ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਅੱਜ ਕਲ ਸਿਰਫ ਦੋ ਹੀ ਫ਼ਿਲਮਾਂ ਦੇ ਚਰਚੇ ਹੋ ਰਹੇ ਨੇ | ਇਕ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ “ਸੂਬੇਦਾਰ ਜੋਗਿੰਦਰ ਸਿੰਘ” ਤੇ ਦੁੱਜੀ ਦੁਸਾਂਝਾਂ ਵਾਲ਼ੇ ਦਿਲਜੀਤ ਦੀ ਫਿਲਮ “ਸੱਜਣ ਸਿੰਘ ਰੰਗਰੂਟ” ਦੀ | ਅੱਜ ਹੀ ਗਿੱਪੀ ਗਰੇਵਾਲ ਨੇ ਆਪਣੀ ਫੌਜੀ ਪਲਟਨ ਦੇ ਪਹਿਲੇ ਸਿਪਾਹੀ ਦੀ ਤਸਵੀਰ ਸਾਂਝਾ ਕਿੱਤੀ ਹੈ ਜਿਸਦਾ ਨਾਮ ਹੈ ਬਹਾਦੁਰ ਸਿੰਘ ਅਤੇ ਇਹ ਕਿਰਦਾਰ ਨਿਭਾ ਰਿਹਾ ਹੈ ਰਾਜਵੀਰ ਜਵੰਦਾ |
ਇਸ ਕਰਕੇ ਦੋਨੇਂ ਸੁਪਰ ਸਟਾਰ ਆਪਣੀ ਫਿਲਮ ਦੀ ਪ੍ਰੋਮੋਸ਼ਨ ਨੂੰ ਲੈ ਕੇ ਕੋਈ ਹੋਰ ਕਸਰ ਨਹੀਂ ਛੱਡਣਾ ਚਾਹੁੰਦੇ ਨੇ | ਤਾਂ ਹੀ ਤੇ ਗਿੱਪੀ ਗਰੇਵਾਲ Gippy Grewal ਨੇ ਆਪਣੇ ਫੇਸਬੁੱਕ ਪੇਜ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਇਸ ਫਿਲਮ ਤੋਂ ਸ਼ੁਰੂਆਤ ਕਰ ਰਹੇ ਨੇ ਜਾਣੇ ਮਾਣੇ ਗਾਇਕ ਕੁਲਵਿੰਦਰ ਬਿੱਲਾ ਦੀ ਇਕ ਵੀਡੀਓ ਸਾਂਝਾ ਕਿੱਤੀ ਜਿਸਦੇ ਵਿਚ ਉਹ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ |
ਕਿਦਾਂ ਦਾ ਰਿਹਾ ਉਨ੍ਹਾਂ ਦਾ ਅਨੁਭਵ ਤੇ ਕਿੰਨਾ ਰਿਹਾ ਖਾਸ ਇਸਦੇ ਲਈ ਤੇ ਤੁਹਾਨੂੰ ਇਹ ਵੀਡੀਓ ਦੇਖਣੀ ਪਏਗੀ | ਇਹ ਵੀਡੀਓ ਦੇਖੋ ਤੇ ਕੰਮੈਂਟ ਕਰਕੇ ਸਾਨੂ ਦੱਸੋ ਕਿ ਤੁਹਾਨੂੰ ਇਹ ਲੇਖ ਕਿੱਦਾਂ ਦਾ ਲਗਾ | ਕਿਉਂਕਿ ਤੁਹਾਡੇ ਕੀਮਤੀ ਸੁਝਾਅ ਹੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਨੇ , ਕਿਉਂਕਿ ਸਾਡਾ ਕੰਮ ਹੈ ਤੁਹਾਡੇ ਲਈ ਏੰਟਰਟੇਨਮੇੰਟ ਅਪਡੇਟ ਸਬਤੋਂ ਪਹਿਲਾ ਤੇ ਅਨੋਖੇ ਢੰਗ ਵਿਚ ਲੈ ਕੇ ਆਣਾ | ਬਾਕੀ ਜਿਹੜੇ ਮਿੱਤਰ ਆਪਣੇ ਸੁਝਾਅ ਦਿੰਦੇ ਰਹਿੰਦੇ ਨੇ , ਉਨ੍ਹਾਂ ਦਾ ਲੇਖਕ ਵੱਲੋਂ ਧੰਨਵਾਦ !