ਇੰਸਟਾਗ੍ਰਾਮ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਮਾਂਡੋ ਹੀਰੋ ਦਾ ਇਹ ਐਕਸ਼ਨ ਵੀਡੀਓ, ਦੇਖੋ ਕਿਵੇਂ ਅੰਡੇ ਨਾਲ ਤੋੜੀਆਂ ਇੱਟਾਂ
ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਕੋਈ ਨਾ ਕੋਈ ਜ਼ਬਰਦਸਤ ਵੀਡੀਓ ਚਰਚਾ ‘ਚ ਬਣੀ ਰਹਿੰਦੀ ਹੈ। ਪਰ ਇਸ ਵਾਰ ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ ਜਿਸ ਨੂੰ ਹਰ ਕੋਈ ਐਕਸ਼ਨ ਕਮਾਂਡੋ ਦੇ ਨਾਮ ਨਾਲ ਜਾਣਦਾ ਹੈ, ਉਨ੍ਹਾਂ ਦੀ ਇੱਕ ਵੀਡੀਓ ਖੂਬ ਚਰਚਾ ਬਟੋਰ ਰਹੀ ਹੈ। ਜੀ ਹਾਂ, ਵਿਦਯੁਤ ਜਾਮਵਾਲ ਵੀਡੀਓ ‘ਚ ਬਹੁਤ ਹੀ ਹੈਰਾਨੀਜਨਕ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਹੱਥ ‘ਚ ਇੱਕ ਅੰਡੇ ਦੇ ਨਾਲ ਇੱਟਾਂ ਤੋੜਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ:ਫ਼ਿਲਮ ‘83 ਦੀ ਟੀਮ ਦੇ ਮੂੰਹੋਂ ਸੁਣੋ ਐਮੀ ਵਿਰਕ ਦੀਆਂ ਤਾਰੀਫ਼ਾਂ, ਦੇਖੋ ਵੀਡੀਓ
ਖ਼ਾਸ ਗੱਲ ਇਹ ਹੈ ਕਿ ਇੱਟਾਂ ਤਾਂ ਟੁੱਟ ਗਈਆਂ ਪਰ ਅੰਡਾ ਨਹੀਂ ਟੁੱਟਿਆ। ਉਨ੍ਹਾਂ ਨੇ ਇਹ ਜ਼ਬਰਦਸਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਸਪੈਸ਼ਲ ਜੈਕੀ ਚੈਨ ਨੂੰ ਪੰਜਵੇਂ ਜੈਕੀ ਜੈਨ ਇੰਟਰਨੈਸ਼ਨਲ ਫ਼ਿਲਮ ਵੀਕ ਲਈ ਸਰਮਰਪਿਤ ਕੀਤਾ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਜੇ ਤੱਕ ਇਸ ਵੀਡੀਓ ਨੂੰ 10 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
View this post on Instagram
ਵਿਦਯੁਤ ਜਾਮਵਾਲ ਬਹੁਤ ਜਲਦ ਵੱਡੇ ਪਰਦੇ ਉੱਤੇ ਇੱਕ ਵਾਰ ਫਿਰ ਤੋਂ ਕਮਾਂਡੋ 3 ‘ਚ ਨਜ਼ਰ ਆਉਣ ਵਾਲੇ ਹਨ। ਕਮਾਂਡੋ ਫ਼ਿਲਮ ਦੇ ਪਹਿਲੇ ਦੋਵੇਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ ਜਿਸ ਤੋਂ ਬਾਅਦ ਹੁਣ ਫ਼ਿਲਮ ਕਮਾਂਡੋ ਦਾ ਤੀਜਾ ਭਾਗ ਆ ਰਿਹਾ ਹੈ।