ਵਿੱਕੀ ਕੌਸ਼ਲ ਨੇ ਦੱਸਿਆ ਕਿਵੇਂ ਲੰਘ ਰਹੀ ਹੈ ਵਿਆਹੁਤਾ ਜ਼ਿੰਦਗੀ, ਇਸ ਗੱਲ ਨੂੰ ਲੈ ਕੇ ਕੈਟਰੀਨਾ ਤੇ ਵਿੱਕੀ ‘ਚ ਵੀ ਹੁੰਦਾ ਹੈ ਝਗੜਾ
Lajwinder kaur
August 18th 2022 01:11 PM --
Updated:
August 18th 2022 01:44 PM
Bollywood Actor Vicky Kaushal reveals he fought with Katrina Kaif for closet space: ਇਸ ਵਾਰ ਕੌਫੀ ਵਿਦ ਕਰਨ ਦੇ ਨਵੇਂ ਐਪੀਸੋਡ 'ਚ ਵਿੱਕੀ ਕੌਸ਼ਲ ਅਤੇ ਸਿਧਾਰਥ ਮਲਹੋਤਰਾ ਨੇ ਕਰਨ ਜੌਹਰ ਦੇ ਸਾਹਮਣੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ। ਵਿੱਕੀ ਕੌਸ਼ਲ ਦਾ ਪਿਛਲੇ ਸਾਲ ਦਸੰਬਰ 'ਚ ਕੈਟਰੀਨਾ ਨਾਲ ਵਿਆਹ ਹੋਇਆ ਸੀ । ਮਜ਼ੇਦਾਰ ਗੱਲ ਇਹ ਹੈ ਕਿ ਕੌਫੀ ਵਿਦ ਕਰਨ ਨੂੰ ਵਿੱਕੀ ਅਤੇ ਕੈਟਰੀਨਾ ਦੇ ਰਿਸ਼ਤੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਵਿੱਕੀ ਨੇ ਖੁਦ ਐਪੀਸੋਡ 'ਚ ਮੰਨਿਆ ਕਿ ਉਹ ਪਹਿਲਾਂ ਕਦੇ ਕੈਟਰੀਨਾ ਨੂੰ ਨਹੀਂ ਮਿਲਿਆ ਸੀ। ਵਿੱਕੀ ਨੇ ਕੈਟਰੀਨਾ ਦੀ ਕਾਫੀ ਤਾਰੀਫ ਕੀਤੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਿਆਹ ਤੋਂ ਬਾਅਦ ਕੈਟਰੀਨਾ ਤੇ ਵਿੱਕੀ ਵਿਚਾਲੇ ਕਿਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ।