
ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀਆਂ ਵੀਡੀਓ ਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਨੇਹਾ ਅਕਸਰ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਹੈ । ਇਸ ਸਭ ਦੇ ਚਲਦੇ ਨੇਹਾ ਅਤੇ ਰੋਹਨਪ੍ਰੀਤ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਹੈ, ਜਿਸ ਵਿਚ ਉਹ ਇਕ ਦੂਜੇ ਤੇ ਭੜਕਦੇ ਦਿਖਾਈ ਦੇ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਰਾਜਵੀਰ ਜਵੰਦਾ ਪੈਰਾ ਗਲਾਈਡਿੰਗ ਕਰਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ
Pic Courtesy: Instagram
ਇਸ ਵੀਡੀਓ ਵਿਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ ਪਰ ਕਾਫ਼ੀ ਨਾਰਾਜ਼ ਹੈ। ਵੀਡੀਓ ਵਿਚ ਰੋਹਨਪ੍ਰੀਤ ਸਿੰਘ ਆਪਣੀ ਪਤਨੀ ਨੇਹਾ 'ਤੇ ਹੱਥ ਚੁੱਕਦਾ ਹੈ, ਜਿਸ ਤੋਂ ਬਾਅਦ ਗਾਇਕਾ ਵੀ ਗੁੱਸੇ ਵਿਚ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ, ਇਹ ਵੀਡੀਓ ਉਨ੍ਹਾਂ ਵਿਚਕਾਰ ਸਿਰਫ਼ ਇਕ ਮਜ਼ੇਦਾਰ ਮਜ਼ਾਕ ਹੈ।
Pic Courtesy: Instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਨੇ ਕੈਪਸ਼ਨ 'ਚ ਲਿਖਿਆ ਹੈ, 'ਖੜ੍ਹ ਤੈਨੂੰ ਮੈਂ ਦੱਸਾਂ।' ਨੇਹਾ ਅਤੇ ਰੋਹਨ ਜਲਦ ਹੀ ਆਪਣੇ ਨਵੇਂ ਗਾਣੇ 'ਖੜ੍ਹ ਤੈਨੂੰ ਮੈਂ ਦੱਸਾਂ' ਲੈ ਕੇ ਆਉਣ ਵਾਲੇ ਹਨ। ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਾਣੇ 'ਖੜ੍ਹ ਤੈਨੂ ਮੈਂ ਦੱਸਾਂ' ਦੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਇਸ ਪੋਸਟਰ ਵਿਚ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਨਜ਼ਰ ਆਈ ਸੀ।
View this post on Instagram