ਼ਨ ਪੋਸਟਰ ਪਾ ਕੇ ਦਿੱਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਐਕਸ਼ਨ ਤਿੰਨ ਗੁਣਾ, ਡਰਾਮ ਤਿੰਨ ਗੁਣਾ, ਥ੍ਰਿਲਰ ਤਿੰਨ ਗੁਣਾ...’ ਇਸ ਨਾਲ ਉਹਨਾਂ ਨੇ ਮੂਵੀ ਦੀ ਰਿਲੀਜ਼ ਤਾਰੀਕ ਵੀ ਦੱਸੀ ਹੈ। ਇਸ ਵਾਰ ਵੀ ਕਮਾਂਡੋ ਮੂਵੀ ‘ਚ ਵਿਦਯੁਤ ਜਾਮਵਾਲ ਦੇ ਖਤਰਨਾਕ ਸਟੰਟ ਦੇਖਣ ਨੂੰ ਮਿਲਣਗੇ। ਵਿਦਯੁਤ ਜਾਮਵਾਲ ਤੋਂ ਇਲਾਵਾ ਇਸ ਮੂਵੀ ‘ਚ ਅਦਾ ਸ਼ਰਮਾ, ਅੰਗਿਰਾ ਧਾਰ ਤੇ ਗੁਲਸ਼ਨ ਦੇਵਾਇਆ ਵੀ ਨਜ਼ਰ ਆਉਣਗੇ। ਕਮਾਂਡੋ ਮੂਵੀ ਨੂੰ ਡਾਇਰੈਕਟਰ ਆਦਿਤਿਆ ਦੱਤ ਕਰ ਰਹੇ ਹਨ। ਇਸ ਮੂਵੀ ਨੂੰ ਪ੍ਰੋਡਿਊਸ਼ ਵਿਪੁਲ ਸ਼ਾਹ ਤੇ ਰਿਲਾਇੰਸ ਇੰਨਟਟੈਨਮੈਂਟ ਵੱਲੋਂ ਕੀਤਾ ਜਾਵੇਗਾ। ਇਹ ਮੂਵੀ 20 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।