ਫਿਲਮ ਭੂਲ ਭੁਲਇਆ 2 ਦਾ ਟ੍ਰੇਲਰ ਵੇਖ ਵਿਦਿਆ ਬਾਲਨ ਨੇ ਕੀਤੀ ਤਾਰੀਫ, ਰੂਹ ਬਾਬਾ ਨੇ ਮੰਜੂਲਿਕਾ ਨੂੰ ਦਿੱਤਾ ਧੰਨਵਾਦ

ਕਾਰਤਿਕ ਆਰੀਯਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਭੂਲ ਭੁਲਈਆ 2' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਇਸ ਫਿਲਮ ਦੇ ਪਹਿਲੇ ਭਾਗ ਦੀ ਮਜੂਲਿਕਾ, ਵਿਦਿਆ ਬਾਲਨ ਸਣੇ ਪੂਰੀ ਦੁਨੀਆ ਇਸ ਟ੍ਰੇਲਰ ਨੂੰ ਪਸੰਦ ਕੀਤਾ ਹੈ। ਇਹ ਫਿਲਮ ਭੂਲ ਭੁਲਇਆ ਦੇ ਪਹਿਲੇ ਭਾਗ ਦਾ ਸੀਕਵਲ ਹੈ ਜਿਸ ਵਿੱਚ ਵਿਦਿਆ ਅਤੇ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਸਨ।
ਵਿਦਿਆ ਬਾਲਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਟ੍ਰੇਲਰ ਨੂੰ ਮੁੜ ਪੋਸਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੇ ਨਾਲ ਇੱਕ ਖ਼ਾਸ ਨੋਟ ਵੀ ਲਿਖਿਆ ਹੈ। ਇਸ ਦੇ ਨਾਲ ਹੀ ਵਿਦਿਆ ਬਾਲਨ ਭੂਲ ਭੁਲਇਆ-2 ਦੀ ਪੂਰੀ ਟੀਮ ਨੂੰ ਵਧੀਆ ਕੰਮ ਕਰਨ ਲਈ ਵਧਾਈ ਦਿੱਤੀ ਹੈ।
ਵਿਦਿਆ ਬਾਲਨ ਨੇ ਆਪਣੀ ਪੋਸਟ 'ਚ ਲਿਖਿਆ, " ਵਧਾਈਆਂ #ਭੂਸ਼ਣ ਕੁਮਾਰ ਤੇ ਟੀਮ ਨੂੰ ਇਸ ਭੂਤਵਾਦੀ ਕਾਮੇਡੀ ਲਈ। ਟ੍ਰੇਲਰ ਜਾਣਿਆ ਪਛਾਣਿਆ ਲੱਗ ਰਿਹਾ ਹੈ, ਪਰ ਫਿਰ ਵੀ ਵੱਖ ਹੈ… ਹਾਹਾ!!… ਇਸ ਰੋਲਰ-ਕੋਸਟਰ ਰਾਈਡ ਦਾ ਮੁੜ ਅਨੁਭਵ ਕਰਨ ਲਈ ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ #BhoolBhulaiyaa2। 20 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲਾ ਪਰਿਵਾਰਕ ਮਨੋਰੰਜਨ ਦੇਖੋ!”
View this post on Instagram
ਇਸੇ ਗੱਲ ਨੂੰ ਸਵੀਕਾਰ ਕਰਦੇ ਹੋਏ, ਭੂਲ ਭੁਲਾਇਆ 2 ਸਟਾਰ ਕਾਰਤਿਕ ਆਰੀਯਨ, ਜੋ ਕਿ ਇਸ ਫਿਲਮ ਵਿੱਚ ਰੂਹ ਬਾਬਾ ਦੀ ਭੂਮਿਕਾ ਨਿਭਾ ਰਹੇ ਹਨ, ਉਨ੍ਹਾਂ ਨੇ ਅਨੁਭਵੀ ਸਟਾਰ ਵਿਦਿਆ ਬਾਲਨ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ। ਕਾਰਤਿਕ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਰੂਹ ਬਾਬਾ ਕੀ ਤਰਫ ਸੇ ਓਜੀ ਮੰਜੂ ਵਿਦਿਆ ਮੈਮ ਦਾ ਧੰਨਵਾਦ ❤️"
Image Source: Instagram
ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਵੇਂ ਉਹ ਪ੍ਰਸ਼ੰਸਕ ਹੋਣ, ਆਲੋਚਕ ਹੋਣ ਜਾਂ ਦਰਸ਼ਕ ਹੋਣ। ਹਰ ਕੋਈ ਕਾਰਤਿਕ ਆਰੀਯਨ ਦੀ ਉਸ ਦੇ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਮਨੋਰੰਜਕ ਤੱਤਾਂ ਲਈ ਤਾਰੀਫ਼ ਕਰ ਰਿਹਾ ਹੈ।
ਹੋਰ ਪੜ੍ਹੋ :ਕਾਰਤਿਕ ਆਰਯਨ ਨੂੰ 'ਪੀਐਮ ਮੋਦੀ ਦੇ ਟਵੀਟ ਉਲਟੇ ਨਹੀਂ ਲੱਗਦੇ', ਜਾਣੋ ਕਿਉਂ
ਡਰਾਉਣੀ-ਕਾਮੇਡੀ 'ਤੇ ਅਧਾਰਿਤ ਇਹ ਫਿਲਮ 20 ਮਈ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਰਤਿਕ ਆਰੀਯਨ ਦੇ ਨਾਲ, ਅਨੀਸ ਬਜ਼ਮੀ ਦੇ ਨਿਰਦੇਸ਼ਨ ਵਿੱਚ ਕਿਆਰਾ ਅਡਵਾਨੀ, ਤੱਬੂ, ਅਤੇ ਰਾਜਪਾਲ ਯਾਦਵ ਮੁੱਖ ਭੂਮਿਕਾਵਾਂ ਵਿੱਚ ਹਨ।