ਮੌਨੀ ਰਾਏ ਨੇ ਦਿਖਾਇਆ ਆਪਣਾ ਲਗਜ਼ਰੀ ਘਰ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼

Mouni Roy's luxurious house: ਟੀਵੀ ਜਗਤ ਅਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਮੌਨੀ ਰਾਏ ਆਪਣੇ ਸਾਈਲਿਸ਼ ਘਰ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ‘ਚ ਮੌਨੀ ਰਾਏ ਨੂੰ ਏਸ਼ੀਅਨ ਪੇਂਟਸ ਦੇ 'Where the Heart Is' ਦੇ ਐਪੀਸੋਡ 'ਚ ਦੇਖਿਆ ਗਿਆ ਸੀ। ਵੀਡੀਓ ਸੀਰੀਜ਼ 'ਚ ਮਸ਼ਹੂਰ ਹਸਤੀਆਂ ਆਪਣੇ ਘਰ ਦਿਖਾਉਂਦੀਆਂ ਹਨ।
ਮੌਨੀ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਮੁੰਬਈ 'ਚ ਰਹਿੰਦੀ ਹੈ। ਵੀਡੀਓ ਵਿੱਚ, ਮੌਨੀ ਆਪਣੇ ਵਿਸ਼ਾਲ ਲਿਵਿੰਗ ਰੂਮ ਵਿੱਚ ਦਰਸ਼ਕਾਂ ਦਾ ਸਵਾਗਤ ਕਰਦੀ ਹੈ, ਜਿਸ ਦੇ ਪਿੱਛੇ ਇੱਕ ਵੱਡੀ ਟੀਵੀ ਸਕ੍ਰੀਨ ਹੈ। ਸੋਫੇ ਦੇ ਪਿੱਛੇ ਇੱਕ ਨੀਲੇ ਮਖਮਲੀ ਫੈਬਰਿਕ ਵਿੱਚ ਚਾਰ ਕੁਰਸੀਆਂ ਵਾਲੀਆਂ ਡਾਇਨਿੰਗ ਏਰੀਆ ਦਿਖਾਉਂਦੀ ਹੈ।
ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ 'ਤੇਰਾ ਘੱਗਰਾ ਸੋਹਣੀਏ' ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
image source: Instagram
ਅਦਾਕਾਰਾ ਦੇ ਘਰ ਦਾ ਸਭ ਤੋਂ ਖੂਬਸੂਰਤ ਹਿੱਸਾ ਬਾਹਰ ਬੈਠਣ ਵਾਲੀ ਜਗ੍ਹਾ ਹੈ। ਬੈਠਣ ਦੇ ਕਈ ਵਿਕਲਪਾਂ ਦੇ ਨਾਲ, ਜੋੜੇ ਨੇ ਵੱਡੇ ਪੌਦੇ ਅਤੇ ਨਕਲੀ ਘਾਹ ਦੇ ਨਾਲ ਇਸ ਨੂੰ ਸਜਾਇਆ ਹੋਇਆ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣਾ ਰਸੋਈ ਘਰ ਵੀ ਦਿਖਾਇਆ ਜੋ ਕਿ ਕਾਫੀ ਸ਼ਾਨਦਾਰ ਹੈ।
image source: Instagram
ਘਰ ਬਾਰੇ ਗੱਲ ਕਰਦੇ ਹੋਏ ਮੌਨੀ ਨੇ ਕਿਹਾ, ‘ਘਰ ਕਦੇ ਵੀ ਇੱਕ ਜਗ੍ਹਾ ਨਹੀਂ ਰਹੀ ਹੈ, ਇਹ ਹਮੇਸ਼ਾ ਮੇਰੇ ਲਈ ਮੇਰਾ ਪਰਿਵਾਰ ਰਿਹਾ ਹੈ। ਹੁਣ ਜਦੋਂ ਮੈਂ ਵੱਡੀ ਹੋ ਗਈ ਹਾਂ, ਮੈਨੂੰ ਅਹਿਸਾਸ ਹੋਇਆ ਹੈ ਕਿ ਆਰਾਮਦਾਇਕ ਹੋਣਾ ਅਤੇ ਚੰਗਾ ਦਿਖਣਾ ਬਹੁਤ ਜ਼ਰੂਰੀ ਹੈ। ਇਹ ਇਸ ਅਹਿਸਾਸ ਦੇ ਨਾਲ ਕਿ ਇਹ ਮੇਰਾ ਘਰ ਹੈ, ਇਹ ਮੇਰੀ ਜਗ੍ਹਾ ਹੈ’।
image source: Instagram
ਦੱਸ ਦਈਏ ਮੌਨੀ ਰਾਏ ਅਤੇ ਸੂਰਜ ਦਾ ਵਿਆਹ ਇਸ ਸਾਲ ਜਨਵਰੀ ਵਿੱਚ ਹੋਇਆ ਸੀ। ਉਨ੍ਹਾਂ ਦੇ ਵਿਆਹ ਵਿੱਚ ਸਿਰਫ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ। ਮੌਨੀ ਨੂੰ ਆਖਰੀ ਵਾਰ ਅਯਾਨ ਮੁਖਰਜੀ ਦੀ ਫਿਲਮ ਬ੍ਰਹਮਾਸਤਰ ਵਿੱਚ ਦੇਖਿਆ ਗਿਆ ਸੀ।
ਵੀਡੀਓ ਦੇਖਣ ਲਈ ਕਲਿੱਕ ਕਰੋ