ਫ਼ਿਲਮ 'ਫੋਨ ਭੂਤ' ਦਾ ਟ੍ਰੇਲਰ ਦੇਖ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਨੂੰ ਕਿਹਾ ਭੂਤਨੀ, ਫੈਨਜ਼ ਨੇ ਇੰਝ ਦਿੱਤੇ ਰਿਐਕਸ਼ਨ

Vicky Kaushal reaction on trailer of film 'Phone Bhoot': ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਵਿੱਕੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਨਵੀਂ ਫ਼ਿਲਮ 'ਫੋਨ ਭੂਤ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਵਿੱਕੀ ਕੌਸ਼ਲ ਨੇ ਇਸ ਫ਼ਿਲਮ ਨੂੰ ਵੇਖ ਕੇ ਅਜਿਹਾ ਰਿਐਕਸ਼ਨ ਦਿੱਤਾ ਹੈ ਜਿਸ ਨੂੰ ਵੇਖ ਕੇ ਫੈਨਜ਼ ਵੀ ਹੈਰਾਨ ਰਹਿ ਗਏ ਹਨ। ਆਓ ਜਾਣਦੇ ਹਾਂ ਕਿ ਵਿੱਕੀ ਕੌਸ਼ਲ ਨੇ ਅਜਿਹਾ ਕੀ ਕੀਤਾ ਹੈ।
ਦੱਸ ਦਈਏ ਕਿਕੈਟਰੀਨਾ ਕੈਫ, ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ 'ਫੋਨ ਭੂਤ' ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ। ਦਰਸ਼ਕਾਂ ਵੱਲੋਂ ਫ਼ਿਲਮ ਦੇ ਇਸ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਫਿਲਮ 'ਚ ਕੈਟਰੀਨਾ ਕੈਫ ਭੂਤ ਦਾ ਕਿਰਦਾਰ ਨਿਭਾ ਰਹੀ ਹੈ। ਇਸ ਦੌਰਾਨ, ਅਭਿਨੇਤਰੀ ਦੇ ਪਤੀ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦਾ ਟ੍ਰੇਲਰ ਸ਼ੇਅਰ ਕੀਤਾ ਹੈ। ਇਸ ਟ੍ਰੇਲਰ ਨੂੰ ਇੰਸਟਾ ਸਟੋਰੀ ਉੱਤੇ ਸ਼ੇਅਰ ਕਰਦੇ ਹੋਏ ਵਿੱਕੀ ਕੌਸ਼ਲ ਨੇ ਇੱਕ ਮਜ਼ਾਕਿਆ ਕੈਪਸ਼ਨ ਲਿਖਿਆ ਹੈ। ਜਿਸ ਨੇ ਇਸ ਜੋੜੀ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।
Image Source: Instagram
ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੀ ਇਹ ਪਹਿਲੀ ਫ਼ਿਲਮ ਹੈ। ਇਸ ਵਜ੍ਹਾ ਨਾਲ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਕਾਫੀ ਉਤਸ਼ਾਹਿਤ ਨਜ਼ਰ ਆਏ। ਵਿੱਕੀ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਫੋਨ ਭੂਤ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਪਤਨੀ ਦੀ ਤਾਰੀਫ ਕੀਤੀ। ਅਦਾਕਾਰ ਨੇ ਇੰਸਟਾ ਸਟੋਰੀ 'ਤੇ ਲਿਖਿਆ, 'ਮੇਰੀ ਕਿਊਟ-ਨੀ........ਬਨੀ ਭੂਤ-ਨੀ।'
ਵਿੱਕੀ ਕੌਸ਼ਲ ਦੀ ਇਹ ਪੋਸਟ ਦੇਖ ਕੇ ਫੈਨਜ਼ ਪਹਿਲਾਂ ਤਾਂ ਹੈਰਾਨ ਰਹਿ ਗਏ ਹੀ, ਕਿ ਵਿੱਕੀਨੇ ਕੈਟਰੀਨਾ ਭੂਤਨੀ ਕਿਹਾ, ਪਰ ਦੋਹਾਂ ਵਿਚਾਲੇ ਪਿਆਰ ਦੇਖ ਕੇ ਉਹ ਕਾਫ਼ੀ ਖੁਸ਼ ਵੀ ਹੋਏ। ਫੈਨਜ਼ ਇਸ ਜੋੜੀ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
Image Source: Instagram
ਹੋਰ ਪੜ੍ਹੋ: ਬਿੱਗ ਬੀ ਨੇ ਜਨਮਦਿਨ 'ਤੇ ਦਰਸ਼ਕਾਂ ਲਈ ਵੱਡਾ ਤੋਹਫਾ, ਮਹਿਜ਼ 80 ਰੁਪਏ 'ਚ ਦੇਖ ਸਕਣਗੇ ਫ਼ਿਲਮ 'ਗੁੱਡਬਾਏ'
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਆਪਣੀ ਇੱਕ ਹੋਰ ਫ਼ਿਲਮ ਟਾਈਗਰ 3 ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕਈ ਫ਼ਿਲਮਾਂ ਦੇ ਪ੍ਰੋਜੈਕਟਸ ਵੀ ਹਨ, ਜਿਨ੍ਹਾਂ ਵਿੱਚ 'ਜੀ ਲੇ ਜਰਾ ' ਅਤੇ ਵਿਜੇ ਸੇਤੂਪਤੀ ਦੀ ਫ਼ਿਲਮ 'ਮੈਰੀ ਕ੍ਰਿਸਮਸ' ਆਦਿ ਸ਼ਾਮਿਲ ਹਨ।