ਅਨੁਪਮਾ ਦੇ ਵਾਇਰਲ ਡਾਇਲਾਗ 'Aapko Kya' 'ਤੇ ਵਿਦਿਆ ਬਾਲਨ ਨੇ ਬਣਾਈ ਵੀਡੀਓ, ਦਰਸ਼ਕ ਕਰ ਰਹੇ ਨੇ ਤਾਰੀਫ

By  Lajwinder kaur September 1st 2022 03:53 PM -- Updated: September 1st 2022 03:36 PM

Bollywood Actress Vidya Balan makes Video On trend of Anupamaa’s famous dialogue 'Aapko Kya': ਟੀਆਰਪੀ ਲਿਸਟ 'ਚ ਟਾਪ ਕਰਨ ਵਾਲੀ ਅਨੁਪਮਾ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਡਾਇਲਾਗ 'ਆਪਕੋ ਕਯਾ' ਨੇ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਇਸ ਡਾਇਲਾਗ 'ਤੇ ਕਈ ਕਲਾਕਾਰ ਪਹਿਲਾਂ ਹੀ ਆਪਣਾ ਵੀਡੀਓ ਬਣਾ ਕੇ ਪੋਸਟ ਕਰ ਚੁੱਕੇ ਹਨ। ਹੁਣ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੇ ਵੀ ਇਸ 'ਤੇ ਸ਼ਾਨਦਾਰ ਐਕਟਿੰਗ ਕਰ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

ਹੋਰ ਪੜ੍ਹੋ : ਪਾਕਿਸਤਾਨ ‘ਚ ਹੜ੍ਹਾਂ ਦੀ ਕਵਰੇਜ ਕਰ ਰਹੇ ਰਿਪੋਰਟਰ ਨੂੰ ਹਰ ਕੋਈ ਕਰ ਰਿਹਾ ਹੈ ਸਲਾਮ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵੀਡੀਓ ਵਾਇਰਲ

vidya balan funny video image source instagram

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਡਾਇਲਾਗ 'ਆਪਕੋ ਕਯਾ' 'ਤੇ ਵਿਦਿਆ ਦੀ ਐਕਟਿੰਗ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਵਿਦਿਆ ਬਾਲਨ ਨੇ ਵੀ ਇਸ ਟਰੈਂਡਿੰਗ ਡਾਇਲਾਗ ਤੇ ਆਪਣੀ ਸ਼ਾਨਦਾਰ ਅਦਾਕਾਰੀ ਦਾ ਨਮੂਨਾ ਪੇਸ਼ ਕੀਤਾ। ਉਹ ਇੱਕ ਬਾਥਟਬ ਬੈਠ ਕੇ ਇਸ ਵੀਡੀਓ ਨੂੰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।

ਅਨੁਪਮਾ ਦੇ ਇਸ ਵਾਇਰਲ ਡਾਇਲਾਗ ‘ਤੇ ਵਿਦਿਆ ਬਾਲਨ ਲਿਪਸਿੰਕ ਕਰਦੇ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਵਿਦਿਆ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਇਕ ਪ੍ਰਸ਼ੰਸਕ ਨੇ ਲਿਖਿਆ, ਵਿਦਿਆ ਨੇ ਇਸ ਡਾਇਲਾਗ 'ਤੇ ਅਨੁਪਮਾ ਤੋਂ ਬਿਹਤਰ ਪ੍ਰਦਰਸ਼ਨ ਕੀਤਾ।

bollywood actress image source instagram

ਵਿਦਿਆ ਬਾਲਨ ਇਨ੍ਹੀਂ ਦਿਨੀਂ ਕਾਫੀ ਕਾਮੇਡੀ ਮੂਡ 'ਚ ਨਜ਼ਰ ਆ ਰਹੀ ਹੈ। ਉਸ ਦੇ ਬੈਕ ਟੂ ਬੈਕ ਕਾਮੇਡੀ ਵੀਡੀਓਜ਼ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦੇਖੇ ਜਾ ਸਕਦੇ ਹਨ। ਵਿਦਿਆ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀ ਇਸ ਕਾਮੇਡੀ ਰੀਲ 'ਤੇ ਲੱਖਾਂ ਪ੍ਰਸ਼ੰਸਕ ਉਸ ਦੀ ਅਦਾਕਾਰੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

vidya-balan image From google

ਵਿਦਿਆ ਆਖਰੀ ਵਾਰ ਇੱਕ ਮਰਡਰ ਮਿਸਟਰੀ ਜਲਸਾ ਵਿੱਚ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ। ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਈ ਇਸ ਫਿਲਮ 'ਚ ਉਹ ਸ਼ੈਫਾਲੀ ਸ਼ਾਹ ਦੇ ਨਾਲ ਨਜ਼ਰ ਆਈ ਸੀ।

 

 

View this post on Instagram

 

A post shared by Vidya Balan (@balanvidya)

Related Post