ਸਲਮਾਨ ਖਾਨ ਨੂੰ ਮਿਲਣ ਆਈ ਭੀੜ ਹੋਈ ਬੇਕਾਬੂ, ਵੇਖਣ ਨੂੰ ਮਿੱਲੀ ਜ਼ਬਰਦਸਤ ਦੀਵਾਨਗੀ
ਸਲਮਾਨ ਖਾਨ ਲਈ ਜ਼ਬਰਦਸਤ ਦੀਵਾਨਗੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਅਕਸਰ ਦੇਖਣ ਨੂੰ ਮਿਲਦੀ ਹੈ। ਉਹ ਕਿਤੇ ਵੀ ਚਲੇ ਜਾਣ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਲੱਭ ਹੀ ਲੈਂਦੇ ਹਨ। ਸਲਮਾਨ ਖਾਨ ਅੱਜਕਲ ਆਪਣੀ ਅਗਲੀ ਫਿਲਮ 'ਰੇਸ 3' ਦੇ ਪ੍ਰਮੋਸ਼ਨ ਨੂੰ ਲੈ ਕੇ ਕਾਫੀ ਬਿਜ਼ੀ ਹਨ। ਹਾਲ ਹੀ 'ਚ ਇਸ ਫਿਲਮ ਦੇ 2 ਗੀਤ ਰਿਲੀਜ਼ ਹੋਏ ਹਨ ਅਤੇ ਇਨ੍ਹਾਂ 'ਚੋਂ ਇਕ ਗੀਤ ਸਲਮਾਨ ਖਾਨ ਨੇ ਖੁਦ ਲਿਖਿਆ ਹੈ। 'ਰੇਸ 3' ਦੇ ਇਸ ਗੀਤ ਨੂੰ ਸਲਮਾਨ Salman Khan ਦੀ ਸਪੈਸ਼ਲ ਦੋਸਤ ਯੂਲੀਆ ਵੰਤੂਰ ਨੇ ਗਾਇਆ ਹੈ।
ਸਲਮਾਨ ਖਾਨ Salman Khan ਦੀ ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਰੇਮੋ ਨੂੰ ਮਿਲ ਕੇ ਬਾਹਰ ਨਿਕਲ ਰਹੇ ਹਨ ਅਤੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਦੀ ਉਡੀਕ ਕਰ ਰਹੀ ਹੈ। ਉਹ ਸਲਮਾਨ ਖਾਨ ਨੂੰ ਦੇਖ ਕੇ ਬੇਕਾਬੂ ਹੋ ਜਾਂਦੇ ਹਨ। ਸਲਮਾਨ ਖਾਨ ਪ੍ਰਸ਼ੰਸਕਾਂ ਦੀ ਪਰਵਾਹ ਨਹੀਂ ਕਰਦੇ ਅਤੇ ਉਹ ਸਿੱਧੇ ਕਾਰ 'ਚ ਜਾ ਕੇ ਬੈਠ ਜਾਂਦੇ ਹਨ। ਕੁਝ ਪ੍ਰਸ਼ੰਸਕ ਚੀਕਦੇ ਹੋਏ ਕਹਿ ਰਹੇ ਹਨ ਕਿ, ''ਭਾਈ ਆਈ ਲਵ ਯੂ'' ਤਾਂ ਕਈ ਕਹਿ ਰਹੇ ਹਨ ਕਿ ''ਇੰਦੌਰ ਸੇ ਹੈਂ ਭਾਈ ਇੰਦੌਰ ਸੇ''। ਪਰ ਸਲਮਾਨ ਇਨ੍ਹਾਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸਲਮਾਨ ਨਾਲ ਇਸ ਵੀਡੀਓ 'ਚ 'ਰੇਸ 3' ਦੇ ਨਿਰਦੇਸ਼ਕ ਰੇਮੋ ਡਿਸੂਜ਼ਾ ਅਤੇ ਨਿਰਮਾਤਾ ਰਮੇਸ਼ ਤੋਰਾਨੀ ਵੀ ਦਿਖ ਰਹੇ ਹਨ।
ਜ਼ਿਕਰਯੋਗ ਹੈ ਕਿ 'ਰੇਸ 3 Race 3' ਈਦ ਦੇ ਮੌਕੇ 'ਤੇ 15 ਜੂਨ ਨੂੰ ਰਿਲੀਜ਼ ਹੋਵੇਗੀ। 'ਕਿੱਕ' ਦੀ ਸਫਲਤਾ ਤੋਂ ਬਾਅਦ ਸਲਮਾਨ ਖਾਨ ਅਤੇ ਜੈਕਲੀਨ ਦੀ ਬਲਾਕਬਸਟਰ ਜੋੜੀ ਦੂਜੀ ਵਾਰ ਐਕਸ਼ਨ ਥ੍ਰਿਲਰ 'ਚ ਇਕੱਠੇ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਸੁਪਰਸਟਾਰ ਸਲਮਾਨ ਖਾਨ Salman Khan, ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਡੇਜ਼ੀ ਸ਼ਾਹ, ਬੌਬੀ ਦਿਓਲ ਅਤੇ ਸਾਕਿਬ ਸਲੀਮ ਵਰਗੇ ਕਲਾਕਾਰ ਸ਼ਾਮਲ ਹੈ।