ਸੁਖਸ਼ਿੰਦਰ ਛਿੰਦਾ ਨੇ ਦੁਨੀਆ ਭਰ 'ਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਤੰਦਰੁਸਤੀ ਲਈ ਕੀਤੀ ਅਰਦਾਸ, ਵੀਡੀਓ ਹੋ ਰਿਹਾ ਵਾਇਰਲ

ਪੂਰੀ ਦੁਨੀਆ 'ਚ ਕਰੋਨਾ ਵਾਇਰਸ ਦੇ ਕਹਿਰ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਅਜਿਹੇ 'ਚ ਭਾਰਤ ਸਰਕਾਰ ਵੱਲੋਂ ਲਾਕਡਾਊਨ ਦੇ ਹੁਕਮ ਪਿਛਲੇ ਦਿਨੀਂ ਜਾਰੀ ਕੀਤੇ ਗਏ ਸਨ। ਕਿਉਂਕਿ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਇਹ ਬਿਮਾਰੀ ਭਾਰਤ 'ਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ। ਅਜਿਹੇ 'ਚ ਪੰਜਾਬ ਦੇ ਲੋਕ ਗੁਰੂ ਮਹਾਰਾਜ ਅੱਗੇ ਇਸ ਬਿਮਾਰੀ ਨੂੰ ਠੱਲ ਪਾਉਣ ਲਈ ਅਰਦਾਸਾਂ ਕਰ ਰਹੇ ਨੇ ।
https://www.instagram.com/p/B-J-dZGpI3t/
ਗਾਇਕ ਸੁਖਛਿੰਦਰ ਛਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਦੋ ਵੀਡੀਓ ਸਾਂਝੇ ਕੀਤੇ ਹਨ । ਜਿਸ 'ਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਲਈ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ।
https://www.instagram.com/p/B-MKU04JuHc/
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਉਨ੍ਹਾਂ ਲੋਕਾਂ ਲਈ ਅਰਦਾਸ, ਜੋ ਕਿ ਵਾਇਰਸ ਨਾਲ ਪ੍ਰਭਾਵਿਤ ਹਨ, ਉਸ ਸਟਾਫ ਲਈ ਜੋ ਜੋਖਮ ਲੈ ਕੇ ਫਾਰਮੇਸੀ 'ਚ ਕੰਮ ਕਰ ਰਹੇ ਹਨ ਜਾਂ ਫਿਰ ਡਾਕਟਰ, ਨਰਸਾਂ ਅਤੇ ਕੇਅਰ ਟੇਕਰ, ਸਮੁੱਚਾ ਹਸਪਤਾਲ ਸਟਾਫ, ਪੁਲਿਸ ਅਤੇ ਆਰਮੀ ਅਤੇ ਸੈਨਿਕ ਜੋ ਸਭ ਆਪਣੀ ਜਾਨ ਜੋਖਮ 'ਚ ਪਾ ਕੇ ਸਾਨੂੰ ਸੁਰੱਖਿਅਤ ਰੱਖ ਰਹੇ ਹਨ ਅਤੇ ਕੋਰੋਨਾ ਦੇ ਖਿਲਾਫ ਲੜ ਰਹੇ ਹਨ ਉਨ੍ਹਾਂ ਸਭ ਲਈ ਅਰਦਾਸ ਕਰੋ"। ਇਸ ਵੀਡੀਓ ਨੁੰ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਲੋਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।